ਦੇਸ਼ ''ਚ ਕੋਰੋਨਾ ਦੇ 1396 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 27892 ਹੋਈ

Monday, Apr 27, 2020 - 05:21 PM (IST)

ਦੇਸ਼ ''ਚ ਕੋਰੋਨਾ ਦੇ 1396 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 27892 ਹੋਈ

ਨਵੀਂ ਦਿੱਲੀ- ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1396 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ 381 ਲੋਕ ਠੀਕ ਵੀ ਹੋਏ ਹਨ। ਇਸ ਦੇ ਨਾਲ ਦੇਸ਼ 'ਚ ਇਸ ਖਤਰਨਾਕ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ ਵਧ ਕੇ 27892 ਹੋ ਗਈ ਹੈ। ਦੇਸ਼ 'ਚ ਕੋਰੋਨਾ ਨਾਲ ਇਨਫੈਕਟਡ ਮਰੀਜ਼ਾਂ ਦਾ ਰਿਕਵਰੀ ਰੇਟ ਵੀ ਵਧ ਕੇ 22.17 ਹੋ ਗਿਆ ਹੈ।

ਦੇਸ਼ ਦੇ 25 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 16 ਜ਼ਿਲੇ ਅਜਿਹੇ ਹਨ, ਜਿੱਥੇ ਪਿਛਲੇ 28 ਦਿਨਾਂ 'ਚ ਕੋਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉੱਥੇ ਹੀ 85 ਜ਼ਿਲੇ ਅਜਿਹੇ ਵੀ ਹਨ, ਜਿੱਥੇ ਪਿਛਲੇ 14 ਦਿਨਾਂ ਤੋਂ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ।

ਉੱਤਰ ਪ੍ਰਦੇਸ਼ 'ਚ ਕੁੱਲ 1955 ਪਾਜ਼ੀਟਿਵ ਮਾਮਲੇ
ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ (ਸਵਸਥ) ਅਮਿਤ ਮੋਹਨ ਪ੍ਰਸਾਦ ਨੇ ਦੱਸਿਆ ਕਿ ਪ੍ਰਦੇਸ਼ 'ਚ ਹਾਲੇ 1589 ਸਰਗਰਮ ਮਾਮਲੇ ਹਨ, 335 ਲੋਕ ਡਿਸਚਾਰਜ ਹੋ ਚੁਕੇ ਹਨ, 31 ਲੋਕਾਂ ਦੀ ਹੁਣ ਤੱਕ ਮੌਤ ਹੋਈ ਹੈ। 59 ਜ਼ਿਲਿਆਂ ਤੋਂ ਹੁਣ ਤੱਕ ਕੁੱਲ 1955 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਅੱਜ ਇਕ ਨਵਾਂ ਜ਼ਿਲਾ ਝਾਂਸੀ ਇਨਾਂ ਜ਼ਿਲਿਆਂ 'ਚ ਸ਼ਾਮਲ ਹੋਇਆ ਹੈ।

ਬਿਹਾਰ 'ਚ ਕੁੱਲ 307 ਮਾਮਲੇ
ਬਿਹਾਰ ਦੇ ਪ੍ਰਧਾਨ ਸਕੱਤਰ (ਸਵਸਥ) ਸੰਜੇ ਕੁਮਾਰ ਨੇ ਕਿਹਾ ਕਿ ਸੂਬੇ 'ਚ ਅੱਜ ਕੋਰੋਨਾ ਦੇ 17 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ 'ਚ ਕੁੱਲ ਮਾਮਲਿਆਂ ਦੀ ਗਿਣਤੀ 307 ਹੋ ਗਈ ਹੈ। ਅੱਜ ਸਾਹਮਣੇ ਆਏ ਮਾਮਲਿਆਂ 'ਚ ਮੁੰਗੇਰ ਤੋਂ 9, ਮਧੁਬਨੀ ਤੋਂ 5 ਅਤੇ ਲਖੀਸਰਾਏ ਤੋਂ 3 ਸ਼ਾਮਲ ਹਨ।

ਹਰਿਆਣਾ 'ਚ ਮਰੀਜ਼ਾਂ ਦੀ ਗਿਣਤੀ 299 ਹੋਈ
ਹਰਿਆਣਾ ਸਿਹਤ ਵਿਭਾਗ ਅਨੁਸਾਰ, ਰਾਜ 'ਚ ਕੋਰੋਨਾ ਦੇ ਕੁੱਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 299 ਹੋ ਗਈ ਹੈ। ਇਸ 'ਚ 14 ਇਤਾਲਵੀ ਨਾਗਰਿਕ ਵੀ ਸ਼ਾਮਲ ਹਨ। ਸੂਬੇ 'ਚ ਹੁਣ ਤੱਕ 205 ਲੋਕ ਠੀਕ ਹੋ ਚੁਕੇ ਹਨ, ਜਦੋਂ ਕਿ ਤਿੰਨ ਲੋਕਾਂ ਦੀ ਮੌਤ ਹੋ ਚੁਕੀ ਹੈ।


author

DIsha

Content Editor

Related News