ਕੋਰੋਨਾ ਨਾਲ ਨਜਿੱਠਣ ''ਚ ਸਫ਼ਲ ਰਿਹਾ ਭਾਰਤ : ਸਿਹਤ ਮੰਤਰੀ ਮਾਂਡਵੀਆ

06/25/2022 4:36:55 PM

ਪੁਡੂਚੇਰੀ (ਭਾਸ਼ਾ)- ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦ ਮੋਦੀ ਦੀ ਅਗਵਾਈ 'ਚ ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ਦਾ ਸਫ਼ਲਤਾਪੂਰਵਕ ਸਾਹਮਣਾ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਨੇ 'ਜਨਤਕ ਸਿਹਤ ਦੇ ਮੁੱਦਿਆਂ ਦਾ ਮੁਕਾਬਲਾ ਕਰਨ ਲਈ ਇਕ ਠੋਸ ਅਤੇ ਮਜ਼ਬੂਤ ਤੰਤਰ' ਵੀ ਵਿਕਸਿਤ ਕੀਤਾ ਹੈ।'' ਉਨ੍ਹਾਂ ਕਿਹਾ,''ਦੇਸ਼ ਮਹਾਮਾਰੀ ਨਾਲ ਨਜਿੱਠਣ 'ਚ ਸਫ਼ਲ ਰਿਹਾ ਹੈ।'' 

ਇਹ ਵੀ ਪੜ੍ਹੋ : ਸ਼ਿਮਲਾ 'ਚ ਪਾਣੀ ਦੀ ਘਾਟ ਨਾਲ 2018 ਦੇ ਜਲ ਸੰਕਟ ਦੀਆਂ ਯਾਦਾਂ ਹੋਈਆਂ ਤਾਜ਼ੀਆਂ

ਮਾਂਡਵੀਆ ਨੇ ਕਿਹਾ ਕਿ ਸੰਸਥਾ ਨੂੰ ਰਾਸ਼ਟਰ ਦੇ ਨਾਮ ਸਮਰਪਿਤ ਕੀਤਾ ਜਾਣਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਭਾਰਤ ਦੇ ਨਾਲ-ਨਾਲ ਦੁਨੀਆ ਨੂੰ ਵੱਖ-ਵੱਖ ਗਲੋਬਲ ਜਨਤਕ ਸਿਹਤ ਮੁੱਦਿਆਂ ਅਤੇ ਚੁਣੌਤੀਆਂ ਦੇ ਕੁਸ਼ਤਲਤਾਪੂਰਵਕ ਨਜਿੱਠਣ 'ਚ ਮਦਦ ਕਰੇਗਾ। ਉਨ੍ਹਾਂ ਕਿਹਾ,''ਇਹ ਜਨਤਕ ਸਿਹਤ 'ਚ ਸਰਵਉੱਚ ਪੱਧਰ ਦੀ ਸਿੱਖਿਆ ਵੀ ਪ੍ਰਦਾਨ ਕਰੇਗਾ, ਸਥਾਈ ਮੁੱਲ-ਆਧਾਰਤ ਹੱਲ ਪੈਦਾ ਕਰੇਗਾ ਅਤੇ ਸਿਹਤ ਖੇਤਰ 'ਚ ਸੇਵਾਵਾਂ ਅਤੇ ਖੋਜ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ।'' ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਕੂਲ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 66 ਕਰੋੜ ਰੁਪਏ ਅਲਾਟ ਕੀਤੇ ਹਨ। ਮੰਤਰੀ ਨੇ ਕਿਹਾ,''ਸਕੂਲ ਨਾ ਸਿਰਫ਼ ਸਾਡੇ ਦੇਸ਼ ਦੇ ਲੋਕਾਂ ਦੀ ਸਿਹਤ ਦੇਖਭਾਲ ਜ਼ਰੂਰਤਾਂ ਨੂੰ ਪੂਰਾ ਕਰੇਗਾ, ਸਗੋਂ ਪੂਰੀ ਦੁਨੀਆ ਦੀ ਸੇਵਾ ਵੀ ਕਰੇਗਾ। ਇਹ 'ਵਸੂਧੈਵ ਕੁਟੁੰਬਕਮ' ਦੇ ਭਾਰਤੀ ਦਰਸ਼ਨ ਦੇ ਅਨੁਰੂਪ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News