ਆਲਮੀ ਚੁਣੌਤੀਆਂ ਦੇ ਹੱਲ ’ਚ ਭਾਰਤ ਦੀ ਅਹਿਮ ਭੂਮਿਕਾ : ਮੋਦੀ

Wednesday, Dec 14, 2022 - 01:50 PM (IST)

ਆਲਮੀ ਚੁਣੌਤੀਆਂ ਦੇ ਹੱਲ ’ਚ ਭਾਰਤ ਦੀ ਅਹਿਮ ਭੂਮਿਕਾ : ਮੋਦੀ

ਪੁਡੂਚੇਰੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਦੁਨੀਆ ’ਚ ਅੱਜ ਭਿਆਨਕ ਚੁਣੌਤੀਆਂ ਹਨ ਅਤੇ ਇਨ੍ਹਾਂ ਦੇ ਹੱਲ ’ਚ ਭਾਰਤ ਦੀ ਭੂਮਿਕਾ ਅਹਿਮ ਹੈ।
ਆਜ਼ਾਦੀ ਘੁਲਾਟੀਏ ਅਤੇ ਮਹਾਨ ਦਾਰਸ਼ਨਿਕ ਸ਼੍ਰੀ ਅਰਵਿੰਦ ਨੂੰ ਉਨ੍ਹਾਂ ਦੀ 150ਵੀਂ ਜਯੰਤੀ ’ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਸ ਸ਼ਖਸੀਅਤ ਤੋਂ ਪ੍ਰੇਰਨਾ ਲੈ ਕੇ ਖੁਦ ਨੂੰ ਤਿਆਰ ਕਰਨਾ ਹੈ ਅਤੇ ਸਾਰਿਆਂ ਦੇ ਯਤਨਾਂ ਨਾਲ ਇਕ ਵਿਕਸਤ ਭਾਰਤ ਦਾ ਨਿਰਮਾਣ ਕਰਨਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਸ਼੍ਰੀ ਅਰਵਿੰਦ ਦੇ ਜਯੰਤੀ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਮੌਕੇ ਇਕ ਵਿਸ਼ੇਸ਼ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ।

ਉਨ੍ਹਾਂ ਕਿਹਾ ਕਿ ਇਸ ਮਹਾਨ ਦਾਰਸ਼ਨਿਕ ਦਾ ਜੀਵਨ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੇ ਸੰਕਲਪ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੇ ਆਦਰਸ਼ਾਂ ਨੇ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ, ‘‘ਭਾਰਤ ਉਹ ਅਮਰ ਬੀਜ ਹੈ, ਜੋ ਪ੍ਰਤੀਕੂਲ ਤੋਂ ਪ੍ਰਤੀਕੂਲ ਹਾਲਾਤਾਂ ’ਚ ਥੋੜਾ ਦਬ ਜਾ ਸਕਦਾ ਹੈ, ਥੋੜਾ ਮੁਰਝਾ ਸਕਦਾ ਹੈ ਪਰ ਉਹ ਮਰ ਨਹੀਂ ਸਕਦਾ, ਉਹ ਅਜ਼ਰ ਹੈ, ਅਮਰ ਹੈ, ਕਿਉਂਕਿ ਭਾਰਤ ਮਨੁੱਖੀ ਸੱਭਿਅਤਾ ਦਾ ਸਭ ਤੋਂ ਆਧੁਨਿਕ ਵਿਚਾਰ ਹੈ। ਮਨੁੱਖਤਾ ਦਾ ਸਭ ਤੋਂ ਕੁਦਰਤੀ ਸੁਰ ਹੈ।’’

ਉਨ੍ਹਾਂ ਕਿਹਾ ਕਿ ਭਾਰਤ ਮਹਾਰਿਸ਼ੀ ਅਰਵਿੰਦ ਦੇ ਸਮੇਂ ਵੀ ਅਮਰ ਸੀ ਅਤੇ ਅਜ਼ਾਦੀ ਦੇ ਅਮ੍ਰਿਤ ਕਾਲ ’ਚ ਵੀ ਅਮਰ ਹੈ।


author

Rakesh

Content Editor

Related News