ਦੇਸ਼ ''ਚ ਕੋਵਿਡ-19 ਦੇ ਮਾਮਲੇ 60 ਲੱਖ ਦੇ ਪਾਰ, ਹੁਣ ਤੱਕ 95 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

09/28/2020 11:01:39 AM

ਨਵੀਂ ਦਿੱਲੀ- ਭਾਰਤ 'ਚ ਕੋਵਿਡ-19 ਦੇ 82,170 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੋਮਵਾਰ ਨੂੰ ਇਨਫੈਕਸ਼ਨ ਦੇ ਕੁੱਲ ਮਾਮਲੇ ਵੱਧ ਕੇ 60 ਲੱਖ ਦੇ ਪਾਰ ਹੋ ਗਏ ਹਨ। ਜਦੋਂ ਕਿ 74,893 ਲੋਕਾਂ ਦੇ ਸਿਹਤਯਾਬ ਹੋਣ ਨਾਲ ਦੇਸ਼ 'ਚ ਠੀਕ ਹੋ ਚੁਕੇ ਲੋਕਾਂ ਦੀ ਗਿਣਤੀ ਵੱਧ ਕੇ 50.17 ਲੱਖ ਹੋ ਗਈ ਹੈ। ਸਿਹਤ ਮਹਿਕਮੇ ਨੇ ਇਹ ਜਾਣਕਾਰੀ ਦਿੱਤੀ। ਮਹਿਕਮੇ ਦੇ ਅੰਕੜਿਆਂ ਅਨੁਸਾਰ, ਦੇਸ਼ 'ਚ ਇਨਫੈਕਸ਼ਨ ਨਾਲ 1,039 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 95,542 ਹੋ ਗਈ।

ਦੇਸ਼ 'ਚ ਕੋਰੋਨਾ ਵਾਇਰਸ ਬੀਮਾਰੀ (ਕੋਵਿਡ-19) ਦੇ 9,62,640 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 15.85 ਫੀਸਦੀ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 60,74,702 ਤੱਕ ਪਹੁੰਚ ਚੁਕੇ ਹਨ, ਜਦੋਂ ਕਿ 50,15,520 ਲੋਕ ਹੁਣ ਤੱਕ ਇਸ ਬੀਮਾਰੀ ਤੋਂ ਉੱਭਰ ਚੁਕੇ ਹਨ, ਜਿਸ ਨਾਲ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 82.58 ਫੀਸਦੀ ਤੱਕ ਪਹੁੰਚ ਗਈ ਅਤੇ ਮੌਤ ਦਰ ਘੱਟ ਕੇ 1.57 ਫੀਸਦੀ ਰਹਿ ਗਈ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਅਨੁਸਾਰ, ਦੇਸ਼ 'ਚ ਹੁਣ ਤੱਕ 7.20 ਕਰੋੜ ਨਮੂਨਿਆਂ ਦੀ ਜਾਂਚ ਹੋ ਚੁਕੀ ਹੈ। ਐਤਵਾਰ ਨੂੰ 7.09 ਲੱਖ ਨਮੂਨਿਆਂ ਦੀ ਜਾਂਚ ਹੋਈ ਸੀ।


DIsha

Content Editor

Related News