ਭਾਰਤ ਦੀ ਡਿਪਲੋਮੈਟਿਕ ਜਿੱਤ, ਪਾਕਿ-ਚੀਨ ਸਮੇਤ 55 ਦੇਸ਼ਾਂ ਦੀ ਮਿਲੀ ਹਮਾਇਤ

06/27/2019 9:15:02 AM

ਜੇਨੇਵਾ, (ਭਾਸ਼ਾ)— ਯੂ. ਐੱਨ. ਸੁਰੱਖਿਆ ਕੌਂਸਲ ਵਿਚ ਆਰਜ਼ੀ ਮੈਂਬਰੀ ਦੇ ਮਾਮਲੇ 'ਤੇ ਭਾਰਤ ਨੂੰ ਬੁੱਧਵਾਰ ਵੱਡੀ ਡਿਪਲੋਮੈਟਿਕ ਜਿੱਤ ਹਾਸਲ ਹੋਈ ਅਤੇ ਪਾਕਿਸਤਾਨ ਤੇ ਚੀਨ ਸਮੇਤ 55 ਦੇਸ਼ਾਂ ਨੇ ਉਸ ਦੀ ਹਮਾਇਤ ਕੀਤੀ। ਇਸ ਤਰ੍ਹਾਂ ਭਾਰਤ ਨੂੰ ਹੁਣ ਯੂ. ਐੱਨ. ਸੁਰੱਖਿਆ ਕੌਂਸਲ ਵਿਚ 2 ਸਾਲ ਲਈ ਆਰਜ਼ੀ ਮੈਂਬਰੀ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਯੂ. ਐੱਨ. ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਈਦ ਅਕਬਰੂਦੀਨ ਨੇ ਬੁੱਧਵਾਰ ਕਿਹਾ ਕਿ ਭਾਰਤ ਹੁਣ 2021-22 ਲਈ ਆਰਜ਼ੀ ਮੈਂਬਰ ਬਣ ਜਾਏਗਾ।

ਇਨ੍ਹਾਂ ਦੇਸ਼ਾਂ ਨੇ ਕੀਤੀ ਹਮਾਇਤ—
ਭਾਰਤ ਦੀ ਉਮੀਦਵਾਰੀ ਦੀ ਹਮਾਇਤ ਕਰਨ ਵਾਲੇ ਦੇਸ਼ਾਂ ਵਿਚ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਚੀਨ, ਇੰਡੋਨੇਸ਼ੀਆ, ਈਰਾਨ, ਜਾਪਾਨ, ਕੁਵੈਤ, ਕਿਰਗਿਸਤਾਨ, ਮਲੇਸ਼ੀਆ, ਮਾਲਦੀਵ, ਮਿਆਂਮਾਰ, ਨੇਪਾਲ, ਪਾਕਿਸਤਾਨ, ਕਤਰ, ਸਾਊਦੀ ਅਰਬ, ਸ਼੍ਰੀਲੰਕਾ, ਤੁਰਕੀ, ਸੀਰੀਆ, ਸੰਯੁਕਤ ਅਰਬ ਅਮੀਰਾਤ ਅਤੇ ਵੀਅਤਨਾਮ ਸ਼ਾਮਲ ਹਨ। ਭਾਰਤ ਇਸ ਤੋਂ ਪਹਿਲਾਂ ਵੀ ਯੂ. ਐੱਨ. ਸੁਰੱਖਿਆ ਕੌਂਸਲ ਦਾ ਕਈ ਵਾਰ ਆਰਜ਼ੀ ਮੈਂਬਰ ਰਹਿ ਚੁੱਕਾ ਹੈ। ਆਖਰੀ ਵਾਰ ਉਹ 2011-12 ਵਿਚ ਮੈਂਬਰ ਸੀ।


Related News