ਚੀਨੀ ਟੈਸਟਿੰਗ ਕਿੱਟਸ ’ਚ ਖਾਮੀਆਂ ਪਾਈਆਂ ਜਾਣ ਦੇ ਬਾਅਦ ਭਾਰਤ ਨੇ ਖਰੀਦ ਸੂਚੀ ਤੋਂ ਕੀਤਾ ਬਾਹਰ

03/31/2020 9:56:59 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਨਾਲ ਨਿਪਟਣ ਲਈ ਭਾਰਤ ਸਰਕਾਰ ਜਲਦੀ ਹੀ ਚੀਨ ਨੂੰ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ.) ਮਾਸਕ, ਆਈ ਗਿਅਰ, ਹੋਰ ਜ਼ਰੂਰੂ ਚੀਜ਼ਾਂ ਸਣੇ ਵੈਂਟੀਲੇਟਰ ਖਰੀਦ ਲਈ ਆਰਡਰ ਦੇਵੇਗੀ ਪਰ ਕੁਝ ਦੇਸ਼ਾਂ ਵੱਲੋਂ ਪ੍ਰੀਖਣ ਕਿੱਟ (ਟੈਸਟਿੰਗ ਕਿੱਟਸ) ਵਿਚ ਖਾਮੀਆਂ ਪਾਏ ਜਾਣ ਦੇ ਬਾਅਦ ਇਸ ਖਰੀਦ ਦੀ ਸੂਚੀ ਵਿਚ ਪ੍ਰੀਖਣ ਕਿੱਟ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਹ ਸੌਦਾ ਸੰਯੁਕਤ ਤੌਰ ’ਤੇ ਕੋਰੋਨਾ ਵਾਇਰਸ ਵਿਰੁੱਧ ਲੜਨ ਲਈ ਵੈਸ਼ਵਿਕ ਪੱਧਰ ’ਤੇ ਸਹਾਇਤਾ ਦਾ ਵਿਸਤਾਰ ਕਰਨ ਦੀ ਬੀਜਿੰਗ ਦੀ ਪਹਿਲ ਦੇ ਹਿੱਸੇ ਦੇ ਰੂਪ ਵਿਚ ਇਕ ਪ੍ਰਸਤਾਵ ਦਾ ਅਨੁਸਰਣ ਕਰਦਾ ਹੈ। ਦਿੱਲੀ ਚੀਨੀ ਕੰਪਨੀਆਂ ਨਾਲ ਵਪਾਰਕ ਸੌਦਿਆਂ ’ਚ ਪ੍ਰਵੇਸ਼ ਕਰੇਗੀ ਅਤੇ ਖਰੀਦ ’ਚ ਕੋਈ ਅਨੁਦਾਨ ਸ਼ਾਮਲ ਨਹੀਂ ਹੋਵੇਗਾ।
ਚੀਨ ਵਲੋਂ ਸਪਲਾਈ ਕੀਤੀਆਂ ਗਈਆਂ ਪ੍ਰੀਖਣ ਕਿੱਟਾਂ ਨੂੰ ਸਪੇਨ, ਚੈੱਕ ਗਣਰਾਜ ਅਤੇ ਤੁਰਕੀ ਵਲੋਂ ਦੋਸ਼ਪੂਰਨ ਪਾਇਆ ਗਿਆ ਹੈ? ਫਿਲੀਪੀਨਜ਼ ਨੇ ਵੀ ਦੋਸ਼ਪੂਰਨ ਕਿੱਟ ਦੀ ਸੂਚਨਾ ਦਿੱਤੀ ਹੈ। ਵਰਣਨਯੋਗ ਹੈ ਕਿ ਸਪੈਨਿਸ਼ ਸਿਹਤ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਪਿਛਲੇ ਸ਼ੁੱਕਰਵਾਰ ਨੂੰ ਇਕ ਚੀਨੀ ਕੰਪਨੀ ਨੇ ਹਜ਼ਾਰਾਂ ਦੋਸ਼ਪੂਰਨ ਪ੍ਰੀਖਣ ਕਿੱਟਾਂ ਨੂੰ ਬਦਲਣ ਦੀ ਪੇਸ਼ਕਸ਼ ਕੀਤੀ ਹੈ। ਸਪੈਨਿਸ਼ ਸਿਹਤ ਮੰਤਰੀ ਸਲਵਾਡੋਰ ਇੱਲਾ ਅਨੁਸਾਰ 6,40,000 ਪ੍ਰੀਖਣ ਕਿੱਟਾਂ ਦੀ ਪਹਿਲੀ ਖੇਪ ਵਿਚ ਕਈ ਪ੍ਰੀਖਣ ਕਿੱਟਾਂ ਇਨਫੈਕਸ਼ਨ ਰੋਗੀਆਂ ਦੀ ਮਜ਼ਬੂਤੀ ਦੇ ਨਾਲ ਪਛਾਣ ਕਰਨ ਦੇ ਸਫਲ ਨਹੀਂ ਪਾਈਆਂ ਗਈਆਂ। ਸਪੇਨ ਨੇ ਵੀਰਵਾਰ ਨੂੰ 58,000 ਕਿੱਟਾਂ ਵਾਪਸ ਕਰਨ ਦਾ ਐਲਾਨ ਕੀਤਾ ਸੀ। ਚੀਨ ਲਈ ਇਹ ਬੇਹੱਦ ਸ਼ਰਮਨਾਕ ਹੈ, ਜੋ ਦੁਨੀਆ ਭਰ ਵਿਚ ਫੈਲੇ ਵੁਹਾਨ ਮੂਲ ਦੇ ਵਾਇਰਸ ਦੇ ਬਾਅਦ ਅਕਸ ਨੂੰ ਫਿਰ ਤੋਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਿਪਛਲੇ ਹਫਤੇ ਇਹ ਸਾਹਮਣੇ ਆਇਆ ਕਿ ਭਾਰਤ ਵੈਂਟੀਲੇਟਰਸ, ਐੱਨ-95 ਮਾਸਕ ਅਤੇ ਨਿੱਜੀ ਸੁਰੱਖਿਆ ਉਪਕਰਣਾਂ ਵਰਗੀਆਂ ਇਲਾਜ ਦੀਆਂ ਚੀਜ਼ਾਂ ਦੀ ਖਰੀਦ ਲਈ ਚੀਨ ਨਾਲ ਸੌਦਾ ਕਰ ਰਿਹਾ ਹੈ।
