ਭਾਰਤ 'ਚ ਮੁੜ ਵੱਧਣ ਲੱਗਾ ਕੋਰੋਨਾ ਦਾ ਖ਼ਤਰਾ, ਇਕ ਦਿਨ 'ਚ ਆਏ 2,994 ਨਵੇਂ ਮਾਮਲੇ

04/01/2023 11:22:21 AM

ਨਵੀਂ ਦਿੱਲੀ- ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਭਾਰਤ 'ਚ ਸ਼ਨੀਵਾਰ ਯਾਨੀ ਕਿ ਅੱਜ ਕੋਰੋਨਾ ਦੇ 2,994 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 16,354 ਹੋ ਗਈ। ਅੰਕੜਿਆਂ ਮੁਤਾਬਕ 9 ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,30,876 ਹੋ ਗਈ ਹੈ। ਦਿੱਲੀ, ਕਰਨਾਟਕ ਅਤੇ ਪੰਜਾਬ ਤੋਂ 2-2, ਗੁਜਰਾਤ ਤੋਂ ਇਕ ਅਤੇ ਕੇਰਲ ਤੋਂ 2 ਮੌਤਾਂ ਦੀ ਸੂਚਨਾ ਮਿਲੀ ਸੀ। ਕੋਰੋਨਾ ਮਾਮਲਿਆਂ ਦੀ ਮੌਤ ਦਰ 1.19 ਫ਼ੀਸਦੀ ਹੈ।

ਇਹ ਵੀ ਪੜ੍ਹੋ- ਬੇਲਗਾਮ ਹੋਣ ਲੱਗਾ ਕੋਰੋਨਾ, ਪਿਛਲੇ 6 ਮਹੀਨੇ ਦਾ ਟੁੱਟਿਆ ਰਿਕਾਰਡ, ਇਕ ਦਿਨ 'ਚ ਆਏ 3000 ਤੋਂ ਪਾਰ ਮਾਮਲੇ

ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਦੇਸ਼ 'ਚ ਹੁਣ ਤੱਕ ਪੀੜਤ ਲੋਕਾਂ ਦੀ ਗਿਣਤੀ 4.47 ਕਰੋੜ (4,47,18,781) ਹੈ। ਸਿਹਤ ਮੰਤਰਾਲਾ ਦੀ ਵੈੱਬਸਾਈਟ ਮੁਤਾਬਕ ਰਾਸ਼ਟਰੀ ਕੋਵਿਡ-19 ਰਿਕਵਰੀ ਦਰ 98.77 ਫ਼ੀਸਦੀ ਹੈ। 16,354 ਸਰਗਰਮ ਮਾਮਲਿਆਂ ਵਿਚ ਕੁੱਲ ਲਾਗ ਦਰ 0.04 ਫ਼ੀਸਦੀ ਹੈ। ਰੋਜ਼ਾਨਾ ਸਕਾਰਾਤਮਕਤਾ ਦਰ 2.09 ਫ਼ੀਸਦੀ ਅਤੇ ਹਫ਼ਤਾਵਾਰੀ ਸਕਾਰਾਤਮਕਤਾ 2.03 ਫ਼ੀਸਦੀ ਦਰਜ ਕੀਤੀ ਗਈ। ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,41,71,551 ਹੋ ਗਈ ਹੈ। ਅੰਕੜਿਆਂ ਅਨੁਸਾਰ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਦੇਸ਼ ਵਿਚ ਕੋਵਿਡ-19 ਵਿਰੋਧੀ ਟੀਕਿਆਂ ਦੀਆਂ 220.66 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ- ਸਾਵਧਾਨ! ਕਈ ਦਿਨਾਂ ਤੋਂ ਹੈ ਬੁਖ਼ਾਰ ਜਾਂ ਖੰਘ, ਹੋ ਸਕਦੈ H3N2 ਵਾਇਰਸ, ਜਾਣੋ ਰੋਕਥਾਮ ਦੇ ਤਰੀਕੇ


Tanu

Content Editor

Related News