ਗੱਲਬਾਤ ਨਾਲ ਹੱਲ ਹੋਵੇਗਾ ਭਾਰਤ ਚੀਨ ਸਰਹੱਦ ਵਿਵਾਦ !

03/22/2021 8:56:26 PM

ਨੈਸ਼ਨਲ ਡੈਸਕ- ਪੂਰਬੀ ਲੱਦਾਖ 'ਚ ਕੰਟਰੋਲ ਲਾਈਨ 'ਤੇ ਭਾਰਤ ਤੇ ਚੀਨ ਵਿਚਾਲੇ 10 ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਹੈ। ਦੋਵਾਂ ਦੇਸ਼ਾਂ ਦੇ ਵਿਚ ਕੋਰ ਕਮਾਂਡਰ ਲੇਵਲ ਦੀ 11ਵੇਂ ਰਾਊਂਡ ਦੀ ਬੈਠਕ ਇਸੇ ਹਫਤੇ ਹੋਣ ਦੀ ਉਮੀਦ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਦੌਰਾਨ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੀ ਵਾਪਸੀ ਦੀ ਪ੍ਰਤੀਕਿਰਿਆ ਪੂਰੀ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜਾਵੇਗਾ।

ਇਹ ਖ਼ਬਰ ਪੜ੍ਹੋ- ਲੀਸਟਰ ਨੇ ਮਾਨਚੈਸਟਰ ਯੂਨਾਈਟ ਨੂੰ ਕੀਤਾ ਬਾਹਰ, ਚੇਲਸੀ ਵੀ ਸੈਮੀਫਾਈਨਲ 'ਚ


ਸਰਕਾਰੀ ਸੂਤਰਾਂ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਵਿਚ ਗੋਗਰਾ ਹਾਈਟਸ, ਦੇਪਸਾਂਗ ਦੇ ਮੈਦਾਨੀ ਇਲਾਕਿਆਂ ਤੇ ਦੇਮਚੌਕ ਦੇ ਕੋਲ ਸੀ.ਐੱਨ. ਸੀ. ਜੰਕਸ਼ਨ ਨੂੰ ਲੈ ਕੇ ਗੱਲਬਾਤ ਹੋ ਸਕਦੀ ਹੈ। ਹਾਲ ਹੀ 'ਚ ਚੀਨ ਵਿਚ ਨਿਯੁਕਤ ਭਾਰਤ ਦੇ ਰਾਜਦੂਤ ਵਿਕ੍ਰਮ ਮਿਸਰੀ ਨੇ ਚੀਨੀ ਉਪ ਵਿਦੇਸ਼ ਮੰਤਰੀ ਲੁਓ ਝਾਓਹੁਈ ਨਾਲ ਮੁਲਾਕਾਤ ਕੀਤੀ ਸੀ। ਦੋਵਾਂ ਦੇਸ਼ਾਂ ਦੀਆਂ ਫੌਜੀਆਂ ਨੂੰ ਪੂਰਬੀ ਲੱਦਾਖ 'ਚ ਪੈਂਗੋਂਗ ਝੀਲ ਦੇ ਉਤਰੀ ਅਤੇ ਦੱਖਣੀ ਤੱਟਾਂ ਤੋਂ ਹਟਾਏ ਜਾਣ ਦੇ ਪੂਰੇ ਹੋਣ ਤੋਂ ਕੁਝ ਦਿਨਾਂ ਬਾਅਦ ਉਸਦੀ ਇਹ ਮੁਲਾਕਾਤ ਹੋਈ ਸੀ।

ਇਹ ਖ਼ਬਰ ਪੜ੍ਹੋ- ਲੋਕ ਸਭਾ 'ਚ ਐੱਨ .ਸੀ. ਟੀ. ਬਿੱਲ ਪਾਸ ਹੋਣ ਤੋਂ ਬਾਅਦ ਬੋਲੇ ਕੇਜਰੀਵਾਲ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News