ਪਾਕਿ ਦੀ ਫੌਜੀ ਤਾਕਤ ਭਾਰਤ ਦੇ ਮੁਕਾਬਲੇ ਅੱਧੀ ਵੀ ਨਹੀਂ
Wednesday, Feb 27, 2019 - 03:40 PM (IST)

ਨਵੀਂ ਦਿੱਲੀ : ਗਲੋਬਲ ਫਾਇਰ ਪਾਵਰ ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਦੀ ਫੌਜੀ ਤਾਕਤ ਭਾਰਤ ਦੇ ਮੁਕਾਬਲੇ ਅੱਧੀ ਵੀ ਨਹੀਂ ਹੈ। 136 ਦੇਸ਼ਾਂ ਦੇ ਇੰਡੈਕਸ 'ਚ ਭਾਰਤ ਚੌਥੇ ਨੰਬਰ 'ਤੇ ਹੈ। ਪਾਕਿਸਤਾਨ ਦਾ 17ਵਾਂ ਨੰਬਰ ਹੈ। ਗਲੋਬਲ ਫਾਇਰ ਪਾਵਰ ਦੇ 2018 ਦੇ ਇੰਡੈਕਸ 'ਚ ਇਹ ਜਾਣਕਾਰੀ ਸਾਹਮਣੇ ਆਈ ਸੀ। ਦੱਸ ਦਈਏ ਕਿ ਭਾਰਤ ਦੀ ਫੌਜੀ ਤਾਕਤ ਪਾਕਿਸਤਾਨ ਤੋਂ ਕਿਤੇ ਵਧੇਰੇ ਹੈ-
* ਭਾਰਤ ਕੋਲ 13.6 ਲੱਖ ਫੌਜੀ ਹੈ, ਜਦਕਿ ਪਾਕਿਸਤਾਨ ਕੋਲ 6.37 ਲੱਖ ਫੌਜੀ ਹਨ।
* ਭਾਰਤ ਕੋਲ 2185 ਏਅਰਕ੍ਰਾਫਟ ਹੈ, ਜਦਕਿ ਪਾਕਿਸਤਾਨ ਕੋਲ 281 ਏਅਰਕ੍ਰਾਫਟ ਹਨ।
* ਭਾਰਤ ਕੋਲ ਪਾਕਿਸਤਾਨ ਦੇ ਮੁਕਾਬਲੇ 720 ਹੈਲੀਕਾਪਟਰ ਹਨ, ਜਦਕਿ ਪਾਕਿਸਤਾਨ ਕੋਲ 328 ਹੈਲੀਕਾਪਟਰ ਹਨ।
* ਭਾਰਤ ਕੋਲ 4426 ਟੈਂਕ ਹਨ, ਜਦਕਿ ਪਾਕਿਸਤਾਨ ਕੋਲ 2182 ਟੈਂਕ ਹਨ।
* ਭਾਰ ਕੋਲ ਜੰਗੀ ਬੇੜੇ 295 ਹਨ, ਜਦੋਂਕਿ ਪਾਕਿਸਤਾਨ ਕੋਲ 197 ਜੰਗੀ ਬੇੜੇ ਹਨ। ਦੱਸਣਯੋਗ ਹੈ ਕਿ ਭਾਰਤ ਦਾ ਰੱਖਿਆ ਖਰਚ 3.2 ਲੱਖ ਕਰੋੜ ਰੁਪਏ ਹਨ, ਸਗੋਂ ਪਾਕਿਸਤਾਨ ਕੋਲ 48 ਹਜ਼ਰ ਕਰੋੜ ਰੁਪਏ ਹਨ।