ਭਾਰਤ ਪਰਤਣ ’ਤੇ ਬੋਲੇ ਡਿਪਲੋਮੈਟ ਸੰਜੇ ਵਰਮਾ; ਕੈਨੇਡਾ ਨੇ ਭਾਰਤ ਦੀ ਪਿੱਠ ’ਚ ਮਾਰਿਆ ਛੁਰਾ

Friday, Oct 25, 2024 - 09:57 AM (IST)

ਨਵੀਂ ਦਿੱਲੀ (ਭਾਸ਼ਾ)- ਕੈਨੇਡਾ ਦੇ ਵਿਵਹਾਰ ਨੂੰ ਬਹੁਤ ਹੀ ਘਟੀਆ ਦੱਸਦੇ ਹੋਏ ਉੱਥੋਂ ਵਾਪਸ ਬੁਲਾਏ ਗਏ ਭਾਰਤ ਦੇ ਡਿਪਲੋਮੈਟ ਸੰਜੇ ਵਰਮਾ ਨੇ ਕਿਹਾ ਕਿ ਅਜਿਹੇ ਦੇਸ਼ ਨੇ, ਜਿਸ ਨੂੰ ਅਸੀਂ ਦੋਸਤਾਨਾ ਲੋਕਤੰਤਰਿਕ ਦੇਸ਼ ਮੰਨਦੇ ਹਾਂ, ਭਾਰਤ ਦੀ ਪਿੱਠ ’ਚ ਛੁਰਾ ਮਾਰਿਆ ਅਤੇ ਸਭ ਤੋਂ ਜ਼ਿਆਦਾ ਗੈਰ-ਪੇਸ਼ੇਵਰ ਰਵੱਈਆ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਮੁੱਠੀ ਭਰ ਖਾਲਿਸਤਾਨ ਹਮਾਇਤੀਆਂ ਨੇ ਇਸ ਵਿਚਾਰਧਾਰਾ ਨੂੰ ਇਕ ਅਪਰਾਧਿਕ ਅਦਾਰਾ ਬਣਾ ਦਿੱਤਾ ਹੈ, ਜੋ ਮਨੁੱਖੀ ਅਤੇ ਹਥਿਆਰ ਸਮੱਗਲਿੰਗ ਵਰਗੀਆਂ ਅਨੇਕਾਂ ਸਰਗਰਮੀਆਂ ’ਚ ਸ਼ਾਮਲ ਹਨ ਅਤੇ ਇਸ ਸਭ ਦੇ ਬਾਵਜੂਦ ਕੈਨੇਡਾ ਦੇ ਅਧਿਕਾਰੀਆਂ ਨੇ ਅੱਖਾਂ ਬੰਦ ਕਰ ਰੱਖੀਆਂ ਹਨ, ਕਿਉਂਕਿ ਅਜਿਹੇ ਕੱਟੜਪੰਥੀ ਸਥਾਨਕ ਨੇਤਾਵਾਂ ਲਈ ਵੋਟ ਬੈਂਕ ਹੁੰਦੇ ਹਨ।

ਇਹ ਵੀ ਪੜ੍ਹੋ: ਬਰਗਰ ਖਾਣ ਨਾਲ Infection ਫੈਲਣ ਦੇ ਦੋਸ਼ ਮਗਰੋਂ McDonald's ਦਾ ਪਹਿਲਾ ਬਿਆਨ

ਕੈਨੇਡਾ ਨੇ ਆਪਣੇ ਨਾਗਰਿਕ ਅਤੇ ਭਾਰਤ ਵੱਲੋਂ ਖਾਲਿਸਤਾਨੀ ਅੱਤਵਾਦੀ ਐਲਾਨੇ ਗਏ ਹਰਦੀਪ ਸਿੰਘ ਨਿੱਝਰ ਦੀ ਜੂਨ 2023 ’ਚ ਹੱਤਿਆ ਦੇ ਮਾਮਲੇ ’ਚ ਕਿਹਾ ਸੀ ਕਿ ਵਰਮਾ ਇਸ ਮਾਮਲੇ ’ਚ ਜਾਂਚ ਤਹਿਤ ‘ਨਿਗਰਾਨੀ ਦੀ ਸ਼੍ਰੇਣੀ’ ’ਚ ਹਨ। ਇਸ ਮਾਮਲੇ ’ਚ ਕੈਨੇਡਾ ਅੱਗੇ ਕੋਈ ਕਾਰਵਾਈ ਕਰਦਾ, ਉਸ ਤੋਂ ਪਹਿਲਾਂ ਭਾਰਤ ਨੇ ਵਰਮਾ ਅਤੇ 5 ਹੋਰ ਡਿਪਲੋਮੈਟਾਂ ਨੂੰ ਉੱਥੋਂ ਵਾਪਸ ਸੱਦ ਲਿਆ। ਵਰਮਾ ਜਾਪਾਨ ਅਤੇ ਸੂਡਾਨ ’ਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ। ਵਰਮਾ ਨੇ ਕਿਹਾ ਕਿ ਇਹ ਬਹੁਤ ਹੀ ਘਟੀਆ ਗੱਲ ਹੈ। ਇਹ ਦੋ-ਪੱਖੀ ਸਬੰਧਾਂ ਪ੍ਰਤੀ ਸਭ ਤੋਂ ਜ਼ਿਆਦਾ ਗੈਰ-ਪੇਸ਼ੇਵਰ ਰਵੱਈਆ ਹੈ। ਜੇ ਉਹ ਮੰਨਦੇ ਹਨ ਕਿ ਇਹ ਉਨ੍ਹਾਂ ਲਈ ਵੀ ਇਕ ਵਿਆਪਕ ਰਿਸ਼ਤਾ ਹੈ ਤਾਂ ਡਿਪਲੋਮੈਟ ਕੋਲ ਹੋਰ ਕੂਟਨੀਤਿਕ ਸਾਧਨ ਹੁੰਦੇ ਹਨ। ਚੀਜ਼ਾਂ ਦਾ ਤਸੱਲੀਬਖ਼ਸ਼ ਹੱਲ ਕੱਢਣ ਲਈ ਇਨ੍ਹਾਂ ਸਾਧਨਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ।

