ਭਾਰਤ ਨੇ ‘ਗਲਾਈਡ’ ਹਥਿਆਰ ਪ੍ਰਣਾਲੀ ਦਾ ਕੀਤਾ ਸਫਲ ਪ੍ਰੀਖਣ
Saturday, May 09, 2026 - 10:51 AM (IST)
ਨਵੀਂ ਦਿੱਲੀ- ਭਾਰਤ ਨੇ ਓਡਿਸ਼ਾ ਤੱਟ ਦੇ ਨੇੜੇ ਸਵਦੇਸ਼ੀ ਤੌਰ ’ਤੇ ਵਿਕਸਿਤ ‘ਗਲਾਈਡ’ ਹਥਿਆਰ ਪ੍ਰਣਾਲੀ ਦਾ ਪਹਿਲਾ ਸਫਲ ਉਡਾਣ ਪ੍ਰੀਖਣ ਕੀਤਾ ਹੈ। ਰੱਖਿਆ ਮੰਤਰਾਲਾ ਅਨੁਸਾਰ, ਸਾਧਾਰਨ ਜੰਗੀ ਹਥਿਆਰਾਂ ਨੂੰ ਸਟੀਕ ਨਿਰਦੇਸ਼ਿਤ ਹਥਿਆਰਾਂ ਵਿਚ ਬਦਲਣ ਲਈ ਵਿਕਸਿਤ ‘ਟੈਕਟੀਕਲ ਐਡਵਾਂਸਡ ਰੇਂਜ ਆਗਮੈਂਟੇਸ਼ਨ’ (ਟੀ. ਏ. ਆਰ. ਏ.) ਪ੍ਰਣਾਲੀ ਦਾ ਪ੍ਰੀਖਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਅਤੇ ਭਾਰਤੀ ਹਵਾਈ ਫੌਜ ਨੇ ਕੀਤਾ।
ਟੀ. ਏ. ਆਰ. ਏ. ਭਾਰਤ ਦੀ ਪਹਿਲੀ ਸਵਦੇਸ਼ੀ ਗਲਾਈਡ ਹਥਿਆਰ ਪ੍ਰਣਾਲੀ ਹੈ, ਜੋ ਬਿਨਾਂ ਨਿਰਦੇਸ਼ਿਤ ਜੰਗੀ ਹਥਿਆਰਾਂ ਨੂੰ ਸਟੀਕ ਨਿਰਦੇਸ਼ਿਤ ਹਥਿਆਰਾਂ ਵਿਚ ਤਬਦੀਲ ਕਰਦੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਹਥਿਆਰ ਪ੍ਰਣਾਲੀ ਨੂੰ ਰਿਸਰਚ ਸੈਂਟਰ ਇਮਾਰਤ (ਆਰ. ਸੀ. ਆਈ), ਹੈਦਰਾਬਾਦ ਨੇ ਡੀ. ਆਰ. ਡੀ. ਓ. ਦੀਆਂ ਹੋਰ ਪ੍ਰਯੋਗਸ਼ਾਲਾਵਾਂ ਨਾਲ ਮਿਲ ਕੇ ਡਿਜ਼ਾਈਨ ਅਤੇ ਵਿਕਸਿਤ ਕੀਤਾ ਹੈ, ਤਾਂ ਜੋ ਘੱਟ ਲਾਗਤ ਵਾਲੇ ਹਥਿਆਰਾਂ ਦੀ ਮਾਰਕ ਸਮਰੱਥਾ ਅਤੇ ਸਟੀਕਤਾ ਵਧਾ ਕੇ ਜ਼ਮੀਨੀ ਨਿਸ਼ਾਨਿਆਂ ਨੂੰ ਤਬਾਹ ਕੀਤਾ ਜਾ ਸਕੇ। ਮੰਤਰਾਲਾ ਨੇ ਕਿਹਾ ਕਿ ਇਹ ਆਧੁਨਿਕ ਅਤੇ ਘੱਟ ਲਾਗਤ ਵਾਲੀਆਂ ਪ੍ਰਣਾਲੀਆਂ ਦੀ ਵਰਤੋਂ ਕਰਨ ਵਾਲਾ ਪਹਿਲਾ ਗਲਾਈਡ ਹਥਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
