ਭਾਰਤ ’ਚ ਹੁਣ ‘ਟੋਮੈਟੋ ਫਲੂ’ ਦਾ ਕਹਿਰ; 82 ਬੱਚੇ ਬਣੇ ਸ਼ਿਕਾਰ, ਜਾਣੋ ਇਸ ਦੇ ਲੱਛਣ

Sunday, Aug 21, 2022 - 12:26 PM (IST)

ਭਾਰਤ ’ਚ ਹੁਣ ‘ਟੋਮੈਟੋ ਫਲੂ’ ਦਾ ਕਹਿਰ; 82 ਬੱਚੇ ਬਣੇ ਸ਼ਿਕਾਰ, ਜਾਣੋ ਇਸ ਦੇ ਲੱਛਣ

ਨੈਸ਼ਨਲ ਡੈਸਕ- ਕੋਰੋਨਾ ਮਹਾਮਾਰੀ ਨਾਲ ਜੰਗ ਅਤੇ ਮੰਕੀਪਾਕਸ ਦੇ ਖ਼ਤਰੇ ਦਰਮਿਆਨ ਭਾਰਤ ’ਚ ਹੁਣ ਇਕ ਨਵੇਂ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਭਾਰਤ ’ਚ ਨਵੇਂ ਵਾਇਰਸ ਟੋਮੈਟੋ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਭਾਰਤ ਦੇ ਸੂਬੇ ਕੇਰਲ ’ਚ ਟੋਮੈਟੋ ਫਲੂ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਜ਼ਿਆਦਾਤਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਰਿਪੋਰਟਾਂ ਮੁਤਾਬਕ ਕੇਰਲ ਦੇ ਕੋਲੱਮ ਜ਼ਿਲ੍ਹੇ ’ਚ ਹੁਣ ਤੱਕ ਇਸ ਵਾਇਰਸ ਦਾ ਪਤਾ ਲੱਗਾ ਹੈ। ਲੱਗਭਗ 82 ਬੱਚਿਆਂ ’ਚ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ- ਲੁੱਕਆਊਟ ਨੋਟਿਸ ’ਤੇ ਸਿਸੋਦੀਆ ਦਾ ਟਵੀਟ- ਇਹ ਕੀ ਨੌਟੰਕੀ ਹੈ ਮੋਦੀ ਜੀ, ਦੱਸੋ ਕਿੱਥੇ ਆਉਣਾ ਹੈ?

ਲੈਂਸੇਟ ਰੈਸਪੀਰੇਟਰੀ ਮੈਡੀਸਨ ਜਰਨਲ ਦੇ ਇਕ ਅਧਿਐਨ ਮੁਤਾਬਕ ਟੋਮੈਟੋ ਫਲੂ ਦੀ ਪਛਾਣ ਸਭ ਤੋਂ ਪਹਿਲਾਂ ਭਾਰਤ ’ਚ 6 ਮਈ ਨੂੰ ਹੋਈ ਸੀ ਅਤੇ ਹੁਣ ਤੱਕ ਇਸ ਨਾਲ 82 ਬੱਚੇ ਪੀੜਤ ਹੋ ਚੁੱਕੇ ਹਨ, ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ। ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਲੱਛਣ ਕੋਰੋਨਾ, ਚਿਕਨਗੁਨੀਆ, ਡੇਂਗੂ ਅਤੇ ਮੰਕੀਪਾਕਸ ਵਾਇਰਸ ’ਚ ਵੀ ਵਿਖਾਈ ਦਿੰਦੇ ਹਨ। ਲਾਲ ਧੱਫੜ ਜਾਂ ਲਾਲ ਰੰਗ ਦੇ ਨਿਸ਼ਾਨ ਸਰੀਰ ’ਤੇ ਪੈ ਜਾਣ ਕਾਰਨ ਇਸ ਦਾ ਨਾਂ ‘ਟੋਮੈਟੋ ਫਲੂ’ ਰੱਖਿਆ ਗਿਆ ਹੈ।

ਕੀ ਟੋਮੈਟੋ ਫਲੂ ਜਾਨਲੇਵਾ?

