ਅਮਰੀਕਾ ਦੀ ਕਾਰਵਾਈ 'ਤੇ ਭਾਰਤ ਨੇ ਇੰਝ ਦਿੱਤਾ ਜਵਾਬ

Friday, Jun 22, 2018 - 04:44 AM (IST)

ਅਮਰੀਕਾ ਦੀ ਕਾਰਵਾਈ 'ਤੇ ਭਾਰਤ ਨੇ ਇੰਝ ਦਿੱਤਾ ਜਵਾਬ

ਵਾਸ਼ਿੰਗਟਨ/ਨਵੀਂ ਦਿੱਲੀ — ਅਮਰੀਕਾ ਨੇ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ 'ਤੇ ਟੈਕਸ ਦਰਾਮਦ ਟੈਕਸ ਵਧਾ ਦਿੱਤਾ ਸੀ ਇਸ ਕਾਰਨ ਭਾਰਤ 'ਤੇ 24.1 ਕਰੋੜ ਰੁਪਏ ਦਾ ਬੋਝ ਪਿਆ। ਜਵਾਬੀ ਕਾਰਵਾਈ 'ਚ ਭਾਰਤ ਨੇ ਵੀ ਅਮਰੀਕਾ ਤੋਂ ਆਉਣ ਵਾਲੇ ਕਈ ਉਤਪਾਦਾਂ 'ਤੇ ਸੀਮਾ ਸ਼ੁਲਕ ਵਧਾ ਦਿੱਤਾ ਹੈ। ਇਨ੍ਹਾਂ ਉਤਪਾਦਾਂ 'ਚ ਬੰਗਾਲੀ ਛੋਲੇ, ਮਸੂਰ ਦਾਲ ਅਤੇ ਆਰਟੇਮੀਆ ਸ਼ਾਮਲ ਹਨ। ਵਿੱਤ ਮੰਤਰਾਲੇ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਸ਼ੁਲਕ 4 ਅਗਸਤ ਤੋਂ ਪ੍ਰਭਾਵੀ ਹੋਣਗੇ।
ਮਟਰ ਅਤੇ ਬੰਗਾਲੀ ਛੋਲੇ 'ਤੇ ਸ਼ੁਲਕ ਵਧਾ ਕੇ 60 ਫੀਸਦੀ ਅਤੇ ਮਸੂਰ ਦਾਲ 'ਤੇ 30 ਫੀਸਦੀ ਕਰ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਬੋਰਿਕ ਐਸਿਡ 'ਤੇ 7.5 ਫੀਸਦੀ ਅਤੇ ਘਰੇਲੂ ਰੀਜੇਂਟ 'ਤੇ 10 ਫੀਸਦੀ ਸ਼ੁਲਕ ਲਾਇਆ ਗਿਆ ਹੈ। ਆਰਟੇਮੀਆ 'ਤੇ ਸ਼ੁਲਕ ਵਧਾ ਕੇ 15 ਫੀਸਦੀ ਕਰ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਲੋਹੇ ਅਤੇ ਇਸਪਾਤ ਉਤਪਾਦਾਂ, ਸੇਬ, ਨਾਸ਼ਪਤੀ, ਸਟੇਨਲੈੱਸ ਸਟੀਲ ਦੇ ਚਪਟੇ ਉਤਪਾਦ, ਟਿਊਬ-ਪਾਇਪ ਫਿਟਿੰਗ, ਬੋਲਟ ਅਤੇ ਰਿਵੇਟ 'ਤੇ ਸ਼ੁਲਕ ਵਧਾਇਆ ਗਿਆ ਹੈ। ਹਾਲਾਂਕਿ ਅਮਰੀਕਾ ਤੋਂ ਦਰਾਮਦ ਮੋਟਰਸਾਈਕਲਾਂ 'ਤੇ ਸ਼ੁਲਕ ਨਹੀਂ ਵਧਾਇਆ ਗਿਆ ਹੈ। ਅਮਰੀਕਾ ਨੇ ਇਸਪਾਤ ਅਤੇ ਐਲੂਮੀਨੀਅਮ ਉਤਪਾਦਾਂ 'ਤੇ ਵਧਾ ਦਿੱਤਾ ਸੀ, ਇਸ ਨਾਲ ਭਾਰਤ 'ਤੇ 24.1 ਕਰੋੜ ਡਾਲਰ ਦਾ ਬੋਝ ਪਿਆ ਸੀ। ਭਾਰਤ ਨੇ ਇਸ ਦੇ ਜਵਾਬ 'ਚ ਇਹ ਸ਼ੁਲਕ ਲਾਏ ਹਨ।
ਮਟਰ, ਬੰਗਾਲੀ ਛੋਲਿਆਂ ਅਤੇ ਮਸੂਰ ਦਾਲ 'ਤੇ ਸ਼ੁਲਕ 30 ਫੀਸਦੀ ਤੋਂ ਵਧਾ ਕੇ 70 ਫੀਸਦੀ ਕਰ ਦਿੱਤਾ ਗਿਆ ਹੈ। ਲਿੰਟੇਲ (ਮਸੂਰ) 'ਤੇ ਸ਼ੁਲਕ 30 ਫੀਸਦੀ ਤੋਂ ਵਧਾ ਕੇ 40 ਫੀਸਦੀ ਕੀਤਾ ਗਿਆ ਹੈ। ਅਖਰੋਟ ਸਮੇਤ ਹੋਰ ਡ੍ਰਾਈ ਫਰੂਟਾਂ 'ਤੇ 30 ਫੀਸਦੀ ਤੋਂ ਵਧਾ ਕੇ 120 ਫੀਸਦੀ ਅਤੇ ਚਿੱਟੇ ਸੇਬ 'ਤੇ ਸ਼ੁਲਕ 50 ਫੀਸਦੀ ਤੋਂ ਵਧਾ ਕੇ 75 ਫੀਸਦੀ ਕਰ ਦਿੱਤਾ ਗਿਆ ਹੈ।


Related News