ਭਾਰਤ ਦੀ ਨਾਰੀ ਸ਼ਕਤੀ ਹਰ ਖੇਤਰ ''ਚ ਤਰੱਕੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਹੀ: PM ਮੋਦੀ
Sunday, Feb 25, 2024 - 05:35 PM (IST)
ਨਵੀਂ ਦਿੱਲੀ- ਕੌਮਾਂਤਰੀ ਮਹਿਲਾ ਦਿਵਸ ਤੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਮਹਿਲਾ ਸ਼ਕਤੀ' ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਹਰ ਖੇਤਰ 'ਚ ਤਰੱਕੀ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚ ਰਹੀਆਂ ਹਨ। ਆਪਣੇ ਮਹੀਨੇਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 110ਵੇਂ ਐਪੀਸੋਡ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਦੇਸ਼ ਦੀ ਵਿਕਾਸ ਯਾਤਰਾ 'ਚ ਮਹਿਲਾ ਸ਼ਕਤੀ ਦੇ ਯੋਗਦਾਨ ਨੂੰ ਸਲਾਮ ਕਰਨ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ ਕਿਸ ਨੇ ਸੋਚਿਆ ਹੋਵੇਗਾ ਕਿ ਭਾਰਤ ਦੇ ਪਿੰਡਾਂ 'ਚ ਰਹਿਣ ਵਾਲੀਆਂ ਔਰਤਾਂ ਡਰੋਨ ਉਡਾਉਣਗੀਆਂ।
ਇਹ ਵੀ ਪੜ੍ਹੋ- PM ਮੋਦੀ ਨੇ ਗੁਜਰਾਤ ਨੂੰ ਦਿੱਤੀ ਸੌਗਾਤ, ਭਾਰਤ ਦੇ ਸਭ ਤੋਂ ਲੰਬੇ ਕੇਬਲ ਬ੍ਰਿਜ 'ਸੁਦਰਸ਼ਨ ਸੇਤੁ' ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰ ਅੱਜ ਇਹ ਸੰਭਵ ਹੋ ਰਿਹਾ ਹੈ। ਅੱਜ ਹਰ ਪਿੰਡ ਵਿਚ ਡਰੋਨ ਦੀਦੀ ਦੀ ਬਹੁਤ ਚਰਚਾ ਹੈ। 'ਨਮੋ ਡਰੋਨ ਦੀਦੀ, ਨਮੋ ਡਰੋਨ ਦੀਦੀ' ਹਰ ਕਿਸੇ ਦੀ ਜ਼ੁਬਾਨ 'ਤੇ ਹੈ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਤੋਂ 'ਡਰੋਨ ਦੀਦੀ' ਸੁਨੀਤਾ ਨਾਲ ਵੀ ਗੱਲ ਕੀਤੀ। ਸੁਨੀਤਾ ਆਪਣੀ ਡਰੋਨ ਸਿਖਲਾਈ ਬਾਰੇ ਅਤੇ ਇਹ ਖੇਤੀ ਵਿਚ ਕਿਵੇਂ ਮਦਦ ਕਰਦੀ ਹੈ, ਬਾਰੇ ਗੱਲ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦਾ ਕੋਈ ਖੇਤਰ ਅਜਿਹਾ ਨਹੀਂ ਹੈ, ਜਿੱਥੇ ਨਾਰੀ ਸ਼ਕਤੀ ਪਿੱਛੇ ਰਹਿ ਗਈ ਹੋਵੇ। ਇਕ ਹੋਰ ਖੇਤਰ ਜਿੱਥੇ ਔਰਤਾਂ ਨੇ ਆਪਣੀ ਅਗਵਾਈ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ ਉਹ ਹੈ ਕੁਦਰਤੀ ਖੇਤੀ, ਪਾਣੀ ਦੀ ਸੰਭਾਲ ਅਤੇ ਸਵੱਛਤਾ।
ਇਹ ਵੀ ਪੜ੍ਹੋ- 'ਮਨ ਕੀ ਬਾਤ' ਪ੍ਰੋਗਰਾਮ ਨੂੰ ਲੈ ਕੇ PM ਮੋਦੀ ਨੇ ਕੀਤਾ ਵੱਡਾ ਐਲਾਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰਤਾਂ ਹੁਣ ਕੁਦਰਤੀ ਖੇਤੀ ਨੂੰ ਦੇਸ਼ ਦੇ ਹਰ ਕੋਨੇ 'ਚ ਲੈ ਕੇ ਜਾ ਰਹੀਆਂ ਹਨ। ਅੱਜ ਜੇਕਰ ਜਲ ਜੀਵਨ ਮਿਸ਼ਨ ਤਹਿਤ ਦੇਸ਼ ਵਿਚ ਇੰਨਾ ਕੰਮ ਹੋ ਰਿਹਾ ਹੈ ਤਾਂ ਇਸ ਵਿਚ ਜਲ ਕਮੇਟੀਆਂ ਦਾ ਬਹੁਤ ਵੱਡਾ ਰੋਲ ਹੈ। ਇਨ੍ਹਾਂ ਜਲ ਕਮੇਟੀਆਂ ਦੀ ਅਗਵਾਈ ਸਿਰਫ਼ ਔਰਤਾਂ ਕੋਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਾਣੀ ਦੀ ਸੰਭਾਲ ਲਈ ਭੈਣਾਂ ਅਤੇ ਧੀਆਂ ਹਰ ਸੰਭਵ ਯਤਨ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਮਹਾਰਾਸ਼ਟਰ ਦੀ ਕਲਿਆਣੀ ਪ੍ਰਫੁੱਲਾ ਪਾਟਿਲ ਨਾਲ ਵੀ ਗੱਲ ਕੀਤੀ ਅਤੇ ਕੁਦਰਤੀ ਖੇਤੀ ਵੱਲ ਵਧਣ ਲਈ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ।