ਦੁਨੀਆ ਦੇ Top 50 ਪ੍ਰਦੂਸ਼ਿਤ ਸ਼ਹਿਰਾਂ 'ਚੋਂ 49 ਸ਼ਹਿਰ ਭਾਰਤੀ! ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਇਲਾਕੇ ਸ਼ਾਮਲ

Tuesday, Nov 10, 2026 - 08:22 PM (IST)

ਦੁਨੀਆ ਦੇ Top 50 ਪ੍ਰਦੂਸ਼ਿਤ ਸ਼ਹਿਰਾਂ 'ਚੋਂ 49 ਸ਼ਹਿਰ ਭਾਰਤੀ! ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਇਲਾਕੇ ਸ਼ਾਮਲ

ਨਵੀਂ ਦਿੱਲੀ,  (ਏਜੰਸੀ)- ਦੁਨੀਆ ਦੇ 50 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ 49 ਭਾਰਤ ਦੇ ਹਨ। ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਦੇ ਅੰਕੜਿਆਂ ਅਨੁਸਾਰ ਰਾਜਸਥਾਨ ਦਾ ਸ਼੍ਰੀਗੰਗਾਨਗਰ ਮੰਗਲਵਾਰ ਸਵੇਰੇ 9:54 ਵਜੇ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਸੀ, ਜਿਸ ਦਾ ਏ. ਕਿਊ. ਆਈ. 821 ਸੀ।
ਭਾਰਤ ਤੋਂ ਇਲਾਵਾ ਇਸ ਸੂਚੀ ’ਚ ਪਾਕਿਸਤਾਨ ਦਾ ਸਿਰਫ਼ ਲਾਹੌਰ ਸ਼ਹਿਰ ਹੀ ਸ਼ਾਮਲ ਸੀ। ਲਾਹੌਰ 430 ਦੇ ਏ. ਕਿਊ. ਆਈ. ਨਾਲ 14ਵੇਂ ਨੰਬਰ ’ਤੇ ਹੈ। ਦੀਵਾਲੀ ਤੋਂ ਬਾਅਦ ਦਿੱਲੀ ਤੋਂ ਮੱਧ ਪ੍ਰਦੇਸ਼ ਤੱਕ ਪ੍ਰਦੂਸ਼ਣ ਗੰਭੀਰ ਬਣਿਆ ਹੋਇਆ ਹੈ। ਮੰਗਲਵਾਰ ਸਵੇਰੇ 6 ਵਜੇ ਦਿੱਲੀ ਦੇ ਚਾਂਦਨੀ ਚੌਕ ’ਚ ਏ. ਕਿਊ. ਆਈ. 400 ਤੋਂ ਵੱਧ ਹੋ ਗਿਆ, ਜਦੋਂ ਕਿ ਕਈ ਇਲਾਕਿਆਂ ’ਚ ਇਹ 300 ਤੋਂ ਵੱਧ ਦਰਜ ਕੀਤਾ ਗਿਆ।

ਮੱਧ ਪ੍ਰਦੇਸ਼ ਦੇ ਭੁਪਾਲ, ਉਜੈਨ ਅਤੇ ਹਰਿਆਣਾ ਦੇ ਬਹਾਦਰਗੜ੍ਹ ’ਚ ਵੀ ਏ. ਕਿਊ. ਆਈ. 400 ਤੋਂ ਵੱਧ ਸੀ। ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਇਹ 332 ਤੱਕ ਪਹੁੰਚ ਗਿਆ। ਬੁਲੰਦਸ਼ਹਿਰ ’ਚ 331 ਅਤੇ ਗਾਜ਼ੀਆਬਾਦ ’ਚ ਇਹ 324 ਸੀ।  201 ਤੋਂ 300 ਦਰਮਿਆਨ ਦੇ ਏ. ਕਿਊ. ਆਈ.ਨੂੰ ਮਾੜਾ ਮੰਨਿਆ ਜਾਂਦਾ ਹੈ। 301 ਤੋਂ 400 ਦੇ ਦਰਮਿਆਨ ਨੂੰ ਬਹੁਤ ਮਾੜਾ ਤੇ 401 ਤੋਂ 500 ਦੇ ਦਰਮਿਆਨ ਨੂੰ ਗੰਭੀਰ ਮੰਨਿਆ ਜਾਂਦਾ ਹੈ। ਗੰਭੀਰ ਪ੍ਰਦੂਸ਼ਣ ਤੰਦਰੁਸਤ ਵਿਅਕਤੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਪੰਜਾਬ 'ਚ ਇਨ੍ਹਾਂ ਸ਼ਹਿਰਾਂ 'ਚ ਦਿਖਿਆ ਅਸਰ

