ਖੇਤ ''ਚੋਂ 1.53 ਕਿਲੋ ਹੈਰੋਇਨ ਬਰਾਮਦ, ਕੀਮਤ ਦੱਸੀ ਜਾ ਰਹੀ 7.50 ਕਰੋੜ

Friday, Sep 25, 2026 - 05:46 PM (IST)

ਖੇਤ ''ਚੋਂ 1.53 ਕਿਲੋ ਹੈਰੋਇਨ ਬਰਾਮਦ, ਕੀਮਤ ਦੱਸੀ ਜਾ ਰਹੀ 7.50 ਕਰੋੜ

ਸ਼੍ਰੀਗੰਗਾਨਗਰ (ਏਜੰਸੀ)- ਰਾਜਸਥਾਨ 'ਚ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਹਿੰਦੂਮਲਕੋਟ ਥਾਣਾ ਖੇਤਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਬਰਾਮਦ ਕੀਤੀ ਗਈ ਹੈ। ਵੀਰਵਾਰ ਦੇਰ ਸ਼ਾਮ ਚੱਕ 5-ਸੀ ਬੜੀ ਸੁਜਾਵਲਪੁਰ ਦੇ ਇੱਕ ਖੇਤ 'ਚੋਂ ਕੁੱਲ 1 ਕਿਲੋਗ੍ਰਾਮ 530 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਇਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 7 ਕਰੋੜ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਸ ਸੁਪਰਡੈਂਟ ਹਰੀਸ਼ੰਕਰ ਯਾਦਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਐੱਸ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਖੇਤਰ 'ਚੋਂ ਇਕ ਖੇਤ 'ਚ ਤਿੰਨ ਦਿਨ ਪਹਿਲਾਂ ਵੀ 200 ਗ੍ਰਾਮ ਐੱਮਡੀ ਡਰੱਗ ਬਰਾਮਦ ਕੀਤੀ ਗਈ ਸੀ। 

ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਸਰਹੱਦੀ ਇਲਾਕਾ ਹੁਣ ਭਾਰਤੀ ਅਤੇ ਪਾਕਿਸਤਾਨੀ ਤਸਕਰਾਂ ਦੋਵਾਂ ਦੇ ਨਿਸ਼ਾਨੇ 'ਤੇ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਚੱਕ 5-ਸੀ ਬੜੀ ਕੀ ਰੋਹੀ 'ਚ ਮਨਦੀਪ ਸਿੰਘ ਦੇ ਖੇਤ 'ਚ ਇਕ ਸ਼ੱਕੀ ਪੈਕੇਟ ਦਿੱਸਣ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਸੁਨੀਲ ਖੋੜ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਖੇਤ 'ਚ ਪਿਆ ਵੱਡਾ ਪੈਕੇਟ ਬਰਾਮਦ ਕੀਤਾ।

ਪੈਕੇਟ ਖੋਲ੍ਹਣ 'ਤੇ ਉਸ 'ਚ ਕੱਪੜੇ ਦੀ ਥੈਲੀ ਦੇ ਅੰਦਰ ਪਲਾਸਟਿਕ ਦੀਆਂ 2 ਥੈਲੀਆਂ ਮਿਲੀਆਂ, ਜਿਨ੍ਹਾਂ 'ਚ ਕੁੱਲ 530 ਗ੍ਰਾਮ ਹੈਰੋਇਨ ਭਰੀ ਹੋਈ ਸੀ। ਕੱਪੜੇ ਦੀ ਥੈਲੀ 'ਤੇ "999" ਲਿਖਿਆ ਹੋਇਆ ਸੀ ਅਤੇ ਉਸ 'ਤੇ ਉਰਦੂ 'ਚ ਕੁਝ ਲਿਖਿਆ ਸੀ। ਜਾਣਕਾਰ ਸੂਤਰਾਂ ਅਨੁਸਾਰ, 999 ਵਾਲਾ ਹੈਰੋਇਨ ਬਹੁਤ ਸ਼ੁੱਧ ਮੰਨਿਆ ਜਾਂਦਾ ਹੈ। ਇਸ ਮਾਮਲੇ ਦੀ ਜਾਂਚ ਚੂਨਾਵੜ ਸਟੇਸ਼ਨ ਹਾਊਸ ਅਫ਼ਸਰ ਸੰਜੇ ਰਾਠੌੜ ਨੂੰ ਸੌਂਪੀ ਗਈ ਹੈ। ਪੁਲਸ ਦਾ ਅਨੁਮਾਨ ਹੈ ਕਿ ਖੇਤ 'ਚ ਪੈਕੇਟ ਭਾਰਤੀ ਤਸਕਰਾਂ ਨੂੰ ਮਿਲਿਆ ਨਹੀਂ, ਜਿਸ ਕਾਰਨ ਉਹ ਇਸ ਨੂੰ ਛੱਡ ਕੇ ਚਲੇ ਗਏ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News