ਫੌਜੀ ਕਮਾਂਡਰਾਂ ਦੀ 22ਵੀਂ ਬੈਠਕ, ਸਰਹੱਦ ’ਤੇ ਸਥਿਰਤਾ ਬਣਾਈ ਰੱਖਣ ’ਤੇ ਭਾਰਤ-ਚੀਨ ਰਾਜ਼ੀ
Saturday, Jun 26, 2021 - 12:12 AM (IST)
ਨਵੀਂ ਦਿੱਲੀ - ਲਾਈਨ ਆਫ ਐਕਚੂਅਲ ਕੰਟਰੋਲ (ਐੱਲ. ਏ. ਸੀ.) ਨੇੜੇ ਭਾਰਤ ਅਤੇ ਚੀਨ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਸ਼ੁੱਕਰਵਾਰ ਨੂੰ 22ਵੀਂ ਬੈਠਕ ਵਿਚ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਹੋਈ ਹੈ।
ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਬੈਠਕ ਵਿਚ ਦੋਵਾਂ ਪੱਖਾਂ ਨੇ ਐੱਲ. ਏ. ਸੀ. ਨੇੜੇ ਮੌਜੂਦਾ ਹਾਲਾਤ ਨੂੰ ਲੈ ਕੇ ਆਪਣੀਆਂ ਗੱਲਾਂ ਖੁੱਲ੍ਹ ਕੇ ਰੱਖੀਆਂ। ਦੋਵਾਂ ਹੀ ਦੇਸ਼ਾਂ ਨੇ ਸਰਹੱਦ ’ਤੇ ਵਿਵਾਦਾਂ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਅਤੇ ਕਿਸੇ ਨਤੀਜੇ ’ਤੇ ਪੁੱਜਣ ’ਤੇ ਜ਼ੋਰ ਦਿੱਤਾ। ਇਸ ਵਿਚ ਪੂਰਬੀ ਲੱਦਾਖ ਦੀ ਸਥਿਤੀ ’ਤੇ ਵੀ ਚਰਚਾ ਕੀਤੀ ਗਈ। ਦੋਵੇਂ ਹੀ ਦੇਸ਼ ਡਿਪਲੋਮੈਟਿਕ ਅਤੇ ਮਿਲਟਰੀ ਮੈਕੇਨਿਜ਼ਮ ਰਾਹੀਂ ਲਗਾਤਾਰ ਗੱਲਬਾਤ ਕਰਦੇ ਰਹਿਣ ਅਤੇ ਸਰਹੱਦ ’ਤੇ ਸਥਿਰਤਾ ਬਣਾਈ ਰੱਖਣ ’ਤੇ ਰਾਜ਼ੀ ਹੋਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਉਥੇ ਨਾ ਵਾਪਰੇ। ਵਿਦੇਸ਼ ਮੰਤਰਾਲਾ ਮੁਤਾਬਕ ਦੋਵੇਂ ਹੀ ਦੇਸ਼ਾਂ ਦਰਮਿਆਨ ਛੇਤੀ ਹੀ ਸੀਨੀਅਰ ਕਮਾਂਡਰ ਪੱਧਰ ਦੀ ਗੱਲਬਾਤ ਹੋਵੇਗੀ।
ਇਹ ਵੀ ਪੜ੍ਹੋ- ਜਾਣੋਂ ਕਿਹੜੇ-ਕਿਹੜੇ ਸੂਬਿਆਂ 'ਚ ਸਾਹਮਣੇ ਆਏ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ
ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਦੇ ਨਾਲ ਵਿਵਾਦਪੂਰਨ ਸਰਹੱਦ ’ਤੇ ਚੀਨ ਦੀ ਫੌਜੀ ਤਾਇਨਾਤੀ ਅਤੇ ਫੌਜੀਆਂ ਨੂੰ ਘੱਟ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗਾ ਜਾਂ ਨਹੀਂ, ਇਸ ਬਾਰੇ ਅਨਿਸ਼ਚਿਤਤਾ ਦੋਵਾਂ ਗੁਆਂਢੀਆਂ ਦੇ ਸੰਬੰਧਾਂ ਲਈ ਚੁਣੌਤੀ ਬਣੀ ਹੋਈ ਹੈ। ਹਾਲਾਂਕਿ ਚੀਨੀ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਭਾਰਤ-ਚੀਨ ਸਰਹੱਦ ਨਾਲ ਲੱਗੇ ਪੱਛਮੀ ਖੇਤਰ ਵਿਚ ਚੀਨੀ ਫੌਜੀਆਂ ਦੀ ਤਾਇਨਾਤੀ ਆਮ ਰੱਖਿਆ ਵਿਵਸਥਾ ਹੈ। ਇਹ ਵਿਵਸਥਾ ਸੰਬੰਧਤ ਦੇਸ਼ ਵਲੋਂ ਚੀਨ ਦੇ ਖੇਤਰ ਖਿਲਾਫ ਐਕਵਾਇਰ ਜਾਂ ਖਤਰੇ ਨੂੰ ਰੋਕਣ ਲਈ ਕੀਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।