ਭਾਰਤ ਵਲੋਂ ਕੋਰੋਨਾ ਟੀਕਾ ਉਤਪਾਦਨ ਦੀ ਯੂ. ਐੱਨ. ਜਨਰਲ ਸਕੱਤਰ ਨੇ ਕੀਤੀ ਸਿਫ਼ਤ

Friday, Jan 29, 2021 - 10:19 AM (IST)

ਭਾਰਤ ਵਲੋਂ ਕੋਰੋਨਾ ਟੀਕਾ ਉਤਪਾਦਨ ਦੀ ਯੂ. ਐੱਨ. ਜਨਰਲ ਸਕੱਤਰ ਨੇ ਕੀਤੀ ਸਿਫ਼ਤ

ਨਿਊਯਾਰਕ- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕੋਰਨਾ ਵੈਕਸੀਨ ਉਤਪਾਦਨ ਦੇ ਮਾਮਲੇ ਵਿਚ ਭਾਰਤ ਦੀ ਸਿਫ਼ਤ ਕੀਤੀ ਹੈ। ਗੁਤਾਰੇਸ ਨੇ ਕਿਹਾ ਕਿ ਭਾਰਤ ਦੀ ਵੈਕਸੀਨ ਉਤਪਾਦਨ ਸਮਰੱਥਾ ਦੁਨੀਆ ਵਿਚ ਸਭ ਤੋਂ ਵਧੀਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਦੁਨੀਆ ਇਸ ਦੇ ਫਾਇਦੇ ਨੂੰ ਸਮਝੇਗੀ।

ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਦਾ ਟੀਕਾਕਰਣ ਵਿਚ ਅਹਿਮ ਯੋਗਦਾਨ ਰਹੇਗਾ। ਭਾਰਤ ਕੋਲ ਸਾਰੇ ਤਰ੍ਹਾਂ ਦੇ ਸਾਧਨ ਹਨ ਅਤੇ ਦੁਨੀਆ ਦੀ ਟੀਕਾਕਰਣ ਮੁਹਿੰਮ ਵਿਚ ਉਨ੍ਹਾਂ ਦੀ ਭੂਮਿਕਾ ਬਹੁਤ ਅਹਿਮ ਰਹੇਗੀ। ਭਾਰਤ ਦੀਆਂ ਕੋਸ਼ਿਸ਼ਾਂ ਨਾਲ ਵਿਸ਼ਵ ਟੀਕਾਕਰਣ ਮੁਹਿੰਮ ਸਫ਼ਲ ਹੋ ਸਕੇਗੀ।
ਦੱਸ ਦਈਏ ਕਿ ਭਾਰਤ ਵਿਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੇ ਭਾਰਤ ਬਾਇਓਟੈਕ ਨੇ ਵੱਡੇ ਪੈਮਾਨੇ 'ਤੇ ਕੋਰੋਨਾ ਤੋਂ ਬਚਾਅ ਲਈ ਟੀਕੇ ਬਣਾਏ ਹਨ। ਦੇਸ਼ ਵਿਚ ਟੀਕਾਕਰਣ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਨਾਲ ਦੇ ਨਾਲ ਦੂਜੇ ਦੇਸ਼ਾਂ ਨੂੰ ਵੀ ਭਾਰਤ ਟੀਕੇ ਭੇਜ ਰਿਹਾ ਹੈ। 

ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ 20 ਜਨਵਰੀ ਤੋਂ ਅਸੀਂ ਆਪਣੇ ਗੁਆਂਢੀ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ 55 ਲੱਖ ਤੋਂ ਵੱਧ ਖ਼ੁਰਾਕਾਂ ਭੇਜ ਚੁੱਕੇ ਹਾਂ। ਮੰਤਰਾਲਾ ਨੇ ਦੱਸਿਆ ਇਸ ਵਿਚ ਭੂਟਾਨ ਨੂੰ ਕੋਰੋਨਾ ਟੀਕਿਆਂ ਦੀਆਂ 1.5 ਲੱਖ ਖੁਰਾਕਾਂ, ਮਾਲਦੀਵ, ਮੌਰੀਸ਼ਸ ਅਤੇ ਬਹਿਰੀਨ ਨੂੰ ਇਕ ਲੱਖ, ਨੇਪਾਲ ਨੂੰ 10 ਲੱਖ, ਬੰਗਲਾਦੇਸ਼ ਨੂੰ 20 ਲੱਖ, ਮਿਆਂਮਾਰ ਨੂੰ 15 ਲੱਖ, ਸੇਸ਼ੇਲਸ ਨੂੰ 50 ਹਜ਼ਾਰ ਅਤੇ ਸ਼੍ਰੀਲੰਕਾ ਨੂੰ 5 ਲੱਖ ਖੁਰਾਕਾਂ ਉਪਲਬਧ ਕਰਾਈਆਂ ਗਈਆਂ ਹਨ। 
 

ਇਹ ਵੀ ਪੜ੍ਹੋ- ਕੈਨੇਡਾ 'ਚ ਕੰਪਨੀ ਨੇ CEO ਨੂੰ ਝੂਠ ਬੋਲ ਕੇ ਕੋਰੋਨਾ ਟੀਕਾ ਲਗਵਾਉਣਾ ਪਿਆ ਭਾਰੀ


ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਵਿਚ ਅਸੀਂ ਓਮਾਨ ਨੂੰ ਟੀਕੇ ਦੀਆਂ ਇਕ ਲੱਖ ਖ਼ੁਰਾਕਾਂ, ਕੈਰੇਬੀਆਈ ਭਾਈਚਾਰੇ ਨੂੰ 5 ਲੱਖ ਤੇ ਨਿਕਾਰਾਗੁਆ ਤੇ ਪ੍ਰਸ਼ਾਂਤ ਦੀਪ ਦੇਸ਼ਾਂ ਨੂੰ 2-2 ਲੱਖ ਖ਼ੁਰਾਕਾਂ ਭੇਜਣ ਦੀ ਯੋਜਨਾ ਬਣਾਈ ਹੈ। ਇਸ ਦੇ ਇਲਾਵਾ ਬ੍ਰਾਜ਼ੀਲ, ਮੋਰੱਕੋ ਤੇ ਬੰਗਲਾਦੇਸ਼ ਨੂੰ ਵੀ ਟੀਕਿਆਂ ਦੀ ਸਪਲਾਈ ਕੀਤੀ ਗਈ ਹੈ। ਭਾਰਤ ਹੋਰ ਦੇਸ਼ਾਂ ਨੂੰ ਵੀ ਕੋਰੋਨਾ ਟੀਕੇ ਭੇਜੇਗਾ। 

►ਯੂ. ਐੱਨ. ਵਲੋਂ ਭਾਰਤ ਦੀ ਕੋਰੋਨਾ ਟੀਕਾ ਉਤਪਾਦਨ ਸਬੰਧੀ ਹੋਈ ਸਿਫ਼ਤ 'ਤੇ ਕੁਮੈਂਟ ਬਾਕਸ 'ਚ ਦਿਓ ਰਾਇ


author

Lalita Mam

Content Editor

Related News