2030 ਤੱਕ 450 ਮੈਗਾਵਾਟ ਦੀ ਨਵੀਨੀਕਰਣ ਊਰਜਾ ਦਾ ਨਿਸ਼ਾਨਾ ਹਾਸਲ ਕਰਨ ਲਈ ''ਫਰਾਂਸ ਨਾਲ ਸਮਝੌਤਾ''

Thursday, Mar 04, 2021 - 01:28 AM (IST)

2030 ਤੱਕ 450 ਮੈਗਾਵਾਟ ਦੀ ਨਵੀਨੀਕਰਣ ਊਰਜਾ ਦਾ ਨਿਸ਼ਾਨਾ ਹਾਸਲ ਕਰਨ ਲਈ ''ਫਰਾਂਸ ਨਾਲ ਸਮਝੌਤਾ''

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਮੰਤਰੀ ਮੰਡਲ ਨੇ ਨਵੀਨੀਕਰਣ ਊਰਜਾ ਸਹਿਯੋਗ ਸਬੰਧੀ ਭਾਰਤ ਅਤੇ ਫਰਾਂਸ ਦਰਮਿਆਨ ਹੋਏ ਮੈਮੋਂਰੈਂਡਮ ਆਫ ਅੰਡਰਸਟੈਡਿੰਗ (ਐੱਮ. ਓ. ਯੂ.) ਨੂੰ ਬੁੱਧਵਾਰ ਪ੍ਰਵਾਨਗੀ ਦਿੱਤੀ। ਇਸ ਐੱਮ. ਓ. ਯੂ. 'ਤੇ ਇਸ ਸਾਲ ਜਨਵਰੀ ਵਿਚ ਹਸਤਾਖਰ ਕੀਤੇ ਗਏ ਸਨ। ਇਹ ਸਮਝੌਤਾ ਨਵੀਨੀਕਰਣ ਊਰਜਾ ਦੇ ਖੇਤਰ ਵਿਚ ਤਕਨਾਲੋਜੀ ਦੀ ਜਾਣਕਾਰੀ ਦੇ ਵਿਕਾਸ ਵਿਚ ਮਦਦ ਕਰੇਗਾ। ਇਸ ਰਾਹੀਂ 2030 ਤੱਕ 450 ਮੈਗਾਵਾਟ ਦੀ ਸਥਾਪਿਤ ਨਵੀਨੀਕਰਣ ਸਮਰੱਥਾ ਦਾ ਅਹਿਮ ਨਿਸ਼ਾਨਾ ਹਾਸਲ ਕਰਨ ਦੀ ਪ੍ਰਕਿਰਿਆ ਵਿਚ ਮਦਦ ਮਿਲੇਗੀ। ਇਸ ਵਿਚ ਸੂਰਜੀ, ਹਵਾ, ਹਾਈਡ੍ਰੋਜਨ ਅਤੇ ਬਾਇਓਮਾਸ ਊਰਜਾ ਨਾਲ ਜੁੜੀ ਤਕਨਾਲੋਜੀ ਸ਼ਾਮਲ ਹੈ।

ਇਹ ਖ਼ਬਰ ਪੜ੍ਹੋ- ਗੁਜਰਾਤ 'ਚ ਨਗਰ ਪਾਲਿਕਾ ਚੋਣਾਂ 'ਚ ਭਾਜਪਾ ਦੀ ਭਾਰੀ ਜਿੱਤ


ਇਸ ਸਮਝੌਤੇ ਵਿਚ ਵਿਗਿਆਨੀਆਂ ਅਤੇ ਤਕਨੀਕੀ ਮੁਲਾਜ਼ਮਾਂ ਦਾ ਆਦਾਨ-ਪ੍ਰਦਾਨ ਕਰਨਾ ਵੀ ਸ਼ਾਮਲ ਹੈ। ਮੰਤਰੀ ਮੰਡਲ ਨੇ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿਚ ਸਹਿਯੋਗ ਲਈ ਭਾਰਤ ਅਤੇ ਫਿਜੀ ਦਰਮਿਆਨ ਐੱਮ. ਓ. ਯੂ. ਨੂੰ ਵੀ ਪ੍ਰਵਾਨਗੀ ਦਿੱਤੀ। ਦੋਵੇਂ ਦੇਸ਼ ਖੋਜ ਮੁਲਾਜ਼ਮਾਂ, ਵਿਗਿਆਨ ਮਾਹਿਰਾਂ ਅਤੇ ਤਕਨੀਕੀ ਸਿਖਾਦਰੂਆਂ ਦਾ ਆਦਾਨ-ਪ੍ਰਦਨ ਕਰਨਗੇ। ਇਸ ਤੋਂ ਇਲਾਵਾ ਖੇਤੀਬਾੜੀ ਦੇ ਵਿਕਾਸ ਲਈ ਸੈਮੀਨਾਰ ਅਤੇ ਵਰਕਸ਼ਾਪਾਂ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਅਧੀਨ ਦੋਹਾਂ ਦੇਸ਼ਾਂ ਦੇ ਨਿੱਜੀ ਖੇਤਰਾਂ ਦਰਮਿਆਨ ਸਾਂਝੇ ਅਦਾਰਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ। ਖੇਤੀਬਾੜੀ ਵਸਤਾਂ ਦੀ ਵੰਡ ਅਤੇ ਪ੍ਰੋਸੈਸਿੰਗ ਵਿਚ ਨਿਵੇਸ਼ ਨੂੰ ਉਤਸ਼ਾਹ ਮਿਲੇਗਾ।

 

ਇਹ ਖ਼ਬਰ ਪੜ੍ਹੋ- NZ v AUS : ਆਸਟਰੇਲੀਆ ਨੇ ਟੀ20 ਮੈਚ ’ਚ ਨਿਊਜ਼ੀਲੈਂਡ ਨੂੰ 64 ਦੌੜਾਂ ਨਾਲ ਹਰਾਇਆ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News