ਭਾਰਤ ਨੇ ਫਿਰ ਦਿਖਾਈ ਉਦਾਰਤਾ, ਨੇਪਾਲ ਨੂੰ ਦਿੱਤਾ ਲਗਾਤਾਰ ਸਹਿਯੋਗ ਦਾ ਭਰੋਸਾ

08/18/2020 2:16:15 AM

ਨਵੀਂ ਦਿੱਲੀ - ਨੇਪਾਲ ਅਤੇ ਭਾਰਤ ਵਿਚਾਲੇ ਸਰਹੱਦ ਵਿਵਾਦ ਤੋਂ ਪੈਦਾ ਹੋਏ ਤਣਾਅ ਤੋਂ ਬਾਅਦ ਅੱਜ ਦੁਵੱਲੀ ਰਸਮੀ ਗੱਲਬਾਤ ਹੋਈ। ਵੀਡੀਓ ਕਾਨਫਰੰਸ ਦੇ ਜ਼ਰੀਏ ਹੋਈ ਇਸ ਗੱਲਬਾਤ 'ਚ ਭਾਰਤ ਦੀ ਅਗਵਾਈ ਨੇਪਾਲ 'ਚ ਭਾਰਤੀ ਰਾਜਦੂਤ ਪ੍ਰਾਰਥਨਾ ਮੋਹਨ ਕਵਾਤਰਾ ਅਤੇ ਨੇਪਾਲ ਦਾ ਤਰਜਮਾਨੀ ਵਿਦੇਸ਼ ਸਕੱਤਰ ਸ਼ੰਕਰ ਦਾਸ ਵੈਰਾਗੀ ਨੇ ਕੀਤਾ ਸੀ।

ਇਸ ਬੈਠਕ ਦੌਰਾਨ ਨੇਪਾਲ 'ਚ ਭਾਰਤ ਦੇ ਆਰਥਿਕ ਸਹਿਯੋਗ ਨਾਲ ਚੱਲ ਰਹੀ ਪ੍ਰਾਜੈਕਟ ਦੀ ਸਮੀਖਿਆ ਕੀਤੀ ਗਈ। ਨਕਸ਼ਾ ਵਿਵਾਦ ਕਾਰਨ ਪਿਛਲੇ 9 ਮਹੀਨੇ ਤੋਂ ਕਿਸੇ ਵੀ ਤਰ੍ਹਾਂ ਦੀ ਦੁਵੱਲੀ ਗੱਲਬਾਤ ਨਹੀਂ ਹੋ ਪਾ ਰਹੀ ਸੀ ਪਰ 15 ਅਗਸਤ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਪਹਿਲ ਕਰਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੀ ਗੱਲਬਾਤ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ ਸੀ।

ਸਰਹੱਦ ਵਿਵਾਦ ਤੋਂ ਪੈਦਾ ਤਣਾਅ ਕਾਰਨ ਪਿਛਲੇ ਸਾਲ ਜੁਲਾਈ 'ਚ ਹੋਈ ਸਮੀਖਿਆ ਬੈਠਕ ਤੋਂ ਬਾਅਦ ਇਸ ਨੂੰ ਨਵੰਬਰ 'ਚ ਹੀ ਹੋਣਾ ਸੀ ਪਰ ਹੁਣ ਇਹ ਬੈਠਕ 9 ਮਹੀਨੇ ਦੀ ਦੇਰੀ ਨਾਲ ਆਯੋਜਿਤ ਹੋਈ ਹੈ। ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਵਿਚਾਲੇ ਗੱਲਬਾਤ ਹੋ ਜਾਣ ਕਾਰਨ ਅੱਜ ਦੀ ਗੱਲਬਾਤ ਕਾਫ਼ੀ ਸਕਾਰਾਤਮਕ ਅਤੇ ਦੋਸਤਾਨਾ ਭਰੀ ਹੋਈ। ਭਾਰਤ ਨੇ ਇੱਕ ਵਾਰ ਫਿਰ ਆਪਣੇ ਨਾਲ ਨੇਪਾਲ ਦੇ ਆਰਥਿਕ ਵਿਕਾਸ 'ਚ ਖੁੱਲ੍ਹ ਕੇ ਮਤਦਾਨ ਕਰਨ ਦਾ ਭਰੋਸਾ ਦਿਵਾਇਆ ਹੈ।

