ਦੇਸ਼ ''ਚ ਕੋਰੋਨਾ ਦੇ 86 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ 63 ਲੱਖ ਦੇ ਪਾਰ

Thursday, Oct 01, 2020 - 01:53 PM (IST)

ਦੇਸ਼ ''ਚ ਕੋਰੋਨਾ ਦੇ 86 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ 63 ਲੱਖ ਦੇ ਪਾਰ

ਨਵੀਂ ਦਿੱਲੀ- ਭਾਰਤ 'ਚ ਕੋਵਿਡ-19 ਦੇ 86,821 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਦੇਸ਼ 'ਚ ਪੀੜਤਾਂ ਦੀ ਕੁੱਲ ਗਿਣਤੀ 63 ਲੱਖ ਦੇ ਪਾਰ ਹੋ ਗਈ ਹੈ, ਜਦੋਂ ਕਿ 52,73,201 ਲੋਕ ਹੁਣ ਤੱਕ ਇਸ ਮਹਾਮਾਰੀ ਤੋਂ ਠੀਕ ਹੋ ਚੁਕੇ ਹਨ। ਕੇਂਦਰੀ ਸਿਹਤ ਮਹਿਕਮੇ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 83.53 ਫੀਸਦੀ ਹੈ। ਅੰਕੜਿਆਂ ਅਨੁਸਾਰ, ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਪੀੜਤਾਂ ਦੀ ਕੁੱਲ ਗਿਣਤੀ 63,12,584 ਹੋ ਗਈ। ਉੱਥੇ ਹੀ ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਨਾਲ 1,181 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 98,678 ਹੋ ਗਈ ਹੈ। ਅੰਕੜਿਆਂ ਅਨੁਸਾਰ, ਦੇਸ਼ 'ਚ ਹੁਣ ਕੋਰੋਨਾ ਵਾਇਰਸ ਇਨਫੈਕਸ਼ਨ ਦੇ 9,40,705 ਮਰੀਜ਼ ਇਲਾਜ ਅਧੀਨ ਹਨ, ਜੋ ਕੁੱਲ ਮਾਮਲਿਆਂ ਦਾ 14.90 ਫੀਸਦੀ ਹੈ। ਕੋਵਿਡ-19 ਨਾਲ ਮੌਤ ਦਰ ਘੱਟ ਕੇ 1.56 ਫੀਸਦੀ ਤੱਕ ਰਹਿ ਗਈ ਹੈ।

ਭਾਰਤ 'ਚ ਕੋਵਿਡ-19 ਦੇ ਮਾਮਲੇ 7 ਅਗਸਤ ਨੂੰ 20 ਲੱਖ ਦੇ ਪਾਰ, ਜਦੋਂ ਕਿ 23 ਅਗਸਤ ਨੂੰ 30 ਲੱਖ ਦੇ ਪਾਰ ਅਤੇ 5 ਸਤੰਬਰ ਨੂੰ 40 ਲੱਖ ਦੇ ਪਾਰ ਚੱਲੇ ਗਏ ਸਨ। ਪੀੜਤਾਂ ਦੀ ਗਿਣਤੀ 16 ਸਤੰਬਰ ਨੂੰ 50 ਲੱਖ ਤੋਂ ਵੱਧ ਹੋ ਗਈ, ਜਦੋਂ ਕਿ 28 ਸਤੰਬਰ ਨੂੰ ਕੁੱਲ ਮਾਮਲੇ 60 ਲੱਖ ਤੋਂ ਵੱਧ ਹੋ ਗਏ। ਆਈ.ਸੀ.ਐੱਮ.ਆਰ. ਅਨੁਸਾਰ ਹੁਣ ਤੱਕ ਦੇਸ਼ 'ਚ ਕੁੱਲ 7,56,19,781 ਕੋਵਿਡ-19 ਨਮੂਨਿਆਂ ਦੀ ਜਾਂਚ ਹੋ ਚੁਕੀ ਹੈ। ਇਨ੍ਹਾਂ 'ਚੋਂ ਸਿਰਫ਼ 14,23,052 ਨਮੂਨਿਆਂ ਦੀ ਜਾਂਚ ਬੁੱਧਵਾਰ ਨੂੰ ਹੋਈ।


author

DIsha

Content Editor

Related News