ਭਾਰਤ ਦਾ ਆਰਥਿਕ ਵਾਧਾ ਉਮੀਦ ਤੋਂ ''ਕਾਫੀ ਕਮਜ਼ੋਰ'' ਹੈ : IMF
Friday, Sep 13, 2019 - 03:02 AM (IST)

ਵਾਸ਼ਿੰਗਟਨ - ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਵੀਰਵਾਰ ਨੂੰ ਆਖਿਆ ਕਿ ਕਾਰਪੋਰੇਟ ਅਤੇ ਵਾਤਾਵਰਣ ਰੈਗੂਲੇਟਰ ਦੀ ਅਨਿਸ਼ਚਿਤਤਾ ਅਤੇ ਕੁਝ ਗੈਰ ਬੈਂਕਿੰਗ ਵਿੱਤ ਕੰਪਨੀਆਂ ਦੀ ਕਮਜ਼ੋਰੀਆਂ ਕਾਰਨ ਭਾਰਤ ਦਾ ਆਰਥਿਕ ਵਾਧਾ ਉਮੀਦ ਤੋਂ ਕਾਫੀ 'ਕਮਜ਼ੋਰ' ਹੈ।
ਅੰਤਰਰਾਸ਼ਟਰੀ ਮੁਦਰਾ ਫੰਡ ਨੇ ਹਾਲਾਂਕਿ ਆਖਿਆ ਕਿ ਇਸ ਦੇ ਬਾਵਜੂਦ ਭਾਰਤ ਚੀਨ ਤੋਂ ਕਾਫੀ ਅੱਗੇ ਅਤੇ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥ ਵਿਵਸਥਾ ਬਣਿਆ ਰਹੇਗਾ। ਆਈ. ਐੱਮ. ਐੱਫ. ਬੁਲਾਰੇ ਗੇਰੀ ਰਾਇਸ ਨੇ ਇਥੇ ਪੱਤਰਕਾਰ ਸੰਮੇਲਨ 'ਚ ਆਖਿਆ ਕਿ ਅਸੀਂ ਨਵੇਂ ਅੰਕੜੇ ਪੇਸ਼ ਕਰਾਂਗੇ ਪਰ ਖਾਸ ਕਰਕੇ ਕਾਰਪੋਰੇਟ ਅਤੇ ਵਾਤਾਵਰਣ ਰੈਗੂਲੇਟਰ ਦੀ ਅਨਿਸ਼ਚਿਤਤਾ ਅਤੇ ਕੁਝ ਗੈਰ ਬੈਂਕਿੰਗ ਵਿੱਤ ਕੰਪੀਆਂ ਦੀਆਂ ਕਮਜ਼ੋਰੀਆਂ ਕਾਰਨ ਭਾਰਤ 'ਚ ਹਾਲ ਹੀ 'ਚ ਆਰਥਿਕ ਵਾਧਾ ਉਮੀਦ ਤੋਂ ਕਾਫੀ ਕਮਜ਼ੋਰ ਹੈ।