ਡਿਜੀਟਲ ਖੇਤਰ ''ਚ ਵੀ ''ਆਤਮ-ਨਿਰਭਰ'' ਬਣੇਗਾ ਭਾਰਤ! ਦੇਸ਼ ''ਚ ਬਣਨਗੀਆਂ ਮੋਬਾਈਲ-ਲੈਪਟਾਪ ਦੀਆਂ ਚਿੱਪਸ

Sunday, Aug 03, 2025 - 01:53 PM (IST)

ਡਿਜੀਟਲ ਖੇਤਰ ''ਚ ਵੀ ''ਆਤਮ-ਨਿਰਭਰ'' ਬਣੇਗਾ ਭਾਰਤ! ਦੇਸ਼ ''ਚ ਬਣਨਗੀਆਂ ਮੋਬਾਈਲ-ਲੈਪਟਾਪ ਦੀਆਂ ਚਿੱਪਸ

ਨੈਸ਼ਨਲ ਡੈਸਕ: ਭਾਰਤ ਦੀ ਸੈਮੀਕੰਡਕਟਰ ਮਿਸ਼ਨ ਦੇ ਜ਼ਰੀਏ ਦੇਸ਼ ਡਿਜੀਟਲ ਖੇਤਰ ਵਿਚ ਖੁਦਮੁਖਤਿਆਰੀ ਵੱਲ ਵਧ ਰਿਹਾ ਹੈ। ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਚਿੱਪਸ ਦੇ ਡਿਜ਼ਾਇਨ, ਫੈਬਰਿਕੇਸ਼ਨ, ਅਸੈਂਬਲੀ ਅਤੇ ਪੈਕੇਜਿੰਗ ਵਿਚ ਘਰੇਲੂ ਸਮਰਥਾ ਵਿਕਸਿਤ ਕਰਨ ਦੀ ਦਿਸ਼ਾ ਵਿਚ ਪੁਖ਼ਤਾ ਕਦਮ ਚੁੱਕਿਆ ਹੈ। 

ਐੱਸੋਚੈਮ ਦੇ ਡਾਟਾਸੈਂਟਰ ਕੌਂਸਲ ਦੇ ਚੇਅਰਮੈਨ ਸੁਨੀਲ ਗੁਪਤਾ ਮੁਤਾਬਕ, "ਡਿਜੀਟਲ ਖੁਦਮੁਖਤਿਆਰੀ ਦੀ ਸ਼ੁਰੂਆਤ ਚਿੱਪ ਪੱਧਰ ਤੋਂ ਹੁੰਦੀ ਹੈ।" ਉਨ੍ਹਾਂ ਕਿਹਾ ਕਿ ਭਾਰਤ ਵਿੱਚ 28 ਨੈਨੋਮੀਟਰ ਚਿੱਪਸ ਨਾਲ ਸ਼ੁਰੂਆਤ ਹੋ ਚੁੱਕੀ ਹੈ, ਪਰ ਅਗਲੇ ਪੰਜ ਸਾਲਾਂ ਵਿੱਚ ਘਰੇਲੂ GPU ਅਤੇ 2-3 ਨੈਨੋਮੀਟਰ ਚਿੱਪਸ ਵੀ ਬਣਾਏ ਜਾਣ ਦੀ ਉਮੀਦ ਹੈ। ਹਾਲ ਹੀ ਵਿਚ ਉਤਰ ਪ੍ਰਦੇਸ਼ ਵਿਚ HCL ਤੇ Foxconn ਦੀ ਸਾਂਝਦਾਰੀ ਨਾਲ ਇੱਕ ਨਵਾਂ ਯੂਨਿਟ ਮਨਜ਼ੂਰ ਕੀਤਾ ਗਿਆ ਹੈ ਜੋ ਮੋਬਾਈਲ, ਲੈਪਟਾਪ, ਕਾਰਾਂ ਅਤੇ ਹੋਰ ਡਿਵਾਈਸਾਂ ਲਈ ਡਿਸਪਲੇ ਡਰਾਈਵਰ ਚਿੱਪਸ ਬਣਾਏਗਾ। ਇਹ ਯੂਨਿਟ ਮਹੀਨੇ ਦੇ 20,000 ਵਾਫਰ ਅਤੇ 3.6 ਕਰੋੜ ਯੂਨਿਟ ਤਕ ਦੀ ਉਤਪਾਦਨ ਸਮਰਥਾ ਰੱਖੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਿਚ ਭਾਜਪਾ ਆਗੂਆਂ 'ਤੇ ਪਰਚਾ ਦਰਜ! ਜਾਣੋ ਕਿਸ-ਕਿਸ ਨੂੰ ਕੀਤਾ ਗਿਆ ਨਾਮਜ਼ਦ

ਭਾਰਤ 270 ਵਿਦਿਆਕ ਸੰਸਥਾਵਾਂ ਅਤੇ 70 ਸਟਾਰਟਅੱਪਸ ਰਾਹੀਂ ਚਿੱਪ ਡਿਜ਼ਾਇਨ ਅਤੇ ਨਵੀਨ ਉਤਪਾਦ ਵਿਕਾਸ ‘ਚ ਵੀ ਹਿੱਸਾ ਲੈ ਰਿਹਾ ਹੈ। ਮੋਹਾਲੀ ਦੇ SCL ਦੁਆਰਾ ਵਿਦਿਆਰਥੀਆਂ ਦੇ 20 ਉਤਪਾਦਾਂ ਨੂੰ ਟੇਪ ਆਊਟ ਵੀ ਕੀਤਾ ਗਿਆ ਹੈ। ਚੀਨ ਵੱਲੋਂ ਰੇਅਰ ਅਰਥ ਮੈਟਲਜ਼ 'ਤੇ ਨਿਰਯਾਤ ਰੋਕ ਲਗਾਉਣ ਤੋਂ ਬਾਅਦ ਭਾਰਤ ਨੇ ਲਾਤੀਨੀ ਅਮਰੀਕਾ ਅਤੇ ਅਫਰੀਕਾ ਤੋਂ ਆਪਣੀਆਂ ਸਪਲਾਈਆਂ ਨੂੰ ਵਿਸਤਾਰ ਦੇਣ ਲਈ ਕਦਮ ਚੁੱਕੇ ਹਨ। ਭਾਰਤ ਸਰਕਾਰ ਨੇ 2021 ਵਿੱਚ ₹76,000 ਕਰੋੜ ਦੀ ਲਾਗਤ ਨਾਲ ਚਿੱਪਸ ਅਤੇ ਡਿਸਪਲੇ ਨਿਰਮਾਣ ਲਈ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News