ਭਾਰਤ ਦੀ ਪਾਕਿ ਨੂੰ ਸਖਤ ਚਿਤਾਵਨੀ, ਘੁਸਪੈਠ ਕਦੇ ਨਹੀਂ ਕਰਾਂਗੇ ਬਰਦਾਸ਼ਤ

Monday, Oct 30, 2017 - 05:42 PM (IST)

ਭਾਰਤ ਦੀ ਪਾਕਿ ਨੂੰ ਸਖਤ ਚਿਤਾਵਨੀ, ਘੁਸਪੈਠ ਕਦੇ ਨਹੀਂ ਕਰਾਂਗੇ ਬਰਦਾਸ਼ਤ

ਨਵੀਂ ਦਿੱਲੀ— ਭਾਰਤ ਤੇ ਪਾਕਿਸਤਾਨ ਦੇ ਡੀ.ਜੀ.ਐੱਮ.ਓ. ਦੀ ਸੋਮਵਾਰ ਨੂੰ ਹੋਟਲਾਈਨ 'ਤੇ ਗੱਲ ਹੋਈ, ਜੋ ਕਿ ਪਹਿਲਾਂ ਤੋਂ ਤੈਅ ਨਹੀਂ ਸੀ। ਪਾਕਿਸਤਾਨ ਨੇ ਇਸ ਗੱਲਬਾਤ ਦੀ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਜੁਲਾਈ ਤੇ ਸਤੰਬਰ 'ਚ ਦੋਵਾਂ ਦੇਸ਼ਾਂ ਦੇ ਡੀ.ਜੀ.ਐੱਮ.ਓ. ਨੇ ਅਚਾਨਕ ਗੱਲਬਾਤ ਕੀਤੀ ਸੀ।
ਸੋਮਵਾਰ ਨੂੰ ਦਿਨੇ 2 ਵਜੇ ਦੇ ਕਰੀਬ ਹੋਈ ਗੱਲਬਾਤ 'ਚ ਪਾਕਿਸਤਾਨ ਡੀ.ਜੀ.ਐੱਮ.ਓ. ਨੇ ਦੋਸ਼ ਲਗਾਇਆ ਕਿ ਭਾਰਤੀ ਸੁਰੱਖਿਆ ਬਲਾਂ ਨੇ ਲਾਈਨ ਆਫ ਕੰਟਰੋਲ ਤੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ। ਭਾਰਤੀ ਦੇ ਡੀ.ਜੀ.ਐੱਮ.ਓ. ਲੈਫਟਿਨੈਂਟ ਜਨਰਲ ਏ.ਕੇ. ਭੱਟ ਨੇ ਪਾਕਿਸਤਾਨੀ ਡੀ.ਜੀ.ਐੱਮ.ਓ. ਨੂੰ ਜ਼ੋਰ ਦੇ ਕੇ ਕਿਹਾ ਕਿ ਹਥਿਆਰਬੰਦ ਅੱਤਵਾਦੀਆਂ ਨੂੰ ਪਾਕਿਸਤਾਨੀ ਆਰਮੀ ਦੇ ਸਮਰਥਨ ਦੇ ਜਵਾਬ 'ਚ ਭਾਰਤੀ ਫੌਜੀਆਂ ਨੇ ਫਾਇਰਿੰਗ ਕੀਤੀ।
ਭਾਰਤ ਦੇ ਡੀ.ਜੀ.ਐੱਮ.ਓ. ਨੇ ਸਖਤ ਸ਼ਬਦਾਂ 'ਚ ਕਿਹਾ ਕਿ ਇਹ ਅੱਤਵਾਦੀ ਸਰਹੱਦ ਪਾਰ ਕਰਕੇ ਘੁਸਪੈਠ ਕਰਕੇ ਭਾਰਤੀ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਕੋਲ ਭਾਰੀ ਮਾਤਰਾ 'ਚ ਹਥਿਆਰ ਸਨ। ਉਨ੍ਹਾਂ ਨੇ ਸਾਫ ਕਿਹਾ ਕਿ ਪਾਕਿਸਤਾਨੀ ਫੌਜ ਦਾ ਅੱਤਵਾਦ ਨੂੰ ਸਮਰਥਨ ਭਾਰਤ ਬਰਦਾਸ਼ਤ ਨਹੀਂ ਕਰੇਗਾ। ਜੇਕਰ ਅੱਤਵਾਦੀਆਂ ਨੂੰ ਪਾਕਿਸਤਾਨੀ ਫੌਜ ਲਾਈਨ ਆਫ ਕੰਟਰੋਲ ਪਾਰ ਕਰਦੇ ਸਮੇਂ ਸਮਰਥਨ ਦਿੰਦੀ ਹੈ ਤਾਂ ਉਸ ਦਾ ਨੁਕਸਾਨ ਚੁੱਕਣਾ ਪਵੇਗਾ। ਭਾਰਤ ਫੌਜ ਭਵਿੱਖ 'ਚ ਵੀ ਜਵਾਬੀ ਕਦਮ ਚੁੱਕਦੀ ਰਹੇਗੀ।
ਭਾਰਤੀ ਡੀ.ਜੀ.ਐੱਮ.ਓ. ਨੇ ਇਹ ਵੀ ਕਿਹਾ ਕਿ ਭਾਰਤੀ ਫੌਜ ਨੇ ਹਮੇਸ਼ਾ ਨਿਯਮਾਂ ਦਾ ਪਾਲਣ ਕਰਦੀ ਹੈ ਤੇ ਕਦੇ ਵੀ ਆਮ ਨਾਗਰਿਕਾਂ ਨੂੰ ਟਾਰਗੇਟ ਨਹੀਂ ਕਰਦੀ। ਭੱਟ ਨੇ ਇਹ ਵੀ ਕਿਹਾ ਕਿ ਭਾਰਤੀ ਫੌਜ ਫਾਇਰਿੰਗ ਦੀ ਸ਼ੁਰੂਆਤ ਨਹੀਂ ਕਰਦੀ, ਉਹ ਤਾਂ ਸਿਰਫ ਜਵਾਬ ਦਿੰਦੀ ਹੈ।


Related News