ਨਹੀਂ ਚੱਲਿਆ ਇਮਰਾਨ ਦਾ ਇਸਲਾਮਿਕ ਕਾਰਡ, ਆਰਟੀਕਲ 370 ਨੂੰ ਲੈ ਕੇ ਭਾਰਤ ਨੂੰ ਮਿਲਿਆ ਸਾਊਦੀ ਦਾ ਸਾਥ

10/02/2019 6:12:29 PM

ਨਵੀਂ ਦਿੱਲੀ — ਪਾਕਿਸਤਾਨ ਲਗਾਤਾਰ ਜੰਮੂ ਕਸ਼ਮੀਰ ਦੇ ਮਸਲੇ ਨੂੰ ਅੰਤਰਰਾਸ਼ਟਰੀ ਮੰਚਾਂ 'ਤੇ ਚੁੱਕ ਰਿਹਾ ਹੈ ਪਰ ਹਰ ਵਾਰ ਉਸ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਹੁਣ ਸਾਊਦੀ ਅਰਬ 'ਤੇ ਵੀ ਇਮਰਾਨ ਦਾ ਇਸਲਾਮਿਕ ਕਾਰਡ ਨਹੀਂ ਚੱਲ ਸਕਿਆ। ਉਥੇ ਦੇ ਕ੍ਰਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਜੰੰਮੂ ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਅਤੇ ਸੂਬੇ ਦੇ ਪੂਨਰਗਠਨ ਨੂੰ ਲੈ ਕੇ ਭਾਰਤ ਦਾ ਸਮਰਥਨ ਕੀਤਾ ਹੈ।

ਦਰਅਸਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਨੇ ਬੁੱਧਵਾਰ ਨੂੰ ਪ੍ਰਿੰਸ ਮੁਹੰਮਦ ਨਾਲ ਮੁਲਾਕਾਤ ਕੀਤੀ। ਕਰੀਬ ਦੋ ਘੰਟੇ ਚੱਲੀ ਉੱਚ ਪੱਧਰੀ ਬੈਠਕ ਦੌਰਾਨ ਦੋਵਾਂ ਵਿਚਾਲੇ ਦੋ-ਪੱਖੀ ਮੁੱਦਿਆਂ ਦੇ ਨਾਲ-ਨਾਲ ਜੰਮੂ ਕਸ਼ਮੀਰ 'ਤੇ ਗੱਲ ਹੋਈ। ਇਸ ਦੌਰਾਨ ਪ੍ਰਿੰਸ ਨੇ ਇਸ ਮੁੱਦੇ 'ਤੇ ਭਾਰਤ ਦਾ ਰਵੱਈਏ ਨੂੰ ਜਾਣਿਆ। ਪਾਕਿਸਤਾਨ ਦੇ ਨਾਲ ਜੰਮੂ-ਕਸ਼ਮੀਰ ਦੇ ਮਸਲੇ 'ਤੇ ਚੱਲ ਰਹੀ ਖਿਚੋ-ਤਾਣ ਵਿਚਾਲੇ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਲਗਾਤਾਰ ਸਾਊਦੀ ਅਰਬ ਨਾਲ ਆਪਣੇ ਸਬੰਧ ਮਜ਼ਬੂਤ ਕਰਨ 'ਚ ਲੱਗਾ ਹੋਇਆ ਹੈ। ਉਸ ਨੇ ਕਈ ਵਾਰ ਕਸ਼ਮੀਰ ਦਾ ਮਸਲਾ ਵੀ ਚੁੱਕਿਆ ਹੈ। ਹਾਲ ਹੀ 'ਚ ਪਾਕਿਸਤਾਨ ਦੇ ਸੀ.ਐੱਮ. ਇਮਰਾਨ ਖਾਨ ਨੇ ਸਾਊਦੀ ਅਰਬ ਦਾ ਦੌਰਾ ਵੀ ਕੀਤਾ ਸੀ ਪਰ ਇਸ ਦੇ ਬਾਵਜੂਦ ਪ੍ਰਿੰਸ ਦਾ ਭਾਰਤ ਨੂੰ ਸਮਰਥਨ ਦੇਣਾ ਪਾਕਿਸਤਾਨ ਦੀ ਕੂਟਨੀਤਕ ਹਾਰ ਮੰਨੀ ਜਾ ਰਹੀ ਹੈ।


Inder Prajapati

Content Editor

Related News