ਭਾਰਤ ਨੂੰ 2.4 ਮਿਲੀਅਨ ਡਾਲਰ ਦੀ ਮਦਦ ਦੇਵੇਗਾ ਨਾਰਵੇ
Friday, Apr 30, 2021 - 11:30 AM (IST)
ਨਵੀਂ ਦਿੱਲੀ/ਢਾਕਾ/ਪੇਈਚਿੰਗ (ਭਾਸ਼ਾ, ਇੰਟ.)- ਭਾਰਤ ’ਚ ਕੋਰੋਨਾ ਕਾਰਨ ਵਿਗੜੇ ਹਾਲਾਤ ਨੂੰ ਵੇਖਦੇ ਹੋਏ ਨਾਰਵੇ ਨੇ ਵੀ ਮਦਦ ਦਾ ਹੱਥ ਵਧਾਇਆ ਹੈ। ਨਾਰਵੇ ਸਰਕਾਰ ਨੇ ਕੋਰੋਨਾ ਸੰਕਟ ਨੂੰ ਦੂਰ ਕਰਨ ਲਈ ਭਾਰਤ ਨੂੰ 2.4 ਮਿਲੀਅਨ ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ ਹੈ। ਭਾਰਤ ਦੇ ਨਾਲ ਇਕਜੁੱਟਤਾ ਪ੍ਰਗਟਾਉਂਦੇ ਹੋਏ ਨਾਰਵੇ ਦੇ ਵਿਦੇਸ਼ ਮੰਤਰੀ ਇਨੀ ਏਰਿਕਸੇਨ ਸੋਰਾਇਡ ਨੇ ਕਿਹਾ ਕਿ ਉਹ ਵਿਸ਼ਵ ਸਿਹਤ ਸੰਗਠਨ, ਰੈੱਡ ਕ੍ਰਾਸ ਇੰਟਰਨੈਸ਼ਨਲ ਫੈਡਰੇਸ਼ਨ ਅਤੇ ਰੈੱਡ ਕ੍ਰਿਸੇਂਟ ਸੋਸਾਇਟੀ ਦੇ ਮਾਧਿਅਮ ਨਾਲ ਭਾਰਤ ਨੂੰ ਆਰਥਿਕ ਮਦਦ ਪਹੁੰਚਾਏਗਾ ਜਿਸ ਨਾਲ ਭਾਰਤ ਨੂੰ ਐਂਬੁਲੈਂਸ, ਖੂਨਦਾਨ ਸੇਵਾਵਾਂ ਸ਼ੁਰੂ ਕਰਨ ਅਤੇ ਮੈਡੀਕਲ ਹੈਲਪਲਾਈਨ ਮੁਹੱਈਆ ਕਰਾਉਣ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆਏ ਸਚਿਨ ਤੇਂਦੁਲਕਰ, ਦਾਨ ਕੀਤੇ 1 ਕਰੋੜ ਰੁਪਏ
ਬੰਗਲਾਦੇਸ਼ ਨੇ ਭਾਰਤ ਨੂੰ ਮੈਡੀਕਲ ਮਦਦ ਭੇਜੀ
ਬੰਗਲਾਦੇਸ਼ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੇ ਸਭ ਤੋਂ ਨਜ਼ਦੀਕੀ ਗੁਆਂਢੀ ਭਾਰਤ ਨਾਲ ਇਸ ਨਾਜ਼ੁਕ ਪਲ ’ਚ ਇਕਜੁੱਟਤਾ ਨਾਲ ਖਡ਼੍ਹਾ ਹੈ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਇਸ ਮਦਦ ’ਚ ਵਾਇਰਸ ਰੋਕੂ ਟੀਕਿਆਂ (ਇੰਜੈਕਸ਼ਨ ਦੇ ਮਾਧਿਅਮ ਨਾਲ ਦਿੱਤੇ ਜਾਣ ਵਾਲੇ ਅਤੇ ਪਿਆਏ ਜਾਣ ਵਾਲੇ) ਦੀਆਂ 10,000 ਸ਼ੀਸ਼ੀਆਂ, 30,000 ਪੀ. ਪੀ. ਈ. ਕਿੱਟਾਂ ਅਤੇ ਜ਼ਿੰਕ, ਕੈਲਸ਼ੀਅਮ, ਵਿਟਾਮਿਨ ਸੀ ਅਤੇ ਹੋਰ ਜ਼ਰੂਰੀ ਦਵਾਈਆਂ ਦੇ ਕਈ ਹਜ਼ਾਰ ਪੱਤੇ ਭੇਜੇ। ਸਰਕਾਰ ਨੇ ਕਿਹਾ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਢਾਕਾ ਭਾਰਤ ਦੀ ਅੱਗੇ ਹੋਰ ਮਦਦ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ : IPL 2021: ਰਾਜਸਥਾਨ ਰਾਇਲਜ਼ ਨੇ ਭਾਰਤ ਦੀ ਮਦਦ ਲਈ ਕੋਵਿਡ ਰਾਹਤ ਫੰਡ ’ਚ ਦਾਨ ਕੀਤੇ 7.5 ਕਰੋੜ ਰੁਪਏ
ਚੀਨ ਨੇ ਭਾਰਤ ਦੀ ਹਰ ਸੰਭਵ ਮਦਦ ਦਾ ਵਾਅਦਾ ਕੀਤਾ
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਵਾਅਦਾ ਕੀਤਾ ਕਿ ਕੋਵਿਡ-19 ਦੇ ਵਧਦੇ ਮਾਮਲਿਆਂ ਖਿਲਾਫ ਭਾਰਤ ਦੀ ਲੜਾਈ ’ਚ ਉਨ੍ਹਾਂ ਦਾ ਦੇਸ਼ ਹਰ ਸੰਭਵ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਚੀਨ ਮਹਾਮਾਰੀ ਰੋਸਕੂ ਵਸਤਾਂ ਨੂੰ ਤੇਜ਼ੀ ਨਾਲ ਭਾਰਤ ਪਹੁੰਚਾ ਰਿਹਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਲਿਖੇ ਪੱਤਰ ’ਚ ਵਾਂਗ ਨੇ ਕਿਹਾ ਕਿ ਚੀਨੀ ਪੱਖ, ਭਾਰਤ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਉਨ੍ਹਾਂ ਪ੍ਰਤੀ ਸੰਵੇਦਨਾ ਰੱਖਦਾ ਹੈ ਅਤੇ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ।
ਇਹ ਵੀ ਪੜ੍ਹੋ : ਕੈਨੈਡਾ 'ਚ ਡਰੱਗ ਤਸਕਰੀ ਕਰਨ ਦੇ ਦੋਸ਼ 'ਚ ਕੈਲੀਫੋਰਨੀਆ ਦਾ ਪੰਜਾਬੀ ਜੋੜਾ ਦੋਸ਼ੀ ਕਰਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।