ਭਾਰਤ ਵਿਚ ਪੈਰ ਪਸਾਰੇਗਾ IHG, ਪੜ੍ਹੋ ਕੀ ਹੈ ਪੂਰੀ ਯੋਜਨਾ
Friday, Nov 15, 2024 - 03:14 PM (IST)
ਬਿਜ਼ਨੈੱਸ ਡੈਸਕ: ਇੰਟਰਕਾਂਟਿਨੈਂਟਲ ਹੋਟਲਸ ਗਰੁੱਪ (IHG) ਜੋ ਸਾਰੀ ਦੁਨੀਆ ਵਿਚ ਆਪਣੇ ਸ਼ਾਨਦਾਰ ਹੋਟਲਾਂ ਤੇ ਰਿਜ਼ਾਰਟਸ ਲਈ ਮਸ਼ਹੂਰ ਹੈ, ਹੁਣ ਭਾਰਤ ਵਿਚ ਆਪਣੀ ਹਾਜ਼ਰੀ ਨੂੰ ਦੋਗੁਣਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਕਦਮ ਵੱਧਦੀ ਮੰਗ ਤੇ ਸਰਕਾਰ ਤੋਂ ਮਿਲ ਰਹੇ ਸਹਿਯੋਗ ਕਾਰਨ ਚੁੱਕਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਹੈਥਮ ਮਟਰ, ਜੋ IHG ਦੇ ਭਾਰਤ, ਮੱਧ ਪੂਰਬ ਅਤੇ ਅਫ਼ਰੀਕਾ ਦੇ ਪ੍ਰਬੰਧ ਨਿਰਦੇਸ਼ਕ ਹਨ ਤੇ ਸੁਦੀਪ ਜੈਨ, ਜੋ IHG ਹੋਟਲਸ ਐਂਡ ਰਿਜ਼ਾਰਟਸ ਦੇ ਪ੍ਰਬੰਧ ਨਿਰਦੇਸ਼ਕ, ਦੱਖਣ ਪੱਛਮੀ ਏਸ਼ੀਆ ਹਨ, ਨੇ ਮੁੰਬਈ ਵਿਚ ਇਕ ਵਿਸ਼ੇਸ਼ ਇੰਟਰਵਿਊ ਵਿਚ ਭਾਰਤ ਵਿਚ ਆਪਣੀ ਵਿਕਾਸ ਯੋਜਨਾ 'ਤੇ ਚਰਚਾ ਕੀਤੀ।
ਭਾਰਤ ਵਿਚ IHG ਦੀ ਮੌਜੂਦਾ ਸਥਿਤੀ
ਇਸ ਵੇਲੇ IHG ਦੇ ਭਾਰਤ ਵਿਚ 46 ਹੋਟਲ ਹਨ ਤੇ 58 ਹੋਟਲ ਪਾਈਪਲਾਈਨ ਵਿਚ ਹਨ, ਯਾਨੀ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੀ ਗਿਣਤੀ ਵਧਣ ਵਾਲੀ ਹੈ। ਵਿਸ਼ਵ ਪੱਧਰ 'ਤੇ ਵੀ IHG ਦਾ ਨੈੱਟਵਰਕ ਬਹੁਤ ਵਿਸ਼ਾਲ ਹੈ। IHG ਦੇ 100 ਤੋਂ ਵੱਧ ਦੇਸ਼ਾਂ ਵਿਚ 6300 ਤੋਂ ਜ਼ਿਆਦਾ ਹੋਟਲ ਖੁੱਲ੍ਹੇ ਹੋਏ ਹਨ ਤੇ ਇਸ ਦੇ ਕੋਲ 2 ਹਜ਼ਾਰ ਤੋਂ ਜ਼ਿਆਦਾ ਹੋਟਲ ਅਜੇ ਵੀ ਪਾਈਪਟਲਾਈਨ ਵਿਚ ਹਨ।
IHG ਦੀ ਵਿਕਾਸ ਯੋਜਨਾ
