ਜੈਸ਼-ਏ-ਮੁਹੰਮਦ ਦੀ ਧਮਕੀ ਤੋਂ ਬਾਅਦ ਹਰਿਆਣਾ ''ਚ ਵਧੀ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ
Tuesday, Sep 17, 2019 - 11:37 PM (IST)

ਸਿਰਸਾ — ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਵੱਲੋਂ ਦੇਸ਼ ਦੇ ਕਈ ਹਿੱਸਿਆਂ 'ਚ ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਹਰਿਆਣਾ ਪੁਲਸ ਅਲਰਟ 'ਤੇ ਹੈ। ਹਰਿਆਣਾ ਪੁਲਸ ਨੇ ਸੂਬੇ ਭਰ ਦੇ ਰੇਲਵੇ ਸਟੇਸ਼ਨਾਂ 'ਤੇ ਉਸ ਦੇ ਨੇੜਲੇ ਸੁਰੱਖਿਆ ਵਧਾ ਦਿੱਤੀ ਹੈ। ਉਥੇ ਹੀ ਜੀ.ਆਰ.ਪੀ. ਤੇ ਆਰ.ਪੀ.ਐੱਫ. ਸੂਬੇ 'ਚ ਰੇਲਵੇ ਸਟੇਸ਼ਨਾਂ ਦੇ ਅੰਦਰ ਕਿਸੇ ਵੀ ਸ਼ੱਕੀ ਤੱਤਾਂ ਦੀ ਤਲਾਸ਼ ਲਈ ਸੰਯੁਕਤ ਮੁਹਿੰਮ ਚਲਾ ਰਹੇ ਹਨ।