ਭਾਰਤ ਬਣਿਆ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਆਟੋ ਮਾਰਕੀਟ, ਗੱਡੀਆਂ ਦੀ ਖਰੀਦ 'ਚ ਜਪਾਨ ਨੂੰ ਪਛਾੜਿਆ

Friday, Jan 06, 2023 - 09:40 PM (IST)

ਭਾਰਤ ਬਣਿਆ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਆਟੋ ਮਾਰਕੀਟ, ਗੱਡੀਆਂ ਦੀ ਖਰੀਦ 'ਚ ਜਪਾਨ ਨੂੰ ਪਛਾੜਿਆ

ਬਿਜਨੈੱਸ ਡੈਸਕ: ਗੱਡੀਆਂ ਦੀ ਖਰੀਦ ਦੇ ਮੁਕਾਬਲੇ ਵਿਚ ਭਾਰਤ ਜਪਾਨ ਨੂੰ ਪਛਾੜਦਿਆਂ ਵਿਸ਼ਵ ਵਿਚ ਤੀਜੀ ਸਭ ਤੋਂ ਵੱਡੀ ਆਟੋ ਮਾਰਕੀਟ ਬਣ ਗਿਆ ਹੈ। ਭਾਰਤ ਵਿਚ ਪਿਛਲੇ ਸਾਲ 4.25 ਮਿਲੀਅਨ ਤੋਂ ਵੱਧ ਵਾਹਨ ਖਰੀਦੇ ਗਏ, ਜਿਸ ਨਾਲ ਉਹ 4.2 ਮਿਲੀਅਨ ਵਾਹਨ ਖਰੀਦਣ ਵਾਲੇ ਜਪਾਨ ਤੋਂ ਅੱਗੇ ਨਿਕਲ ਗਿਆ। 

ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਦੇ ਅੰਕੜਿਆਂ ਮੁਤਾਬਕ, ਸਾਲ 2022 ਵਿਚ ਜਨਵਰੀ ਤੋਂ ਨਵੰਬਰ ਮਹੀਨੇ ਤਕ ਭਾਰਤ ਵਿਚ 4.13 ਮਿਲੀਅਨ ਵਾਹਨਾਂ ਦੀ ਵਿਕਰੀ ਹੋਈ ਸੀ। ਇਸ ਅੰਕੜੇ ਵਿਚ ਮਾਰੂਤੀ ਸੁਜ਼ੂਕੀ ਵੱਲੋਂ ਦਸੰਬਰ ਮਹੀਨੇ ਦੀ ਵਿਕਰੀ ਜੋੜ ਕੇ 4.25 ਮਿਲੀਅਨ ਵਾਹਨਾਂ ਦੀ ਵਿਕਰੀ ਦਾ ਅਨੁਮਾਨ ਦਿੱਤਾ ਗਿਆ ਹੈ। ਵਿਸਥਾਰਤ ਅੰਕੜੇ ਆਉਣ ਤੋਂ ਬਾਅਦ ਇਹ ਗਿਣਤੀ ਹੋਰ ਵਧਣ ਦੀ ਉਮੀਦ ਹੈ। 

ਇਹ ਖ਼ਬਰ ਵੀ ਪੜ੍ਹੋ - ਫਲਾਈਟ 'ਚ ਔਰਤ 'ਤੇ ਪਿਸ਼ਾਬ ਕਰਨ ਵਾਲੇ ਸ਼ੰਕਰ ਮਿਸ਼ਰਾ ਦੀ ਗਈ ਨੌਕਰੀ, ਘਰ ਪਹੁੰਚੀ ਪੁਲਸ

ਜ਼ਿਕਰਯੋਗ ਹੈ ਕਿ ਸਾਲ 2018 ਵਿਚ ਭਾਰਤ 4. 4 ਮਿਲੀਅਨ ਵਾਹਨਾਂ ਦੀ ਵਿਕਰੀ ਦੇ ਅੰਕੜੇ ਤੇ ਪਹੁੰਚ ਗਿਆ ਸੀ, ਪਰ 2019 ਵਿਚ ਇਹ ਗਿਣਤੀ ਘੱਟ ਕੇ ਫਿਰ 4 ਮਿਲੀਅਨ ਤੇ ਪਹੁੰਚ ਗਈ। ਉਸ ਤੋਂ ਬਾਅਦ ਕੋਰੋਨਾ ਕਾਲ ਦੌਰਾਨ, 2020 ਵਿਚ ਇਹ ਅੰਕੜਾ 3 ਮਿਲੀਅਨ ਤੋਂ ਵੀ ਹੇਠਾਂ ਆ ਗਿਆ। 2021 ਵਿਚ ਇਹ ਗਿਣਤੀ ਵੱਧ ਕੇ ਮੁੜ 4 ਮਿਲੀਅਨ ਹੋਈ ਤੇ 2022 ਵਿਚ ਭਾਰਤ ਤਕਰੀਬਨ 4.25 ਮਿਲੀਅਨ ਵਾਹਨਾਂ ਦੀ ਵਿਕਰੀ ਨਾਲ ਤੀਜੇ ਨੰਬਰ 'ਤੇ ਆ ਗਿਆ ਹੈ। 

ਪਿਯੂਸ਼ ਗੋਇਲ ਨੇ ਪ੍ਰਗਟਾਈ ਖੁਸ਼ੀ

PunjabKesari

ਵਿੱਤ ਅਤੇ ਵਣਜ ਮੰਤਰੀ ਪਿਯੂਸ਼ ਗੋਇਲ ਨੇ ਦੇਸ਼ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਗੋਇਲ ਨੇ ਟਵੀਟ ਕਰਦਿਆਂ ਲਿਖਿਆ ਕਿ 2023 ਦੀ ਸ਼ੁਰੂਆਤ ਵਿਚ ਇਕ ਹੋਰ ਸ਼ਾਨਦਾਰ ਖ਼ਬਰ ਮਿਲੀ ਹੈ, ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਟੋ ਮਾਰਕੀਟ ਬਣ ਗਿਆ ਹੈ। 2022 ਵਿਚ ਹੋਈ 42.5 ਲੱਖ ਨਵੇਂ ਵਾਹਨਾਂ ਦੀ ਵਿਕਰੀ ਅਤੇ ਇਹ ਅੰਕੜਾ ਹੋਰ ਵਧਣ ਦੀ ਉਮੀਦ ਨਾਲ, ਭਾਰਤ ਆਟੋ ਸੈਕਟ ਵਿਚ ਗਲੋਬਲ ਹੱਬ ਵਜੋਂ ਉਭਰ ਰਿਹਾ ਹੈ। 


author

Anmol Tagra

Content Editor

Related News