ਭਾਰਤ ਦਾ ਪਹਿਲਾ ਪ੍ਰਾਈਵੇਟ ਮੂਨ ਮਿਸ਼ਨ : ''ਏਕ ਛੋਟੀ ਸੀ ਆਸ਼ਾ'' ਨਾਂ ਦਾ ਰੋਵਰ ਉਤਰੇਗਾ ਚੰਨ ''ਤੇ

11/14/2017 8:37:21 AM

ਨਵੀਂ ਦਿੱਲੀ — ਚੰਨ 'ਤੇ ਜਾਣਾ ਅਤੇ ਉਥੋਂ ਦਾ ਅਧਿਐਨ ਕਰਨਾ ਹਮੇਸ਼ਾ ਲਈ ਪੂਰੀ ਦੁਨੀਆ ਲਈ ਗੰਭੀਰ ਅਤੇ ਮਹੱਤਵਪੂਰਨ ਵਿਸ਼ਾ ਰਿਹਾ ਹੈ। ਹਾਲਾਂਕਿ ਇਕ ਵਾਰ ਤੋਂ ਬਾਅਦ ਚੰਨ 'ਤੇ ਕੋਈ ਵੀ ਮਨੁੱਖੀ ਮਿਸ਼ਨ ਨਹੀਂ ਭੇਜਿਆ ਗਿਆ ਹੈ। ਭਾਰਤ ਵੱਲੋਂ ਚੰਦਰਯਾਨ ਭੇਜਿਆ ਗਿਆ, ਜੋ ਮਨੁੱਖ ਰਹਿਤ ਮਿਸ਼ਨ ਸੀ। ਦੁਨੀਆ ਦੇ ਕਈ ਦੇਸ਼ ਚੰਨ 'ਤੇ ਆਪਣੇ ਰੋਵਰ ਮਤਲਬ ਰੋਬੋਟਿਕ ਐਕਸਪਲੋਰਰ ਭੇਜਣ ਦੀ ਤਿਆਰੀ ਕਰ  ਰਹੇ ਹਨ, ਜਿਨ੍ਹਾਂ ਨਾਲ ਉਥੋਂ ਦਾ ਅਧਿਐਨ ਕੀਤਾ ਜਾ ਸਕੇ। ਦੁਨੀਆ ਦੇ ਗਿਣੇ-ਚੁਣੇ ਦੇਸ਼ ਹੀ ਹਨ, ਜਿਨ੍ਹਾਂ ਨੇ  ਚੰਨ 'ਤੇ ਰੋਵਰ ਭੇਜਿਆ ਹੈ, ਜੋ ਉਥੋਂ ਦੀ ਸਟੱਡੀ ਕਰਦਾ ਹੈ। ਟੀਮ ਇੰਡਸ ਇਕ ਭਾਰਤੀ ਸਟਾਰਟਅਪ ਹੈ ਅਤੇ ਇਹ ਦੇਸ਼ ਦੀ ਪਹਿਲੀ ਪ੍ਰਾਈਵੇਟ ਕੰਪਨੀ ਹੋਵੇਗੀ, ਜੋ ਚੰਨ 'ਤੇ ਆਪਣਾ 'ਏਕ ਛੋਟੀ ਸੀ ਆਸ਼ਾ' ਨਾਂ ਦਾ ਰੋਵਰ ਭੇਜੇਗੀ।


Related News