ਭਾਰਤ ''ਚ ਆਫ਼ਤ ਸਿਰਫ਼ ਕੋਰੋਨਾ ਨਹੀਂ, ਸਗੋਂ ਕੇਂਦਰ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਵੀ ਹਨ : ਰਾਹੁਲ
Thursday, Apr 22, 2021 - 11:35 AM (IST)
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਹਾਲਾਤ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਮੁੜ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁਕੇ ਰਾਹੁਲ ਆਪਣੇ ਘਰ 'ਚ ਏਕਾਂਤਵਾਸ 'ਚ ਹਨ। ਉਨ੍ਹਾਂ ਨੇ ਟਵਿੱਟਰ 'ਤੇ ਕਿਹਾ ਕਿ ਦੇਸ਼ 'ਚ ਸਿਰਫ਼ ਕੋਰੋਨਾ ਵਾਇਰਸ ਦਾ ਸੰਕਟ ਨਹੀਂ ਹੈ ਸਗੋਂ ਕੇਂਦਰ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਵੀ ਹਨ। ਉਨ੍ਹਾਂ ਨੇ ਲਿਖਿਆ,''ਘਰ 'ਚ ਏਕਾਂਤਵਾਸ ਹਾਂ ਅਤੇ ਲਗਾਤਾਰ ਦੁਖ਼ਦ ਸਮਾਚਾਰ ਆ ਰਹੇ ਹਨ। ਭਾਰਤ 'ਚ ਸੰਕਟ ਸਿਰਫ਼ ਕੋਰੋਨਾ ਨਹੀਂ, ਕੇਂਦਰ ਸਰਕਾਰ ਦੀਆਂ ਜਨ ਵਿਰੋਧੀਆਂ ਨੀਤੀਆਂ ਹਨ। ਝੂਠੇ ਉਤਸਵ ਅਤੇ ਖੋਖਲ੍ਹੇ ਭਾਸ਼ਣ ਨਹੀਂ, ਦੇਸ਼ ਨੂੰ ਹੱਲ ਦਿਓ।''
ਇਹ ਵੀ ਪੜ੍ਹੋ : ਕੇਂਦਰ ਦੀ ਟੀਕਾ ਸਬੰਧੀ ਰਣਨੀਤੀ ਨੋਟਬੰਦੀ ਤੋਂ ਘੱਟ ਨਹੀਂ: ਰਾਹੁਲ ਗਾਂਧੀ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਭਾਰਤ ਕੋਲ ਹੁਣ ਵੀ ਕੋਈ ਕੋਵਿਡ ਰਣਨੀਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਆਪਣੇ ਲੋਕ ਮਰ ਰਹੇ ਹੋਣ, ਉਦੋਂ ਆਕਸੀਜਨ ਅਤੇ ਵੈਕਸੀਨ ਦਾ ਨਿਰਯਾਤ ਕਰਨਾ ਕਿਸੇ ਅਪਰਾਧ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ 18 ਸਾਲ ਤੋਂ ਉੱਪਰ ਦੇ ਲੋਕਾਂ ਦੇ ਟੀਕਾਕਰਨ ਪਾਲਿਸੀ ਨੂੰ ਲੈ ਕੇ ਟਵੀਟ ਕੀਤਾ,''ਕੇਂਦਰ ਸਰਕਾਰ ਦੀ ਵੈਕਸੀਨ ਰਣਨੀਤੀ ਨੋਟਬੰਦੀ ਤੋਂ ਘੱਟ ਨਹੀਂ- ਆਮ ਜਨਤਾ ਲਾਈਨਾਂ 'ਚ ਲੱਗੇਗੀ, ਧਨ, ਸਿਹਤ ਅਤੇ ਜਾਨ ਦਾ ਨੁਕਸਾਨ ਝੱਲਣਗੇ ਅਤੇ ਅੰਤ 'ਚ ਸਿਰਫ਼ ਕੁਝ ਉਦਯੋਗਪਤੀਆਂ ਦਾ ਫ਼ਾਇਦਾ ਹੋਵੇਗਾ।''
ਇਹ ਵੀ ਪੜ੍ਹੋ : ਪ੍ਰਿਯੰਕਾ ਦਾ ਕੇਂਦਰ ਸਰਕਾਰ 'ਤੇ ਹਮਲਾ, ਕਿਹਾ- ISI ਨਾਲ ਗੱਲ ਕਰ ਸਕਦੀ ਹੈ ਪਰ ਵਿਰੋਧੀ ਧਿਰ ਨਾਲ ਨਹੀਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