ਇਹ ਵੀ ਪੜ੍ਹੋ: ਟਰੂਡੋ ਨੂੰ ਦੋਹਰੀ ਮਾਰ; ਆਪਣੀ ਹੀ ਪਾਰਟੀ ਹੋ ​​ਗਈ ਵਿਰੋਧੀ, ਚੋਣਾਂ 'ਚ ਕਰਨਾ ਪੈ ਸਕਦੈ ਹਾਰ ਦਾ ਸਾਹਮਣਾ

ਵਰਮਾ ਨੇ ਕੈਨੇਡਾ ’ਚ ਖਾਲਿਸਤਾਨੀ ਅੰਦੋਲਨ, ਸਥਾਨਕ ਨੇਤਾਵਾਂ ਤੋਂ ਸਿਆਸੀ ਲਾਭ ਲਈ ਖਾਲਿਸਤਾਨ ਹਮਾਇਤੀਆਂ ਨੂੰ ਮਿਲ ਰਹੀ ਸਹਾਇਤਾ ਅਤੇ ਖਾਲਿਸਤਾਨੀਆਂ ਦੀਆਂ ਅਪਰਾਧਿਕ ਗਤੀਵਿਧੀਆਂ ਆਦਿ ਬਾਰੇ ਵਿਸਥਾਰ ਨਾਲ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਜੋ ਬੱਚਾ ਸਭ ਤੋਂ ਜ਼ਿਆਦਾ ਰੋਂਦਾ ਹੈ, ਮਾਂ ਸਭ ਤੋਂ ਪਹਿਲਾਂ ਉਸ ਦਾ ਢਿੱਡ ਭਰਦੀ ਹੈ। ਇਸ ਤਰ੍ਹਾਂ ਉਨ੍ਹਾਂ ਲੋਕਾਂ (ਖਾਲਿਸਤਾਨ ਹਮਾਇਤੀਆਂ) ਦੀ ਗਿਣਤੀ ਮੁੱਠੀ ਭਰ ਹੀ ਹੈ ਪਰ ਉਹ ਸਭ ਤੋਂ ਜ਼ਿਆਦਾ ਚੀਕਾਂ ਮਾਰਦੇ ਹਨ ਅਤੇ ਕੈਨੇਡਾ ਦੇ ਨੇਤਾਵਾਂ ਦਾ ਉਨ੍ਹਾਂ ’ਤੇ ਸਭ ਤੋਂ ਜ਼ਿਆਦਾ ਧਿਆਨ ਜਾਂਦਾ ਹੈ। ਵਰਮਾ ਨੇ ਕਿਹਾ ਕਿ ਕੈਨੇਡਾ ’ਚ ਘੋਰ ਕੱਟੜਪੰਥੀ ਖਾਲਿਸਤਾਨੀਆਂ ਦੀ ਗਿਣਤੀ ਸਿਰਫ਼ 10,000 ਦੇ ਨੇੜੇ-ਤੇੜੇ ਹੈ ਅਤੇ ਲੱਗਭਗ 8 ਲੱਖ ਦੀ ਸਿੱਖ ਆਬਾਦੀ ’ਚ ਉਨ੍ਹਾਂ ਦੇ ਹਮਾਇਤੀਆਂ ਦੀ ਗਿਣਤੀ ਸ਼ਾਇਦ ਇਕ ਲੱਖ ਹੈ।

 

ਇਹ ਵੀ ਪੜ੍ਹੋ: ਇਸ ਏਅਰਪੋਰਟ 'ਤੇ ਲਾਗੂ ਹੋਇਆ ਸਖ਼ਤ ਨਿਯਮ, ਵਿਦਾਈ ਮੌਕੇ ਸਿਰਫ਼ 3 ਮਿੰਟ ਮਿਲ ਸਕੋਗੇ ਗਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News