ਦੋ ਤਿਹਾਈ ਸਮੇਂ ''ਚ ਚੀਨ ਦੇ ਬਰਾਬਰ ਹੋਇਆ ਭਾਰਤ ਦਾ ਅੰਕੜਾ

05/16/2020 10:33:52 PM

ਨਵੀਂ ਦਿੱਲੀ (ਯੂ.ਐੱਨ.ਆਈ.)- ਭਾਰਤ 'ਚ ਕੋਰੋਨਾ ਵਾਇਰਸ ਕੋਵਿਡ-19 ਦੇ ਇਨਫੈਕਸ਼ਨ ਦੀ ਰਫਤਾਰ ਭਾਵੇਂ ਹੀ ਸ਼ੁਰੂ ਵਿਚ ਚੀਨ ਦੇ ਮੁਕਾਬਲੇ ਕਾਫੀ ਘੱਟ ਰਹੀ ਹੋਵੇ ਪਰ ਕੁਲ ਇਨਫੈਕਟਿਡਾਂ ਦੇ ਅੰਕੜਿਆਂ 'ਚ ਦੋ ਤਿਹਾਈ ਸਮੇਂ 'ਚ ਅਸੀਂ ਗੁਆਂਢੀ ਮੁਲਕ ਦੀ ਬਰਾਬਰੀ ਕਰ ਲਈ ਹੈ। ਚੀਨ 'ਚ ਹੁਣ ਤੱਕ 84 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। 16 ਮਈ ਨੂੰ ਭਾਰਤ 'ਚ ਇਹ ਅੰਕੜਾ 85,940 ਸੀ।
ਭਾਰਤ 'ਚ ਪਹਿਲਾ ਮਾਮਲਾ 30 ਜਨਵਰੀ ਨੂੰ ਕੇਰਲ 'ਚ ਆਇਆ ਸੀ ਅਤੇ 16 ਮਈ ਨੂੰ ਦੇਸ਼ 'ਚ ਕੋਵਿਡ-19 ਇਨਫੈਕਟਿਡਾਂ ਦਾ ਅੰਕੜਾ ਚੀਨ ਤੋਂ ਜ਼ਿਆਦਾ ਹੋ ਗਿਆ। ਇਸ ਤਰ੍ਹਾਂ ਚੀਨ 'ਚ ਜਿੰਨੇ ਮਾਮਲੇ 166 ਦਿਨ 'ਚ ਆਏ, ਆਪਣੇ ਦੇਸ਼ 'ਚ 107 ਦਿਨ 'ਚ ਓਨੇ ਮਾਮਲੇ ਸਾਹਮਣੇ ਆ ਗਏ ਹਨ।

ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਚੀਨ ਨੇ ਇਸ ਮਹਾਂਮਾਰੀ ਦੇ ਇਨਫੈਕਨ 'ਤੇ ਕਾਬੂ ਪਾ ਲਿਆ ਹੈ ਅਤੇ ਹੁਣ ਉਥੇ ਨਵੇਂ ਮਾਮਲੇ ਕਾਫੀ ਘੱਟ ਆ ਰਹੇ ਹਨ। ਚੀਨ 'ਚ ਪਹਿਲਾਂ 81 ਦਿਨਾਂ ਵਿਚ 75 ਹਜ਼ਾਰ ਮਾਮਲੇ ਆ ਚੁੱਕੇ ਸਨ, ਜਦੋਂ ਕਿ ਭਾਰਤ ਨੇ ਸ਼ੁਰੂ 'ਚ ਲਾਕ ਡਾਊਨ ਅਤੇ ਹੋਰ ਪਾਬੰਦੀ ਲਾਗੂ ਕਰਕੇ ਇਸ ਦੀ ਰਫਤਾਰ 'ਤੇ ਕਾਬੂ ਕੀਤਾ ਹੋਇਆ ਸੀ ਇਸ ਲਈ ਇਥੇ 75 ਹਜ਼ਾਰ ਮਾਮਲੇ ਆਉਣ 'ਚ 104 ਦਿਨ ਦਾ ਸਮਾਂ ਲੱਗਾ ਪਰ ਪਿਛਲੇ ਤਕਰੀਬਨ ਤਿੰਨ ਮਹੀਨਿਆਂ 'ਚ ਚੀਨ 75 ਹਜ਼ਾਰ ਤੋਂ 84 ਹਜ਼ਾਰ 'ਤੇ ਪਹੁੰਚਿਆ, ਜਦੋਂ ਕਿ ਅਸੀਂ ਤਿੰਨ ਦਿਨਾਂ ਵਿਚ ਹੀ 75 ਹਜ਼ਾਰ ਤੋਂ 86 ਹਜ਼ਾਰ ਦੇ ਕਰੀਬ ਪਹੁੰਚ ਚੁੱਕੇ ਹਾਂ। ਕੋਵਿਡ-19 ਨਾਲ ਮਰਨ ਵਾਲਿਆਂ ਦਾ ਅੰਕੜਾ ਜ਼ਰੂਰ ਭਾਰਤ 'ਚ ਘੱਟ ਹੈ, ਪਰ ਆਪਣੇ ਦੇਸ਼ 'ਚ ਅਜੇ 53,035 ਲੋਕ ਇਲਾਜ ਅਧੀਨ ਹਨ, ਜਦੋਂ ਕਿ ਚੀਨ 'ਚ ਸਿਰਫ 120 ਲੋਕ ਇਲਾਜ ਅਧੀਨ ਹਨ। ਇਸ ਦਾ ਮਤਲਬ ਇਹ ਹੈ ਕਿ ਸਾਡੇ ਇਥੇ ਮ੍ਰਿਤਕਾਂ ਦੀ ਗਿਣਤੀ ਅਜੇ ਚੀਨ ਦੇ ਮੁਕਾਬਲੇ ਤੇਜ਼ੀ ਨਾਲ ਵੱਧ ਸਕਦੀ ਹੈ।


Sunny Mehra

Content Editor

Related News