ਭਾਰਤ ਦਾ ਕੱਪੜਾ ਐਕਸਪੋਰਟ ਹੁਣ ਤੱਕ ਦਾ ਸਭ ਤੋਂ ਵੱਧ 44 ਬਿਲੀਅਨ ਅਮਰੀਕੀ ਡਾਲਰ
Wednesday, Jun 01, 2022 - 02:31 AM (IST)
ਨਵੀਂ ਦਿੱਲੀ (ਭਾਸ਼ਾ) : ਭਾਰਤ ਦੀ ਕੱਪੜਾ ਅਤੇ ਅਪੈਰਲ ਐਕਸਪੋਰਟ ਵਿੱਤੀ ਸਾਲ 2021-22 ’ਚ 44.4 ਅਰਬ ਡਾਲਰ ’ਤੇ ਪਹੁੰਚ ਗਿਆ ਹੈ, ਜੋ ਹੁਣ ਤੱਕ ਕਿਸੇ ਵੀ ਵਿੱਤੀ ਸਾਲ ’ਚ ਸਭ ਤੋਂ ਵੱਧ ਹੈ। ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਦੱਸਿਆ ਕਿ ਐਕਸਪੋਰਟ ਦੀ ਸੂਚੀ ’ਚ ਦਸਤਕਾਰੀ ਵੀ ਸ਼ਾਮਲ ਹੈ ਅਤੇ ਵਿੱਤੀ ਸਾਲ 2021-22 ’ਚ ਕੀਤੀ ਗਈ ਐਕਸਪੋਰਟ 2020-21 ਅਤੇ 2019-20 ਦੀ ਤੁਲਨਾ ’ਚ ਕ੍ਰਮਵਾਰ 41 ਫੀਸਦੀ ਅਤੇ 26 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੂੰ 9 ਜੂਨ ਤੱਕ ED ਦੀ ਹਿਰਾਸਤ 'ਚ ਭੇਜਿਆ
ਕੱਪੜਾ ਮੰਤਰਾਲਾ ਮੁਤਾਬਕ ਭਾਰਤ ਤੋਂ ਅਮਰੀਕਾ ਨੂੰ ਸਭ ਤੋਂ ਵੱਧ 27 ਫੀਸਦੀ ਕੱਪੜਾ ਐਕਸਪੋਰਟ ਕੀਤਾ ਗਿਆ। ਇਸ ਤੋਂ ਬਾਅਦ 18 ਫੀਸਦੀ ਨਾਲ ਯੂਰਪੀ ਸੰਘ, ਬੰਗਲਾਦੇਸ਼ (12 ਫੀਸਦੀ) ਅਤੇ ਸੰਯੁਕਤ ਅਰਬ ਅਮੀਰਤ (6 ਫੀਸਦੀ) ਦਾ ਸਥਾਨ ਰਿਹਾ। ਇਕ ਅਧਿਕਾਰਕ ਬਿਆਨ ’ਚ ਕਿਹਾ ਗਿਆ ਕਿ ਉਤਪਾਦ ਸ਼੍ਰੇਣੀਆਂ ਦੇ ਸੰਦਰਭ ’ਚ ਸੂਤੀ ਕੱਪੜਿਆਂ ਦਾ ਐਕਸਪੋਰਟ 17.2 ਅਰਬ ਡਾਲਰ ਦਾ ਸੀ। ਇਸ ਦੇ ਕੁੱਲ ਐਕਸਪੋਰਟ ’ਚ 39 ਫੀਸਦੀ ਹਿੱਸੇਦਾਰੀ ਰਹੀ। ਵਿੱਤੀ ਸਾਲ 2020-21 ਅਤੇ 2019-20 ਦੇ ਮੁਕਾਬਲੇ ਬੀਤੇ ਵਿੱਤੀ ਸਾਲ ’ਚ ਇਸ ’ਚ ਕ੍ਰਮਵਾਰ : 54 ਫੀਸਦੀ ਅਤੇ 67 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲਾਰੈਂਸ ਬਿਸ਼ਨੋਈ ਦਾ ਨਾਂ ਆਉਣ 'ਤੇ ਸਲਮਾਨ ਖਾਨ ਦੀ ਵਧਾਈ ਸੁਰੱਖਿਆ
ਇਸ ਤੋਂ ਇਲਾਵਾ ਤਿਆਰ ਕੱਪੜਿਆਂ ਦਾ ਐਕਸਪੋਰਟ 36 ਫੀਸਦੀ ਦੀ ਹਿੱਸੇਦਾਰੀ ਨਾਲ 16 ਅਰਬ ਡਾਲਰ ਦਾ ਰਿਹਾ, ਜੋ ਵਿੱਤੀ ਸਾਲ 2020-21 ਅਤੇ 2019-20 ਦੀ ਤੁਲਨਾ ’ਚ 2021-22 ਦੌਰਾਨ ਕ੍ਰਮਵਾਰ : 31 ਫੀਸਦੀ ਅਤੇ ਤਿੰਨ ਫੀਸਦੀ ਵੱਧ ਹੈ। ਮੰਤਰਾਲਾ ਮੁਤਾਬਕ ਮਨੁੱਖ ਵੱਲੋਂ ਤਿਆਰ ਕੱਪੜੇ ਅਤੇ ਅਪੈਰਲ ਦਾ ਕੁੱਲ ਐਕਪੋਰਟ 6.3 ਅਰਬ ਡਾਲਰ ਨਾਲ 14 ਫੀਸਦੀ ਅਤੇ ਦਸਤਕਾਰੀ ਦੀ 2.1 ਅਰਬ ਡਾਲਰ ਨਾਲ 5 ਫੀਸਦੀ ਹਿੱਸੇਦਾਰੀ ਰਹੀ।