IHG ਭਾਰਤ ਵਿਚ ਆਪਣੀ ਮੌਜੂਦਗੀ ਨੂੰ ਹੋਰ ਵਧਾਉਣ ਅਤੇ ਆਪਣੇ ਪੋਰਟਫੋਲੀਓ ਨੂੰ ਦੋਗੁਣਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਲਈ ਕੰਪਨੀ ਨਵੇਂ ਹੋਟਲ ਖੋਲ੍ਹਣ ਅਤੇ ਸਥਾਨਕ ਮੰਗ ਨੂੰ ਪੂਰਾ ਕਰਨ ਲਈ ਕਈ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ। ਕੰਪਨੀ ਨੂੰ ਭਰੋਸਾ ਹੈ ਕਿ ਭਾਰਤ ਵਿਚ ਯਾਤਰਾ ਦੀ ਵਧਦੀ ਮੰਗ ਅਤੇ ਸਰਕਾਰ ਵੱਲੋਂ ਸੈਰ-ਸਪਾਟਾ ਖੇਤਰ ਨੂੰ ਦਿੱਤੀ ਜਾ ਰਹੇ ਹੱਲਾਸ਼ੇਰੀ ਦੇ ਕਾਰਨ ਇਹ ਯੋਜਨਾ ਸਫਲ ਹੋਵੇਗੀ।
IHG ਦੀ ਰਣਨੀਤੀ
IHG ਦੀ ਰਣਨੀਤੀ ਵੱਖ-ਵੱਖ ਸ਼ਹਿਰਾਂ ਅਤੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਵਿਚ ਨਵੇਂ ਹੋਟਲ ਖੋਲ੍ਹਣ 'ਤੇ ਕੇਂਦਰਿਤ ਹੈ। ਇਸ ਤੋਂ ਇਲਾਵਾ, ਕੰਪਨੀ ਹਰ ਕਿਸਮ ਦੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੇ ਹੋਟਲ ਬ੍ਰਾਂਡਾਂ ਦੀ ਵਿਭਿੰਨਤਾ ਨੂੰ ਵਧਾਉਣ ਦਾ ਵੀ ਇਰਾਦਾ ਰੱਖਦੀ ਹੈ।
ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ
ਦੁਨੀਆ ਭਰ ਵਿਚ IHG ਦਾ ਪ੍ਰਭਾਵ
ਹੁਣ ਤੱਕ IHG ਨੇ ਦੁਨੀਆ ਭਰ ਵਿਚ ਆਪਣੇ ਹੋਟਲਾਂ ਦੀ ਗਿਣਤੀ ਵਿਚ ਵਾਧਾ ਕੀਤਾ ਹੈ। ਭਾਰਤ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕੰਪਨੀ ਦਾ ਟੀਚਾ ਆਪਣੇ ਵਿਸ਼ਵ ਵਿਸਤਾਰ ਨੂੰ ਵੀ ਬਰਕਰਾਰ ਰੱਖਣਾ ਹੈ। ਇਸ ਦੇ ਹੋਟਲ ਬ੍ਰਾਂਡ, ਜਿਵੇਂ ਕਿ ਇੰਟਰਕਾਂਟੀਨੈਂਟਲ, ਹੋਲੀਡੇ ਇਨ, ਕ੍ਰਾਊਨ ਪਲਾਜ਼ਾ ਅਤੇ ਹੋਟਲ ਇੰਡੀਗੋ, ਦੁਨੀਆ ਭਰ ਵਿਚ ਪ੍ਰਸਿੱਧ ਹਨ, ਅਤੇ ਇਹ ਸਮੂਹ ਭਾਰਤ ਵਿਚ ਵੀ ਆਪਣੇ ਪੈਰ ਪਸਾਰਨ ਦੀ ਯੋਜਨਾ ਬਣਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8