PunjabKesari

ਦਿੱਲੀ-ਐੱਨ. ਸੀ. ਆਰ. ’ਚ ਵਾਹਨਾਂ ਤੋਂ ਹੋਣ ਵਾਲੀ ਨਿਕਾਸੀ ’ਚ ਭਾਰੀ ਵਾਧਾ, ਤੁਰੰਤ ਦਖਲ ਦੀ ਲੋੜ : ਸੁਪਰੀਮ ਕੋਰਟ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਾਹਨਾਂ ਤੋਂ ਹੋਣ ਵਾਲੀ ਨਿਕਾਸੀ ’ਚ ’ਚ ਭਾਰੀ ਵਾਧਾ ਹੋਇਆ ਹੈ। ਇਸ ਸਬੰਧੀ ਤੁਰੰਤ ਦਖਲ ਦੀ ਲੋੜ ਹੈ। ਦਿੱਲੀ ਤੇ ਇਸ ਦੇ ਤਿੰਨ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨਿਰਧਾਰਤ ਸਮਾ ਹੱਦ ਪਾਰ ਕਰ ਚੁਕੇ ਵਾਹਨਾਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ ਦਾਖਲ ਹੋਣ ਤੇ ਚਲਾਉਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ।

ਸੁਪਰੀਮ ਕੋਰਟ ਨੇ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਦੀਆਂ ਸਰਕਾਰਾਂ, ਦਿੱਲੀ ਨਗਰ ਨਿਗਮ ਤੇ ਦਿੱਲੀ ਪੁਲਸ ਨੂੰ ਵਿਸਤ੍ਰਿਤ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਉਨ੍ਹਾਂ ਨੂੰ ਇਹ ਵੀ ਦੱਸਣ ਲਈ ਕਿਹਾ ਕਿ ਦਿੱਲੀ-ਐੱਨ. ਸੀ. ਆਰ. ’ਚ ਹਵਾ ਦੀ ਗੁਣਵੱਤਾ ਨੂੰ ਕਿਵੇਂ ਕੰਟਰੋਲ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਜਾਏ ਕਿ ਦੇਸ਼ ’ਚ ਹਵਾ ਦੀ ਵਿਗੜਦੀ ਗੁਣਵੱਤਾ ’ਚ ਵਾਹਨਾਂ ਦੀ ਨਿਕਾਸੀ ਦੇ ਯੋਗਦਾਨ ਨੂੰ ਘਟਾਉਣ ਲਈ ਥੋੜ੍ਹੇ ਤੇ ਲੰਬੇ ਸਮੇਂ ’ਚ ਹੋਰ ਕਿਹੜੇ ਉਪਾਅ ਪ੍ਰਸਤਾਵਿਤ ਹਨ ਜਾਂ ਵਿਚਾਰੇ ਜਾ ਰਹੇ ਹਨ?

ਅਦਾਲਤ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਉਹ ਨਿਕਾਸੀ ਦੇ ਨਿਰਧਾਰਤ ਪੈਮਾਨਿਆਂ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਦੀ ਪਛਾਣ, ਨਿਗਰਾਨੀ ਤੇ ਨਿਯਮਤ ਕਰਨ ਲਈ ਚੁੱਕੇ ਜਾ ਰਹੇ ਮੌਜੂਦਾ ਕਦਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ, ਜਿਸ ’ਚ ਪ੍ਰਦੂਸ਼ਣ ਅਧੀਨ ਕੰਟਰੋਲ ਸਰਟੀਫਿਕੇਟ ਲੋੜਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ।


author

Shubam Kumar

Content Editor

Related News