ਜਾਇਡਸ ਦੀ Virafin ਨੂੰ DCGI ਦੀ ਮਨਜ਼ੂਰੀ, ਕੋਰੋਨਾ ਮਰੀਜ਼ਾਂ ਦੇ ਇਲਾਜ ''ਚ ਮਿਲੇਗੀ ਮਦਦ

Friday, Apr 23, 2021 - 05:17 PM (IST)

ਜਾਇਡਸ ਦੀ Virafin ਨੂੰ DCGI ਦੀ ਮਨਜ਼ੂਰੀ, ਕੋਰੋਨਾ ਮਰੀਜ਼ਾਂ ਦੇ ਇਲਾਜ ''ਚ ਮਿਲੇਗੀ ਮਦਦ

ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਦੀ ਰਫ਼ਤਾਰ ਬੇਕਾਬੂ ਹੁੰਦੀ ਜਾ ਰਹੀ ਹੈ ਅਤੇ ਹਰ ਦਿਨ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਿਚ ਕੋਰੋਨਾ ਨੂੰ ਮਾਤ ਦੇਣ ਦੇ ਮਿਸ਼ਨ ਨੂੰ ਰਫ਼ਤਾਰ ਦੇਣ ਲਈ ਭਾਰਤ ਸਰਕਾਰ ਵਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਸ਼ੁੱਕਰਵਾਰ ਨੂੰ ਭਾਰਤ ਦੇ ਡਰੱਗਜ਼ ਰੇਗੂਲੇਟਰ ਵਲੋਂ ਜਾਇਡਸ (Zydus) ਦੀ ਵੀਰਾਫਿਨ (Virafin) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਜਾਇਡਸ ਦੀ ਇਸ ਡਰੱਗ ਨੂੰ ਮਨਜ਼ੂਰੀ ਦਿੱਤੀ। 

ਇਹ ਵੀ ਪੜ੍ਹੋ : ਕੋਰੋਨਾ ਦੇ ਵਧਦੇ ਕਹਿਰ ਦਰਮਿਆਨ PM ਮੋਦੀ ਨੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ, ਕੇਜਰੀਵਾਲ ਨੂੰ ਪਾਈ ਝਾੜ

7 ਦਿਨਾਂ 'ਚ ਟੈਸਟ ਰਿਪੋਰਟ ਆਉਂਦੀ ਹੈ ਨੈਗੇਟਿਵ
ਜਾਇਡਸ ਦਾ ਦਾਅਵਾ ਹੈ ਕਿ ਇਸ ਦੀ ਵਰਤੋਂ ਤੋਂ ਬਾਅਦ 7 ਦਿਨਾਂ 'ਚ 91.15 ਫੀਸਦੀ ਕੋਰੋਨਾ ਪੀੜਤਾਂ ਦਾ ਆਰ.ਟੀ.-ਪੀ.ਸੀ.ਆਰ. ਟੈਸਟ ਨੈਗੇਟਿਵ ਆਇਆ ਹੈ। ਇਸ ਐਂਟੀਵਾਇਰਲ ਡਰੱਗ ਦੀ ਵਰਤੋਂ ਨਾਲ ਕੋਰੋਨਾ ਮਰੀਜ਼ਾਂ ਨੂੰ ਰਾਹਤ ਮਿਲਦੀ ਹੈ ਅਤੇ ਲੜਨ ਦੀ ਤਾਕਤ ਮਿਲਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਕੋਰੋਨਾ ਹੋਣ ਦੇ ਸ਼ੁਰੂਆਤੀ ਸਮੇਂ 'ਚ ਜੇਕਰ ਵੀਰਾਫਿਨ ਦਿੱਤੀ ਜਾਂਦੀ ਹੈ ਤਾਂ ਮਰੀਜ਼ ਨੂੰ ਕੋਰੋਨਾ ਤੋਂ ਉਭਰਨ 'ਚ ਮਦਦ ਮਿਲੇਗੀ ਅਤੇ ਘੱਟ ਤਕਲੀਫ਼ ਹੋਵੇਗੀ। ਹੁਣ ਇਹ ਡਰੱਗ ਸਿਰਫ਼ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਿਸੇ ਮਰੀਜ਼ ਨੂੰ ਦਿੱਤੀ ਜਾਵੇਗੀ, ਇਨ੍ਹਾਂ ਨੂੰ ਹਸਪਤਾਲਾਂ 'ਚ ਉਪਲੱਬਧ ਕਰਵਾਇਆ ਜਾਵੇਗਾ। ਕੋਰੋਨਾ ਨੇ ਇਸ ਡਰੱਗ ਦਾ ਭਾਰਤ ਦੇ ਕਰੀਬ 25 ਸੈਂਟਰਾਂ 'ਤੇ ਟ੍ਰਾਇਲ ਕੀਤਾ ਸੀ, ਜਿਸ 'ਚ ਚੰਗੇ ਨਤੀਜੇ ਦੇਖਣ ਨੂੰ ਮਿਲੇ ਹਨ। ਇਹੀ ਕਾਰਨ ਹੈ ਕਿ ਇਸ ਡਰੱਗ ਨੂੰ ਲੈਣ ਦੇ 7 ਦਿਨਾਂ ਬਾਅਦ ਕੋਰੋਨਾ ਮਰੀਜ਼ 'ਚ ਅੰਤਰ ਦੇਖਣ ਨੂੰ ਮਿਲੇ ਹਨ ਅਤੇ ਆਰ.ਟੀ.-ਪੀ.ਸੀ.ਆਰ. ਕੋਵਿਡ ਟੈਸਟ ਰਿਪੋਰਟ ਨੈਗੇਟਿਵ ਆਈ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ ’ਚ ‘ਆਕਸੀਜਨ’ ਲਈ ਮਚੀ ਹਾਹਾਕਾਰ, ਜਾਣੋ ਕਿਵੇਂ ਬਣਦੀ ਹੈ ਮੈਡੀਕਲ ਆਕਸੀਜਨ


author

DIsha

Content Editor

Related News