ਅੱਜ ਦੀ ਬੈਠਕ 'ਚ ਇਨ੍ਹਾਂ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ
ਇਸ ਸਮੇਂ ਨੇਪਾਲ 'ਚ ਭਾਰਤ ਦੇ ਆਰਥਿਕ ਸਹਿਯੋਗ ਨਾਲ ਦੇਸ਼ ਦਾ ਸਭ ਤੋਂ ਵੱਡਾ ਪਣਬਿਜਲੀ ਪ੍ਰਾਜੈਕਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਅਰੁਣ ਥ੍ਰੀ ਹਾਇਡਰੋ ਪਾਵਰ ਪ੍ਰਾਜੈਕਟ 900 ਮੈਗਾਵਾਟ ਦਾ ਪ੍ਰਾਜੈਕਟ ਹੈ। ਇਸ ਦੇ ਸਮੇਂ 'ਤੇ ਹੀ ਨਿਰਮਾਣ ਕੰਮ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। 

2014 'ਚ ਇਸ ਨੂੰ ਲੈ ਕੇ ਨੇਪਾਲ ਅਤੇ ਭਾਰਤ 'ਚ ਸਮਝੌਤਾ ਹੋਇਆ ਜਦੋਂ ਕਿ 2018 'ਚ ਇਸ ਦੇ ਨਿਰਮਾਣ ਕੰਮ ਦਾ ਨੀਂਹ ਪੱਥਰ ਖੁਦ ਪ੍ਰਧਾਨ ਮੰਤਰੀ ਮੋਦੀ ਨੇ ਹੀ ਰੱਖਿਆ ਸੀ। ਇਹ ਪ੍ਰਾਜੈਕਟ ਨੇਪਾਲ ਦੀ ਆਰਥਿਕ ਸਥਿਤੀ ਨੂੰ ਬਿਲਕੁੱਲ ਬਦਲ ਕੇ ਰੱਖ ਦੇਣ ਦੀ ਸਮਰੱਥਾ ਰੱਖਦਾ ਹੈ।

ਇਸ ਦੇ ਇਲਾਵਾ ਨੇਪਾਲ ਦੇ ਲੋਕਾਂ ਦਾ ਰੇਲ 'ਤੇ ਚੜ੍ਹਨ ਦਾ ਸੁਫ਼ਨਾ ਵੀ ਪੂਰਾ ਹੋਣ ਜਾ ਰਿਹਾ ਹੈ। ਇਸ ਸਮੇਂ ਬਿਹਾਰ  ਦੇ ਜੈਨਗਰ ਤੋਂ ਲੈ ਕੇ ਨੇਪਾਲ ਦੇ ਮਿਥਲਾ ਤੱਕ ਦੇ ਰੇਲ ਲਾਈਨ ਦਾ ਨਿਰਮਾਣ ਅਤੇ ਸਟੇਸ਼ਨ ਸਾਰੇ ਬਣ ਕੇ ਤਿਆਰ ਹਨ। ਭਾਰਤ ਦੇ ਕੋਂਕਣ ਰੇਲਵੇ ਤੋਂ ਨੇਪਾਲ 'ਚ ਚੱਲਣ ਵਾਲੇ ਰੇਲ ਦੇ ਇੰਜਣ ਅਤੇ ਕੋਚ ਦੋਵੇਂ ਹੀ ਤਿਆਰ ਕਰ ਇਸ ਸਮੇਂ ਸਰਹੱਦ ਤੱਕ ਪਹੁੰਚਾਏ ਜਾ ਚੁੱਕੇ ਹਨ। ਇਸ ਦਾ ਉਦਘਾਟਨ ਇਸ ਸਾਲ ਜਨਵਰੀ 'ਚ ਹੀ ਹੋਣਾ ਸੀ ਪਰ ਕੋਰੋਨਾ  ਦੇ ਵੱਧਦੇ ਕਹਿਰ ਵਿਚਾਲੇ ਇਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।

ਨੇਪਾਲ ਨੂੰ ਪੂਰਬ ਤੋਂ ਪੱਛਮ ਤੱਕ ਜੋੜਨ ਲਈ ਭਾਰਤ ਨੇ ਪੂਰਬ ਪੱਛਮ ਇਲੈਕਟ੍ਰੀਕਲ ਰੇਲਵੇ ਬਣਾਉਣ ਦਾ ਪ੍ਰਸਤਾਵ ਵੀ ਦਿੱਤਾ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਕਾਠਮੰਡੂ ਨੂੰ ਰੇਲ ਨਾਲ ਜੋੜਨ ਲਈ ਰਕਸੌਲ ਕਾਠਮੰਡੂ ਰੇਲਵੇ ਰੂਟ ਦਾ ਸਰਵੇ ਅਤੇ ਡੀ.ਪੀ.ਆਰ. ਦਾ ਕੰਮ ਵੀ ਹੋ ਚੁੱਕਾ ਹੈ। ਛੇਤੀ ਹੀ ਇਸ ਦੇ ਨਿਰਮਾਣ ਦਾ ਸਮਝੌਤਾ ਵੀ ਹੋਣ ਵਾਲਾ ਹੈ।


Inder Prajapati

Content Editor

Related News