10,000 ਕਰੋੜ ਰੁਪਏ ਤੋਂ ਵੱਧ ਦੇ ਹਥਿਆਰਾਂ ਦੀ ਖਰੀਦ ’ਤੇ ਮੋਹਰ
Friday, Feb 07, 2025 - 07:16 PM (IST)
ਨਵੀਂ ਦਿੱਲੀ (ਏਜੰਸੀ)- ਸਰਕਾਰ ਨੇ ਫੌਜ ਦੇ ਤੋਪਖਾਨੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਵਦੇਸ਼ੀ ਕੰਪਨੀਆਂ ਤੋਂ 10,000 ਕਰੋੜ ਰੁਪਏ ਤੋਂ ਵੱਧ ਦੇ ਹਥਿਆਰ ਖਰੀਦਣ ਦੇ ਸੌਦੇ ’ਤੇ ਮੋਹਰ ਲਾ ਦਿੱਤੀ ਹੈ।
ਰੱਖਿਆ ਮੰਤਰਾਲੇ ਨੇ ਪਿਨਾਕਾ ਮਲਟੀਪਲ ਲਾਂਚ ਰਾਕੇਟ ਸਿਸਟਮ (ਐੱਮ. ਐੱਲ. ਆਰ. ਐੱਸ.) ਲਈ ਏਰੀਆ ਡੈਨੀਅਲ ਮਿਊਨੀਸ਼ਨ (ਏ. ਡੀ. ਐੱਮ.) ਟਾਈਪ-1 (ਡੀ. ਪੀ. ਆਈ. ਸੀ. ਐੱਮ.) ਤੇ ਹਾਈ ਐਕਸਪਲੋਸਿਵ ਪ੍ਰੀ-ਫ੍ਰੈਗਮੈਂਟਡ (ਐੱਚ. ਈ. ਪੀ. ਐੱਫ.) ਐੱਮ. ਕੇ.-1 (ਐਨਹਾਂਸਡ) ਰਾਕੇਟਾਂ ਦੀ ਖਰੀਦ ਲਈ ਇਕਨਾਮਿਕ ਐਕਸਪਲੋਸਿਵ ਲਿਮਟਿਡ (ਈ. ਈ. ਐੱਲ.) ਅਤੇ ਮਿਊਨੀਸ਼ਨ ਇੰਡੀਆ ਲਿਮਟਿਡ ਨਾਲ ਇਕਰਾਰਨਾਮੇ ’ਤੇ ਹਸਤਾਖਰ ਕੀਤੇ। ਇਸ ਤੋਂ ਇਲਾਵਾ ਸ਼ਕਤੀ ਸਾਫਟਵੇਅਰ ’ਚ ਅਪਗ੍ਰੇਡੇਸ਼ਨ ਲਈ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀ. ਈ. ਐੱਲ.) ਨਾਲ ਇਕ ਇਕਰਾਰਨਾਮੇ ’ਤੇ ਹਸਤਾਖਰ ਕੀਤੇ ਗਏ। ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ ਗਏ ਸਮਝੌਤਿਆਂ ਦੇ ਅਨੁਸਾਰ, ਸੌਦੇ ਦੀ ਕੁੱਲ ਕੀਮਤ 10,147 ਕਰੋੜ ਰੁਪਏ ਹੈ।