''ਇੰਡੀਆ'' ਗਠਜੋੜ ਨੇ ਲੋਕ ਸਭਾ ਸਪੀਕਰ ਦੀ ਚਾਹ ਪਾਰਟੀ ਦਾ ਕੀਤਾ ਬਾਈਕਾਟ

Thursday, Aug 13, 2026 - 01:23 PM (IST)

''ਇੰਡੀਆ'' ਗਠਜੋੜ ਨੇ ਲੋਕ ਸਭਾ ਸਪੀਕਰ ਦੀ ਚਾਹ ਪਾਰਟੀ ਦਾ ਕੀਤਾ ਬਾਈਕਾਟ

ਨਵੀਂ ਦਿੱਲੀ- ਲੋਕ ਸਭਾ ਦੇ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਤੋਂ ਬਾਅਦ ਵੀਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਆਯੋਜਿਤ ਰਵਾਇਤੀ ਚਾਹ ਪਾਰਟੀ ਦਾ ਕਾਂਗਰਸ, ਸਮਾਜਵਾਦੀ ਪਾਰਟੀ (ਸਪਾ) ਅਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਸਮੇਤ 'ਇੰਡੀਆ' ਗਠਜੋੜ ਦੇ ਸਾਰੇ ਮੁੱਖ ਦਲਾਂ ਨੇ ਬਾਈਕਾਟ ਕੀਤਾ, ਜਦੋਂ ਕਿ ਵਿਰੋਧੀ ਧਿਰ ਦੀ ਇਕ ਹੋਰ ਪ੍ਰਮੁੱਖ ਪਾਰਟੀ ਦ੍ਰਵਿੜ ਮੁਨੇਤਰ ਕੜਗਮ (ਦਰਮੁਕ) ਦੇ ਨੇਤਾਵਾਂ ਨੇ ਇਸ 'ਚ ਹਿੱਸਾ ਲਿਆ।

ਸੂਤਰਾਂ ਅਨੁਸਾਰ, ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਰਕਾਰ ਦੇ ਕਈ ਹੋਰ ਸੀਨੀਅਰ ਮੰਤਰੀ ਮੌਜੂਦ ਸਨ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਹੀ ਸਪਾ, ਤ੍ਰਿਣਮੂਲ ਕਾਂਗਰਸ ਅਤੇ ਹੋਰ ਕਈ ਦਲਾਂ ਦੇ ਨੇਤਾਵਾਂ ਨੇ ਇਸ ਪ੍ਰੋਗਰਾਮ 'ਚ ਹਿੱਸਾ ਨਹੀਂ ਲਿਆ। ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਰਵਾਇਤੀ ਤੌਰ 'ਤੇ ਲੋਕ ਸਭਾ ਸਪੀਕਰ ਵਲੋਂ ਇਹ ਚਾਹ ਪਾਰਟੀ ਆਯੋਜਿਤ ਕੀਤੀ ਜਾਂਦੀ ਹੈ, ਜਿਸ 'ਚ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀਆਂ ਅਤੇ ਸੱਤਾ ਪੱਖ ਦੇ ਨੇਤਾਵਾਂ ਨਾਲ ਵਿਰੋਧੀ ਧਿਰ ਦੇ ਪ੍ਰਮੁੱਖ ਨੇਤਾ ਵੀ ਸ਼ਾਮਲ ਹੁੰਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News