ਭਾਰਤ ਅਤੇ ਕੈਨੇਡਾ ਨੇ ਦੁਵੱਲੇ ਹਵਾਈ ਸੇਵਾ ਸਮਝੌਤੇ ਦੇ ਵਿਸਤਾਰ ''ਤੇ ਕੀਤੀ ਗੱਲਬਾਤ
Thursday, May 05, 2022 - 11:33 AM (IST)
ਨਵੀਂ ਦਿੱਲੀ (ਏਜੰਸੀ)- ਭਾਰਤ ਅਤੇ ਕੈਨੇਡਾ ਨੇ ਦੁਵੱਲੇ ਹਵਾਈ ਸੇਵਾ ਸਮਝੌਤੇ ਦੇ ਵਿਸਤਾਰ 'ਤੇ ਬੁੱਧਵਾਰ ਨੂੰ ਚਰਚਾ ਕੀਤੀ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਹੋਰ ਉਡਾਣਾਂ ਦੇ ਸੰਚਾਲਨ ਦਾ ਰਸਤਾ ਸਾਫ਼ ਹੋ ਜਾਵੇਗਾ। ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਮਰੀਕਾ ਅਤੇ ਕੈਨੇਡਾ ਦੇ 9 ਦਿਨਾਂ ਦੌਰੇ 'ਤੇ ਹਨ। ਉਨ੍ਹਾਂ ਨੇ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ: ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਮੌਤ ਨੂੰ ਹਰਾ 6 ਦਿਨ ਬਾਅਦ ਮਲਬੇ 'ਚੋਂ ਜ਼ਿੰਦਾ ਨਿਕਲੀ ਮਹਿਲਾ
ਇਸ ਮੁਲਾਕਾਤ ਦੇ ਬਾਅਦ ਅਲਘਬਰਾ ਨੇ ਟਵੀਟ ਕੀਤਾ, 'ਮਹਾਮਾਰੀ ਦੀ ਸ਼ੁਰੂਆਤ ਵਿਚ ਭਾਰਤ ਵਿਚ ਫਸੇ ਕੈਨੇਡੀਅਨ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤ ਵੱਲੋਂ ਦਿੱਤੀ ਗਈ ਮਦਦ ਲਈ ਮੈਂ ਨਿੱਜੀ ਤੌਰ 'ਤੇ ਆਪਣੇ ਭਾਰਤੀ ਹਮਰੁਤਬਾ ਦਾ ਧੰਨਵਾਦ ਕਰਦਾ ਹਾਂ।' ਕੈਨੇਡਾ ਦੀ ਆਬਾਦੀ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਚੰਗੀ ਸੰਖਿਆ ਹੈ। ਅਲਘਬਰਾ ਨੇ ਕਿਹਾ ਕਿ ਕੈਨੇਡਾ ਅਤੇ ਭਾਰਤ ਲਈ ਆਪਸੀ ਮਹੱਤਵ ਵਾਲੇ ਮੁੱਦਿਆਂ 'ਤੇ ਉਨ੍ਹਾਂ ਦੀ ਸਿੰਧੀਆ ਨਾਲ ਸਕਾਰਾਤਮਕ ਗੱਲਬਾਤ ਹੋਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਦੀ ਡਿਸਕਸ ਥਰੋਅਰ ਕਮਲਪ੍ਰੀਤ ’ਤੇ ਲੱਗੀ ਪਾਬੰਦੀ, ਜਾਣੋ ਕਾਰਨ
ਉਨ੍ਹਾਂ ਕਿਹਾ, 'ਅਸੀਂ ਹਵਾਈ ਆਵਾਜਾਈ ਸਮਝੌਤੇ ਦੇ ਵਿਸਤਾਰ ਦੇ ਬਾਰੇ ਵਿਚ ਗੱਲ ਕੀਤੀ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਹੋਰ ਉਡਾਣਾਂ ਦਾ ਸੰਚਾਲਨ ਹੋ ਸਕੇਗਾ।' ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੱਕ ਉਡਾਣ ਸਮੇਤ ਦੋਵਾਂ ਦੇਸ਼ਾਂ ਵਿਚਾਲੇ ਉਡਾਣ ਸੇਵਾ ਦੇ ਵਿਸਤਾਰ ਲਈ ਉਹ ਹੋਰ ਗੱਲਬਾਤ ਕਰਨ ਦੇ ਉਤਸੁਕ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।