ਇਹ ਭਾਰਤ ’ਤੇ ਦਬਾਅ ਨੂੰ ਘੱਟ ਕਰ ਸਕਦਾ ਹੈ ਕਿਉਂਕਿ ਦੇਸ਼ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਨਿਪਟਣ ਲਈ ਤਿਆਰ ਹੈ। ਦੇਸ਼ ’ਚ ਐੱਨ-95 ਮਾਸਕ ਅਤੇ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ.) ਦੇ ਉਤਪਾਦਨ ਨੂੰ ਭਾਰੀ ਧੱਕਾ ਲੱਗਾ ਕਿਉਂਕਿ ਇਹ ਉਪਕਰਣ ਚੀਨ ਅਤੇ ਦੱਖਣੀ ਕੋਰੀਆ ਤੋਂ ਦਰਾਮਦ ਕੀਤੇ ਜਾਂਦੇ ਹਨ। ਦੋਹਾਂ ਦੇਸ਼ਾਂ ’ਚ ਕੋਵਿਡ-19 ਦੇ ਪ੍ਰਕੋਪ ਦੇ ਬਾਅਦ ਸਪਲਾਈ ਲੜੀ ’ਚ ਵੱਡੀ ਗਿਰਾਵਟ ਆਈ ਹੈ ਕਿਉਂਕਿ ਭਾਰਤ ਸਰਕਾਰ ਇਸ ਦੇ ਸਵਦੇਸ਼ੀ ਹੱਲ ਨੂੰ ਲੱਭ ਰਹੀ ਹੈ ਅਤੇ ਭਾਰਤੀ ਨਿਰਮਾਤਾਵਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ, ਤਾਂ ਕਿ ਇਹ ਉਪਕਰਣ ਆਪਣੇ ਦੇਸ਼ ਵਿਚ ਉਪਲਬਧ ਹੋ ਸਕਣ ਪਰ ਮੌਜੂਦਾ ਸਮੇਂ ਵਿਚ ਦਰਾਮਦ ਮਹੱਤਵਪੂਰਨ ਹੈ। ਬੀਤੇ ਮੰਗਲਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਚੀਨੀ ਹਮ-ਅਹੁਦਾ ਵਾਂਗ ਯੀ ਨਾਲ ਫੋਨ ’ਤੇ ਦੋਹਾਂ ਦੇਸ਼ਾਂ ’ਚ ਕੋਰੋਨਾ ਵਾਇਰਸ ਦੇ ਪ੍ਰਭਾਵ ’ਤੇ ਗੱਲਬਾਤ ਕੀਤੀ ਅਤੇ ਟੈਲੀਫੋਨ ’ਤੇ ਗੱਲਬਾਤ ਦੌਰਾਨ ਵਾਂਗ ਨੇ ਭਾਰਤ ਨੂੰ ਬੇਨਤੀ ਕੀਤੀ ਹੈ ਕਿ ਇਸ ਵਾਇਰਸ ਨੂੰ ਚਾਈਨੀਜ਼ ਬ੍ਰਾਂਡ ਨਾ ਕੀਤਾ ਜਾਵੇ, ਇਸ ਨਾਲ ਦੁਨੀਆ ਵਿਚ ਚੀਨ ਦਾ ਅਕਸ ਖਰਾਬ ਹੁੰਦਾ ਹੈ। ਵਾਂਗ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਭਾਰਤ ਨਾਲ ਚੀਨ ਦੀ ਇਕਜੁੱਟਤਾ ਨੂੰ ਵਧਾਇਆ। ਜੈਸ਼ੰਕਰ ਨੇ ਭਾਰਤ ਨੂੰ ਇਕਜੁੱਟਤਾ ਸੰਦੇਸ਼ ਅਤੇ ਇਲਾਜ ਸਮੱਗਰੀ ਦੀ ਸਹਾਇਤਾ ਲਈ ਚੀਨ ਦਾ ਧੰਨਵਾਦ ਪ੍ਰਗਟ ਕੀਤਾ। ਵਾਂਗ ਨੇ ਕਿਹਾ ਕਿ ਚੀਨ ਦੇ ਕੋਰੋਨਾ ਵਾਇਰਸ ਕੰਟਰੋਲ ਯਤਨਾਂ ਅਤੇ ਇਸ ਨਾਲ ਪ੍ਰਾਪਤ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕਰਦਾ ਹੈ ਅਤੇ ਆਸ ਪ੍ਰਗਟ ਕੀਤੀ ਕਿ ਭਾਰਤ ਇਸ ਬੀਮਾਰੀ ’ਤੇ ਜਲਦੀ ਕੰਟਰੋਲ ਪਾ ਲਵੇਗਾ।


Gurdeep Singh

Content Editor

Related News