ਲੈਂਸੇਟ ਰੈਸਪੀਰੇਟਰੀ ਮੈਡੀਸਨ ਜਰਨਲ ’ਚ ਜ਼ਿਕਰ ਕੀਤਾ ਗਿਆ ਹੈ ਕਿ ਟੋਮੈਟੋ ਫਲੂ ਜੀਵਨ ਲਈ ਖ਼ਤਰਨਾਕ ਨਹੀਂ ਹੈ ਪਰ ਕੋਵਿਡ-19 ਦੇ ਅਨੁਭਵ ਨੂੰ ਧਿਆਨ ’ਚ ਰੱਖਦੇ ਹੋਏ ਇਸ ਦੇ ਅੱਗੇ ਦੇ ਕਹਿਰ ਨੂੰ ਰੋਕਣ ਦੀ ਲੋੜ ਹੈ।

ਇਹ ਵੀ ਪੜ੍ਹੋ- ਲਖੀਮਪੁਰ ਖੀਰੀ ’ਚ ਚੱਲ ਰਿਹਾ ਕਿਸਾਨਾਂ ਦਾ ਧਰਨਾ ਖ਼ਤਮ, ਇਸ ਤਾਰੀਖ਼ ਨੂੰ ਦਿੱਲੀ ’ਚ ਹੋਵੇਗੀ ਬੈਠਕ

ਟੋਮੈਟੋ ਫਲੂ ਦੇ ਲੱਛਣ-

ਬੱਚਿਆਂ ’ਚ ਟੋਮੈਟੋ ਫਲੂ ਦੇ ਸੰਪਰਕ ’ਚ ਆਉਣ ਦਾ ਖ਼ਤਰਾ ਵੱਧ ਜਾਂਦਾ ਹੈ, ਕਿਉਂਕਿ ਇਸ ਉਮਰ ਵਰਗ ’ਚ ਇਹ ਇਨਫੈਕਸ਼ਨ ਆਮ ਹੈ। ਇਸ ਨੂੰ ਟੋਮੈਟੋ ਫਲੂ ਇਸ ਲਈ ਕਹਿੰਦੇ ਹਨ ਕਿਉਂਕਿ ਚਮੜੀ ’ਤੇ ਲਾਲ ਧੱਫੜ ਜਿਹੇ ਪੈ ਜਾਂਦੇ ਹਨ। ਹੋਰ ਲੱਛਣਾਂ ’ਚ ਬੁਖ਼ਾਰ, ਜੋੜਾਂ ’ਚ ਸੂਜਨ, ਸਰੀਰ ’ਚ ਦਰਦ, ਥਕਾਣ ਆਦਿ ਲੱਛਣ ਸ਼ਾਮਲ ਹਨ। ਕੁਝ ਰਿਪੋਰਟਾਂ ’ਚ ਉਲਟੀ, ਦਸਤ, ਸਰੀਰ ’ਚ ਪਾਣੀ ਦੀ ਕਮੀ ਅਤੇ ਤੇਜ਼ ਦਰਦ ਵਰਗੇ ਲੱਛਣਾ ਦਾ ਵੀ ਜ਼ਿਕਰ ਕੀਤਾ ਗਿਆ ਹੈ। 

ਮਾਹਿਰ ਮੰਨਦੇ ਹਨ ਕਿ ਬੀਮਾਰੀ ਭਾਵੇਂ ਹੀ ਵਧੇਰੇ ਜਾਨਲੇਵਾ ਨਹੀਂ ਹੈ ਪਰ ਇਹ ਤੇਜ਼ੀ ਨਾਲ ਇਕ ਇਨਸਾਨ ਤੋਂ ਦੂਜੇ ’ਚ ਫੈਲ ਸਕਦੀ ਹੈ। ਜਿਨ੍ਹਾਂ ਰੋਗੀਆਂ ਨੂੰ ਟੋਮੈਟੋ ਫਲੂ ਹੁੰਦਾ ਹੈ, ਉਨ੍ਹਾਂ ਨੂੰ ਬਹੁਤ ਸਾਰੇ ਤਰਲ ਪਦਾਰਥ ਆਪਣੇ ਆਹਾਰ ’ਚ ਸ਼ਾਮਲ ਕਰਨੇ ਚਾਹੀਦੇ ਹਨ ਅਤੇ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਰਾਮ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- CBI ਛਾਪੇ ਮਗਰੋਂ ਮਨੀਸ਼ ਸਿਸੋਦੀਆ ਬੋਲੇ- ‘ਮੁੱਦਾ ਤਾਂ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ’


author

Tanu

Content Editor

Related News