ਸਭ ਤੋਂ ਮੁਸ਼ਕਲ ਹਲਾਤਾਂ 'ਚ ਵੀ ਭਾਰਤ 'ਚ ਕੁਝ ਨਵਾਂ ਕਰਨ ਦਾ ਸਾਹਸ ਹੈ: PM ਮੋਦੀ

Wednesday, Apr 26, 2023 - 04:33 PM (IST)

ਸੋਮਨਾਥ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ 'ਚ ਮੁਸ਼ਕਲ ਹਲਾਤਾਂ 'ਚ ਵੀ ਕੁਝ ਨਵਾਂ ਕਰਨ ਦਾ ਸਾਹਸ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 20247 ਤੱਕ ਵਿਕਸਿਤ ਭਾਰਤ ਬਣਨ ਦੇ ਟੀਚੇ ਵੱਲ ਵਧ ਰਿਹਾ ਹੈ ਪਰ ਕੁਝ ਤਾਕਤਾਂ ਅਜਿਹੀਆਂ ਵੀ ਹਨ, ਜੋ ਰਸਤੇ ਤੋਂ ਭਟਕਾਉਣ ਦੀਆਂ ਕੋਸ਼ਿਸ਼ਾਂ ਕਰਨਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਆਜ਼ਾਦੀ ਦੇ 75 ਸਾਲ ਪੂਰੇ ਕੀਤੇ ਹਨ ਅਤੇ ਇਸ ਨੇ ਲੋਕਾਂ 'ਚ ਆਪਣੀ ਵਿਰਾਸਤ ਪ੍ਰਤੀ ਮਾਣ ਦੀ ਭਾਵਨਾ ਪੈਦਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਆਪਣੇ ਆਪ ਨੂੰ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰ ਕੇ ਇਸ ਨੂੰ ਜਾਣ ਲਵਾਂਗੇ, ਤਾਂ ਸਾਨੂੰ ਆਪਣੀ ਵਿਰਾਸਤ 'ਤੇ ਮਾਣ ਹੋਵੇਗਾ। 

ਇਹ ਵੀ ਪੜ੍ਹੋ- ਆਪਣੇ ਗੁਣਾਂ ਕਾਰਨ ਲੰਮੇ ਸਮੇਂ ਤੱਕ ਯਾਦ ਕੀਤੇ ਜਾਣਗੇ ਪ੍ਰਕਾਸ਼ ਸਿੰਘ ਬਾਦਲ: ਮੋਹਨ ਭਾਗਵਤ

'ਸੌਰਾਸ਼ਟਰ ਤਾਮਿਲ ਸੰਗਮ' ਦੇ ਸਮਾਪਤੀ ਸਮਾਰੋਹ ਨੂੰ ਡਿਜੀਟਲ ਤਰੀਕੇ ਨਾਲ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਗੁਜਰਾਤ ਅਤੇ ਤਾਮਿਲਨਾਡੂ ਵਿਚਕਾਰ ਬਹੁਤ ਕੁਝ ਅਜਿਹਾ ਹੈ ਜਿਸ ਨੂੰ ਜਾਣਬੁੱਝ ਕੇ 'ਸਾਡੀ' ਜਾਣਕਾਰੀ ਤੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡਾ ਟੀਚਾ 2047 (ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਉਣਾ) ਹੈ। ਸਾਡੇ ਸਾਹਮਣੇ ਗੁਲਾਮੀ ਦੇ ਦੌਰ ਅਤੇ ਉਸ ਤੋਂ ਬਾਅਦ ਦੇ 7 ਦਹਾਕਿਆਂ ਦੀਆਂ ਚੁਣੌਤੀਆਂ ਵੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਸਾਨੂੰ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਪਰ ਰਸਤੇ 'ਚ ਤੁਹਾਨੂੰ ਤੋੜਦੀਆਂ ਵਾਲੀਆਂ ਤਾਕਤਾਂ ਅਤੇ ਭਟਕਾਉਣ ਵਾਲੇ ਲੋਕ ਵੀ ਮਿਲਣਗੇ। ਭਾਰਤ ਇਕ ਅਜਿਹਾ ਦੇਸ਼ ਹੈ ਜੋ ਆਪਣੀ ਵਿਭਿੰਨਤਾ ਨੂੰ ਆਪਣੀ ਵਿਸ਼ੇਸ਼ਤਾ ਵਜੋਂ ਦਰਸਾਉਂਦਾ ਹੈ।

ਇਹ ਵੀ ਪੜ੍ਹੋ- ਕਰਨਾਟਕ ਚੋਣਾਂ: ਭਾਜਪਾ ਨੇ ਪ੍ਰਚਾਰ ਦੀ ਬਣਾਈ ਰਣਨੀਤੀ, PM ਮੋਦੀ 6 ਦਿਨਾਂ 'ਚ ਕਰਨਗੇ 16 ਰੈਲੀਆਂ


Tanu

Content Editor

Related News