ਕੋਰੋਨਾਵਾਇਰਸ ਨੂੰ ਲੈ ਕੇ ਭਾਰਤ ਅਲਰਟ, PM ਦੇ ਨਿਰਦੇਸ਼ ''ਤੇ ਸੱਦੀ ਗਈ ''ਹਾਈਲੈਵਲ ਮੀਟਿੰਗ''

01/25/2020 10:49:06 PM

ਨਵੀਂ ਦਿੱਲੀ — ਇਸ ਸਮੇਂ ਚੀਨ 'ਚ ਫੈਲੇ ਕੋਰੋਨਾਵਾਇਰਸ ਦਾ ਡਰ ਕਈ ਥਾਵਾਂ 'ਤੇ ਮਹਿਸੂਸ ਕੀਤਾ ਜਾ ਰਿਹਾ ਹੈ, ਭਾਰਤ ਵੀ ਇਸ ਡਰ ਤੋਂ ਅਛੂਤਾ ਨਹੀਂ ਹੈ। ਇਸ ਦੇ ਪਿੱਛੇ ਦਾ ਕਾਰਨ ਵੀ ਸਾਫ ਹੈ ਦਰਅਸਲ ਭਾਰਤ ਦੇ ਕਈ ਸਟੂਡੈਂਟਸ ਚੀਨ ਦੇ ਕਈ ਸ਼ਹਿਰਾਂ 'ਚ ਪੜ੍ਹਦੇ ਹਨ ਉਥੇ ਹੀ ਵਪਾਰ ਅਤੇ ਹੋਰ ਕੰਮ ਦੇ ਸਿਲਸਿਲੇ 'ਚ ਵੀ ਭਾਰਤੀਆਂ ਦਾ ਚੀਨ ਆਉਣਾ ਜਾਣਾ ਲੱਗਾ ਰਹਿੰਦਾ ਹੈ।
ਅਜਿਹੇ 'ਚ ਭਾਰਤ ਵੀ ਇਸ ਨੂੰ ਲੈ ਕੇ ਬੇਹੱਦ ਸਾਵਧਾਨ ਹੈ ਅਤੇ ਇਸ ਬਾਰੇ ਜ਼ਰੂਰੀ ਸੁਰੱਖਿਆਤਮਕ ਉਪਾਅ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ 'ਤੇ ਪੀ.ਐੱਮ. ਦੇ ਪ੍ਰਿੰਸੀਪਲ ਸੈਕ੍ਰੇਟਰੀ ਨੇ ਚੀਨ 'ਚ ਫੈਲੇ ਕੋਰੋਨਾਵਾਇਰਸ ਪ੍ਰਕੋਪ 'ਤੇ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਦੌਰਾਨ ਅਧਿਕਾਰੀਆਂ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਨਾਲ ਜੁੜੇ ਹਾਲ ਦੇ ਘਟਨਾਕ੍ਰਮ, ਉਸ ਤੋਂ ਨਜਿੱਠਣ ਦੀਆਂ ਤਿਆਰੀਆਂ ਅਤੇ ਪ੍ਰਤੀਕ੍ਰਮ ਉਪਾਅ 'ਤੇ ਪ੍ਰਿੰਸੀਪਲ ਸੈਕ੍ਰੇਟਰੀ ਨੂੰ ਜਾਣੂ ਕਰਵਾਇਆ।
ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਹਸਪਤਾਲ ਦੀਆਂ ਤਿਆਰੀਆਂ, ਲੈਬੋਰੇਟਰੀ ਸੰਬੰਧੀ ਤਿਆਰੀਆਂ, ਰੈਪਿਡ ਰਿਸਪਾਂਸ ਟੀਮਾਂ ਦੀ ਸਮਰੱਥਾ ਨਿਰਮਾਣ ਲਈ ਕੀਤੇ ਗਏ ਉਪਾਅ ਅਤੇ ਮੰਤਰਾਲਾ ਵੱਲੋਂ ਕੀਤੇ ਗਏ ਵਿਆਪਕ ਨਿਗਰਾਨੀ ਸਰਗਰਮੀਆਂ ਬਾਰੇ ਪ੍ਰਿੰਸੀਪਲ ਸੈਕ੍ਰੇਟਰੀ ਨੂੰ ਜਾਣਕਾਰੀ ਦਿੱਤੀ। ਪ੍ਰਿੰਸੀਪਲ ਸੈਕ੍ਰੇਟਰੀ ਨੇ ਨਾਗਰਿਕ ਹਵਾਬਾਜੀ ਮੰਤਰਾਲਾ ਵਰਗੇ ਹੋਰ ਮੰਤਰਾਲਿਆਂ ਵੱਲੋਂ ਚੁੱਕੇ ਗਏ ਰੋਕਥਾਮ ਕਾਰਵਾਈ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਪ੍ਰਿੰਸੀਪਲ ਸੈਕ੍ਰੇਟਰੀ ਨੂੰ ਭਰੋਸਾ ਦਿੱਤਾ ਕਿ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵੱਲੋਂ ਕਈ ਹੋਰ ਕੇਂਦਰੀ ਮੰਤਰਾਲਿਆਂ ਨਾਲ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਹੁਣ ਤਕ 7 ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ 115 ਉਡਾਣਾਂ 'ਚੋਂ 20,000 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪੂਰੇ ਦੇਸ਼ 'ਚ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਲੈਬ ਵਾਇਰਸ ਦਾ ਪ੍ਰੀਖਣ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।


Inder Prajapati

Content Editor

Related News