ਬ੍ਰਿਕਸ ਦੇ ਵਿਸਥਾਰ ਦਾ ਭਾਰਤ ਪੂਰਾ ਸਮਰਥਨ ਕਰਦਾ ਹੈ : PM ਮੋਦੀ
Thursday, Aug 24, 2023 - 05:33 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਬ੍ਰਿਕਸ ਦੇ ਵਿਸਥਾਰ ਦਾ ਪੂਰਾ ਸਮਰਥਨ ਕਰਦਾ ਹੈ। ਉਨ੍ਹਾਂ ਨੇ ਆਮ ਸਹਿਮਤੀ ਨਾਲ ਇਸ ਦਿਸ਼ਾ 'ਚ ਅੱਗੇ ਵਧਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਪੁਲਾੜ ਖੋਜਾਂ ਸਮੇਤ ਕਈ ਖੇਤਰਾਂ ਵਿਚ ਸਮੂਹ ਦੇ ਮੈਂਬਰ ਦੇਸ਼ਾਂ ਦਰਮਿਆਨ ਸਹਿਯੋਗ ਦੇ ਦਾਇਰੇ ਨੂੰ ਹੋਰ ਵਧਾਉਣ ਲਈ 5 ਸੁਝਾਅ ਵੀ ਦਿੱਤੇ।
ਇਹ ਵੀ ਪੜ੍ਹੋ- ਬ੍ਰਿਕਸ 'ਚ ਸ਼ਾਮਲ ਹੋਏ 6 ਨਵੇਂ ਦੇਸ਼, PM ਮੋਦੀ ਨੇ ਕੀਤਾ ਸਵਾਗਤ
ਜੋਹਾਨਸਬਰਗ ਵਿਚ ਬ੍ਰਿਕਸ (ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫ਼ਰੀਕਾ) ਸੰਮੇਲਨ ਵਿਚ ਇੱਕ ਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਮੂਹ ਨੂੰ ‘‘ਭਵਿੱਖ ਲਈ ਤਿਆਰ’’ ਰਹਿਣ ਵਿੱਚ ਤਕਨਾਲੋਜੀ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਨ੍ਹਾਂ ਨੇ ਡਿਜੀਟਲ ਖੇਤਰ ਵਿੱਚ ਮੁਹਾਰਤ ਨੂੰ ਸਾਂਝਾ ਕਰਨ ਲਈ ਭਾਰਤ ਦੀਆਂ ਤਿਆਰੀਆਂ ਦੀ ਪੇਸ਼ਕਸ਼ ਵੀ ਕੀਤੀ। ਮੋਦੀ ਨੇ ਕਿਹਾ ਕਿ ਬ੍ਰਿਕਸ ਦਾ ਵਿਸਥਾਰ ਸਮੂਹ ਦੇ ਸਾਲਾਨਾ ਸਿਖਰ ਸੰਮੇਲਨ ਦੇ ਮੁੱਖ ਵਿਸ਼ਿਆਂ ਵਿਚੋਂ ਇੱਕ ਹੈ, ਕਿਉਂਕਿ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਅਰਜਨਟੀਨਾ ਸਮੇਤ 23 ਦੇਸ਼ਾਂ ਨੇ ਇਸਦੀ ਮੈਂਬਰਸ਼ਿਪ ਲਈ ਅਰਜ਼ੀ ਦਿੱਤੀ ਹੈ।
ਇਹ ਵੀ ਪੜ੍ਹੋ- ISRO ਵਿਗਿਆਨੀਆਂ 'ਚ ਕੋਈ ਕਰੋੜਪਤੀ ਨਹੀਂ, ਮਿਲਦੀ ਹੈ ਬਹੁਤ ਘੱਟ ਤਨਖ਼ਾਹ
ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਕਿਹਾ ਕਿ ਬ੍ਰਿਕਸ ਦੇਸ਼ ਇਸ ਦੇ ਵਿਸਥਾਰ ’ਤੇ ਚਰਚਾ ਕਰ ਰਹੇ ਹਨ। ਉਮੀਦ ਹੈ ਕਿ ਅਸੀਂ ਇਸ ਵਿਸ਼ੇ ਦਾ ਕੋਈ ਸਪੱਸ਼ਟ ਹੱਲ ਲੱਭ ਲਵਾਂਗੇ ਕਿਉਂਕਿ ਅਸੀਂ ਆਪਸ ਵਿੱਚ ਇਸ ਵਿਸ਼ੇ ’ਤੇ ਚਰਚਾ ਕੀਤੀ ਹੈ। ਇਸ ਦੇ ਨਾਲ ਹੀ, ਭਾਰਤ ਦੇ ਸੂਤਰਾਂ ਨੇ ਕਿਹਾ ਕਿ ਦੇਸ਼ ਸਮੂਹ ਵਿੱਚ ਨਵੇਂ ਦੇਸ਼ਾਂ ਦੀ ਚੋਣ ਕਰਨ ਲਈ ਸਹਿਮਤੀ ਬਣਾਉਣ ਵਿੱਚ ਮੋਹਰੀ ਰਿਹਾ ਹੈ ਅਤੇ ਪ੍ਰਸਤਾਵਿਤ ਵਿਸਥਾਰ ਵੱਲ ਮਹੱਤਵਪੂਰਨ ਵਿਕਾਸ ਹੋਇਆ ਹੈ।
ਇਹ ਵੀ ਪੜ੍ਹੋ- ਚੰਦਰਯਾਨ-3 ਦੀ ਚੰਨ 'ਤੇ ਸਫ਼ਲ ਲੈਂਡਿੰਗ ਮਗਰੋਂ ਇਸਰੋ ਮੁਖੀ ਬੋਲੇ- 'ਮੁਸ਼ਕਲ ਹੈ ਜਜ਼ਬਾਤ ਦੱਸਣਾ'
ਮੰਗਲਵਾਰ ਸ਼ਾਮ ਨੂੰ ‘ਲੀਡਰਜ਼ ਰਿਟਰੀਟ’ ’ਚ ਬ੍ਰਿਕਸ ਦੇ ਵਿਸਥਾਰ ਦੇ ਮੁੱਦੇ ’ਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਉਮੀਦ ਜ਼ਾਹਿਰ ਕੀਤੀ ਕਿ ਸਾਰੇ ਬ੍ਰਿਕਸ ਦੇਸ਼ ਅਫਰੀਕੀ ਸੰਘ ਵਿੱਚ ਜੀ-20 ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੇ ਪ੍ਰਸਤਾਵ ਦਾ ਸਮਰਥਨ ਕਰਨਗੇ। ਅਫਰੀਕਨ ਯੂਨੀਅਨ 55 ਦੇਸ਼ਾਂ ਦੀ ਇੱਕ ਸੰਸਥਾ ਹੈ, ਜਿਸ ਵਿੱਚ ਅਫਰੀਕਾ ਮਹਾਦੀਪ ਦੇ ਦੇਸ਼ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8