ਕੱਲ ਦਿੱਲੀ ਪੁੱਜਣਗੇ ਪੋਂਪੀਓ, US ਨਾਲ 10 ਅਰਬ ਡਾਲਰ ਦੇ ਰੱਖਿਆ ਸੌਦੇ ਦੀ ਤਿਆਰੀ ''ਚ ਭਾਰਤ
Monday, Jun 24, 2019 - 10:40 AM (IST)

ਨਵੀਂ ਦਿੱਲੀ— ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਅਤੇ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਜਾਰੀ ਤਕਰਾਰ ਦਰਮਿਆਨ ਦੋਵੇਂ ਦੇਸ਼ ਰੱਖਿਆ ਖੇਤਰ ਵਿਚ ਇਕ ਵੱਡਾ ਸਮਝੌਤਾ ਕਰਨ ਦੀ ਤਿਆਰੀ ਵਿਚ ਹਨ। ਖ਼ਬਰਾਂ ਮੁਤਾਬਕ ਭਾਰਤ ਅਤੇ ਅਮਰੀਕਾ ਵਿਚਾਲੇ 10 ਅਰਬ ਡਾਲਰ ਦਾ ਰੱਖਿਆ ਕਰਾਰ ਹੋ ਸਕਦਾ ਹੈ। ਇਹ ਰੱਖਿਆ ਕਰਾਰ ਅਮਰੀਕਾ ਦੇ ਫਾਰਨ ਮਿਲਟਰੀ ਸੇਲਸ ਪ੍ਰੋਗਰਾਮ ਤਹਿਤ ਹੋਵੇਗਾ। ਇਸ ਕਰਾਰ ਵਿਚ ਅਮਰੀਕਾ ਨਾਲ ਮੇਰਟਾਈਮ ਪਟ੍ਰੋਲ ਏਅਰਕ੍ਰਾਫਟ ਪੀ-8 ਆਈ ਵੀ ਸ਼ਾਮਲ ਹੈ। ਇੱਥੇ ਦੱਸ ਦੇਈਏ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਭਾਰਤ ਦੌਰੇ 'ਤੇ ਆ ਰਹੇ ਹਨ। ਪੋਂਪੀਓ 25 ਜੂਨ ਨੂੰ ਭਾਰਤ ਦੌਰੇ 'ਤੇ ਆਉਣਗੇ ਅਤੇ ਉਹ 27 ਜੂਨ ਤਕ ਇੱਥੇ ਰਹਿਣਗੇ।
ਸੂਤਰਾਂ ਮੁਤਾਬਕ ਨਵੇਂ ਪੀ-8 ਆਈ ਜਹਾਜ਼ ਭਾਰਤ ਵਲੋਂ ਪਹਿਲੇ ਖਰੀਦੇ ਗਏ 12 ਜਹਾਜ਼ਾਂ ਪੀ-8 ਆਈ ਤੋਂ ਜ਼ਿਆਦਾ ਅਡਵਾਂਸ ਹੋਣਗੇ। ਭਾਰਤੀ ਜਲ ਸੈਨਾ ਵਿਚ ਪਹਿਲੇ ਪੀ-8 ਆਈ ਜਹਾਜ਼ ਨੂੰ 2013 ਵਿਚ ਸ਼ਾਮਲ ਕੀਤਾ ਗਿਆ ਸੀ। ਫਿਲਹਾਲ ਅਜਿਹੇ 8 ਜਹਾਜ਼ ਜਲ ਸੈਨਾ ਕੋਲ ਹਨ ਅਤੇ ਬਾਕੀ 4 ਜਹਾਜ਼ ਜੁਲਾਈ 2021-22 ਤਕ ਜਲ ਸੈਨਾ ਨੂੰ ਮਿਲ ਜਾਣਗੇ। ਦਰਅਸਲ ਬੋਇੰਗ ਵਲੋਂ ਨਿਰਮਿਤ ਇਹ ਜਹਾਜ਼ ਸੈਂਸਰਸ ਨਾਲ ਲੈਸ ਹੈ। ਇਹ ਜਹਾਜ਼ ਦੁਸ਼ਮਣ ਦੀਆਂ ਪਣਡੁੱਬੀਆਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦੇ ਹਨ। ਜਲ ਸੈਨਾ ਇਕ ਦਰਜਨ ਤੋਂ ਵੱਧ ਪੀ-8ਆਈ ਜਹਾਜ਼ ਚਾਹੁੰਦੀ ਸੀ ਪਰ ਅਮਰੀਕਾ ਤੋਂ 2.5 ਅਰਬ ਡਾਲਰ ਦੇ 30 ਹਥਿਆਰਬੰਦ ਸੀ ਗਾਰਜੀਅਨ ਡਰੋਨ ਦੀ ਖਰੀਦ ਤੋਂ ਬਾਅਦ ਜਲ ਸੈਨਾ 10 ਜਹਾਜ਼ਾਂ ਲਈ ਸਹਿਮਤ ਹੋਈ। ਇਨ੍ਹਾਂ 'ਚ ਜਲ ਸੈਨਾ, ਭਾਰਤੀ ਹਵਾਈ ਫੌਜ ਅਤੇ ਫੌਜ ਨੂੰ 10-10 ਮਿਲਣਗੇ। ਭਾਰਤ ਅਤੇ ਰੂਸ ਵਿਚਾਲੇ ਅਕਤੂਬਰ 2018 'ਚ ਐੱਸ-400 ਟ੍ਰਾਯਮਫ ਮਿਜ਼ਾਈਲ ਸਿਸਟਮ ਦੀ ਖਰੀਦ ਲਈ ਲੱਗਭਗ 5.43 ਅਰਬ ਡਾਲਰ ਦਾ ਸਮਝੌਤਾ ਹੋਇਆ ਸੀ। ਇਸ ਸਮਝੌਤੇ ਨੂੰ ਲੈ ਕੇ ਵੀ ਅਮਰੀਕਾ ਆਪਣਾ ਵਿਰੋਧ ਜਤਾ ਚੁੱਕਾ ਹੈ। ਇਸ ਤੋਂ ਬਾਅਦ ਭਾਰਤ ਨੇ ਮਾਰਚ 2019 'ਚ ਭਾਰਤ ਨੇ ਪਰਮਾਣੂ ਸਮਰੱਥਾ ਵਾਲੀ ਹਮਲਾਵਰ ਪਣਡੁੱਬੀ 10 ਸਾਲ ਲਈ ਪੱਟੇ 'ਤੇ ਲੈਣ ਲਈ ਰੂਸ ਨਾਲ 3 ਅਰਬ ਡਾਲਰ ਦਾ ਸਮਝੌਤਾ ਕੀਤਾ ਸੀ। ਸੀ. ਏ. ਏ. ਟੀ. ਐੱਸ. ਏ. ਤੋਂ ਭਾਰਤ ਨੂੰ ਛੋਟ ਮਿਲਦੀ ਹੈ ਜਾਂ ਨਹੀਂ, ਇਸ ਦਾ ਪਤਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪੀਓ ਦੇ ਭਾਰਤ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
