ਭਾਰਤ ਪੂਰੀ ਮਜ਼ਬੂਤੀ ਨਾਲ 2036 ਓਲੰਪਿਕ ਦੀ ਮੇਜ਼ਬਾਨੀ ਤਿਆਰੀ ਦੀ ਕਰ ਰਿਹਾ ਹੈ : PM ਮੋਦੀ
Sunday, Jan 04, 2026 - 02:58 PM (IST)
ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਸਪੋਰਟਸ ਅਤੇ ਐਜ਼ੂਕੇਸ਼ਨ ਦੋਵਾਂ ਹੀ ਖੇਤਰਾਂ 'ਚ ਇਕੱਠੇ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ। ਅੱਜ ਭਾਰਤ 'ਚ ਸਪੋਰਟਸ ਇਕੋਸਿਸਟਮ ਟਰਾਂਸਫਾਰਮ ਹੋ ਰਿਹਾ ਹੈ। ਇਕ ਪਾਸੇ ਚੰਗਾ ਬੁਨਿਆਦੀ ਢਾਂਚਾ ਅਤੇ ਮੈਕੇਨਿਜ਼ਮ ਤਿਆਰ ਕਰ ਰਹੇ ਹਨ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਸ਼ਾਨਦਾਰ ਐਕਸਪੋਜ਼ਰ ਦੇਣ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਬੀਤੇ ਦਹਾਕਿਆਂ 'ਚ ਕਈ ਸ਼ਹਿਰਾਂ 'ਚ ਹਾਕੀ, ਫੁੱਟਬਾਲ ਅਤੇ ਵੱਖ-ਵੱਖ ਖੇਡਾਂ ਨਾਲ ਜੁੜੇ ਵੱਡੇ-ਵੱਡੇ ਇਵੈਂਟ ਦੇਖਣ ਨੂੰ ਮਿਲੇ ਹਨ। ਕਈ ਅੰਤਰਰਾਸ਼ਟਰੀ ਪ੍ਰੋਗਰਾਮ ਆਯੋਜਿਤ ਹੋਏ ਹਨ।
2030 ਦੇ ਕਾਮਨਵੈਲਥ ਗੇਮਜ਼ ਵੀ ਭਾਰਤ 'ਚ ਹੋਣ ਜਾ ਰਹੇ ਹਨ। ਭਾਰਤ ਪੂਰੀ ਮਜ਼ਬੂਤੀ ਨਾਲ 2036 ਓਲੰਪਿਕ ਦੀ ਮੇਜ਼ਬਾਨੀ ਦੀ ਵੀ ਤਿਆਰੀ ਕਰ ਰਿਹਾ ਹੈ। ਇਸ ਦੇ ਪਿੱਛੇ ਕੋਸ਼ਿਸ਼ ਇਹ ਹੈ ਕਿ ਵੱਧ ਤੋਂ ਵੱਧ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਡਣ ਦੇ ਮੌਕੇ ਮਿਲਣ। ਅਸੀਂ ਸਕੂਲ ਪੱਧਰ 'ਤੇ ਵੀ ਖਿਡਾਰੀਆਂ ਨੂੰ ਓਲੰਪਿਕ ਪੱਧਰ ਦਾ ਐਕਸਪੋਜ਼ਰ ਦੇਣ ਦੀ ਤਿਆਰੀ ਕਰ ਰਹੇ ਹਾਂ। ਖੇਡੋ ਇੰਡੀਆ ਮੁਹਿੰਮ ਕਾਰਨ ਸੈਂਕੜੇ ਨੌਜਵਾਨਾਂ ਨੂੰ ਨੈਸ਼ਨਲ ਪੱਧਰ 'ਤੇ ਅੱਗੇ ਆਉਣ ਦਾ ਮੌਕਾ ਮਿਲਿਆ ਹੈ। ਕੁਝ ਦਿਨ ਪਹਿਲਾਂ ਸੰਸਦ ਮੈਂਬਰ ਖੇਡ ਮਹਾਉਤਸਵ ਵੀ ਹੋਇਆ ਸੀ। ਇਸ 'ਚ ਵੀ ਕਰੀਬ ਇਕ ਕਰੋੜ ਨੌਜਵਾਨਾਂ ਨੇ ਆਪਣੀ ਪ੍ਰਤਿਭਾ ਦਿਖਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
