Independence Day ਮੌਕੇ CM ਵਿਜੇ ਦਾ ਵੱਡਾ ਬਿਆਨ, ਕਿਹਾ-ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਆਜ਼ਾਦੀ ਦੇ ਬਰਾਬਰ

Saturday, Aug 15, 2026 - 10:45 AM (IST)

Independence Day ਮੌਕੇ CM ਵਿਜੇ ਦਾ ਵੱਡਾ ਬਿਆਨ, ਕਿਹਾ-ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਆਜ਼ਾਦੀ ਦੇ ਬਰਾਬਰ

ਚੇਨਈ : ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਸ਼ਾਸਕੀ ਮਾਮਲਿਆਂ 'ਤੇ ਕੇਂਦਰ ਸਰਕਾਰ ਨਾਲ ਸਹਿਯੋਗ ਕਰੇਗੀ ਪਰ ਹਮੇਸ਼ਾ ਉਨ੍ਹਾਂ ਨੀਤੀਆਂ ਦਾ ਹਮੇਸ਼ਾ ਵਿਰੋਧ ਕਰੇਗੀ, ਜੋ ਰਾਜ ਦੇ ਅਧਿਕਾਰਾਂ ਦੀ ਉਲੰਘਣਾ ਕਰਦੀਆਂ ਹਨ। ਮੁੱਖ ਮੰਤਰੀ ਵਿਜੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਰੁੱਧ ਕੰਮ ਕਰਨ ਵਾਲੀਆਂ ਤਾਕਤਾਂ ਅਤੇ ਸਰਕਾਰ ਵਿਰੁੱਧ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ। ਆਪਣੇ ਪਹਿਲੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਮੁੱਖ ਮੰਤਰੀ ਵਿਜੇ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਆਜ਼ਾਦੀ ਦੇ ਬਰਾਬਰ ਹੈ ਅਤੇ ਉਨ੍ਹਾਂ ਦੀ ਸਰਕਾਰ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰ ਰਹੀ ਹੈ।

ਪੜ੍ਹੋ ਇਹ ਵੀ - 13 ਸਾਲ 'ਚ 13 ਆਜ਼ਾਦੀ ਦਿਹਾੜੇ ! ਹਰ ਵਾਰ PM ਮੋਦੀ ਦੀ Look ਨੇ ਜਿੱਤਿਆ ਦਿਲ, ਵੇਖੋ ਤਸਵੀਰਾਂ

ਉਨ੍ਹਾਂ ਕਿਹਾ ਕਿ "ਸਰਕਾਰੀ ਮਾਲੀਆ ਨਿੱਜੀ ਵਿਅਕਤੀਆਂ ਕੋਲ ਜਾਣ'' ਤੋਂ ਰੋਕਿਆ ਗਿਆ ਹੈ ਅਤੇ ਸਾਰੇ ਵਿਭਾਗਾਂ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਉੱਚੇ ਆਦਰਸ਼ 'ਤੇ ਕੰਮ ਕਰ ਰਹੀ ਹੈ ਕਿ "ਸਾਰੇ ਜੀਵ ਬਰਾਬਰ ਪੈਦਾ ਹੁੰਦੇ ਹਨ।" ਉਨ੍ਹਾਂ ਕਿਹਾ ਕਿ ਸਰਕਾਰ ਪਾਰਦਰਸ਼ੀ, ਸੱਚੀ ਅਤੇ ਇਮਾਨਦਾਰ ਹੈ। ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਸੱਭਿਆਚਾਰ ਤੋਂ ਮੁਕਤ ਹੈ। ਔਰਤਾਂ ਦੀ ਸੁਰੱਖਿਆ ਅਤੇ ਸਮਾਜਿਕ ਨਿਆਂ ਲਈ ਵਚਨਬੱਧ ਹੈ। ਵਿਜੇ ਨੇ ਕਿਹਾ, "ਜਨਤਕ ਜੀਵਨ ਵਿੱਚ ਕਦੇ ਵੀ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਲੋਕਾਂ ਦੀ ਭਲਾਈ ਸਭ ਤੋਂ ਮੱਹਤਵਪੂਰਨ ਹੈ। ਤਾਮਿਲਨਾਡੂ ਵੇਤਰੀ ਕਜ਼ਾਗਮ (ਟੀਵੀਕੇ)ਦੀ ਸਰਕਾਰ ਇਸ ਆਧਾਰ 'ਤੇ ਕੰਮ ਕਰ ਰਹੀ ਹੈ।''

ਉਨ੍ਹਾਂ ਕਿਹਾ ਕਿ ਇਸ ਆਧਾਰ 'ਤੇ ਅਸੀਂ ਲੋਕ ਭਲਾਈ ਯੋਜਨਾਵਾਂ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਨਾਲ ਪ੍ਰਸ਼ਾਸਕੀ ਸਹਿਯੋਗ ਵੀ ਬਣਾਈ ਰੱਖਦੇ ਹਾਂ ਪਰ ਜਦੋਂ ਤਾਮਿਲਨਾਡੂ ਦੇ ਸਿਧਾਂਤਾਂ ਦੀ ਗੱਲ ਆਉਂਦੀ ਹੈ, ਤਾਂ ਟੀਵੀਕੇ ਸਰਕਾਰ ਹਮੇਸ਼ਾ ਉਨ੍ਹਾਂ ਫੈਸਲਿਆਂ ਅਤੇ ਨੀਤੀਗਤ ਫੈਸਲਿਆਂ ਦਾ ਵਿਰੋਧ ਕਰੇਗੀ ਜੋ ਰਾਜ ਦੇ ਅਧਿਕਾਰਾਂ ਦੇ ਵਿਰੁੱਧ ਹਨ ਅਤੇ ਤਾਮਿਲਨਾਡੂ ਦੇ ਹਿੱਤਾਂ ਦੇ ਉਲਟ ਹਨ।"

ਪੜ੍ਹੋ ਇਹ ਵੀ - IndiGo ਦੇ ਜਹਾਜ਼ ਦਾ ਇੰਜਣ ਫੇਲ੍ਹ! ਹਵਾ 'ਚ ਲਟਕੀ 224 ਲੋਕਾਂ ਦੀ ਜਾਨ, ਚੇਨਈ ਏਅਰਪੋਰਟ 'ਤੇ ਐਮਰਜੈਂਸੀ ਘੋਸ਼ਿਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News