ਦੇਸ਼ ''ਚ ਆਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਦੀਆਂ ਘਟਨਾਵਾਂ ''ਚ ਹੋਇਆ ਚਿੰਤਾਜਨਕ ਵਾਧਾ
Friday, Aug 16, 2024 - 06:00 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਵਿਸ਼ਲੇਸ਼ਣਾਤਮਕ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2010 ਤੋਂ 2020 ਦੇ ਦਹਾਕੇ ਵਿਚ ਬਿਜਲੀ ਡਿੱਗਣ ਕਾਰਨ ਹੋਣ ਵਾਲੀਆਂ ਮੌਤਾਂ ਦੀਆਂ ਘਟਨਾਵਾਂ ਵਿਚ 'ਚਿੰਤਾਜਨਕ' ਵਾਧਾ ਹੋਇਆ ਹੈ, ਉਸ ਲਿਹਾਜ ਨਾਲ ਇਹ ਦਹਾਕਾ 'ਸਭ ਤੋਂ ਘਾਤਕ' ਰਿਹਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ 1986 ਵਿਚ 28 ਦੇ ਮੁਕਾਬਲੇ 2016 'ਚ 81 ਹੋ ਗਈ। ਓਡੀਸ਼ਾ ਦੇ ਫਕੀਰ ਮੋਹਨ ਯੂਨੀਵਰਸਿਟੀ ਸਮੇਤ ਖੋਜਕਰਤਾਵਾਂ ਦੀ ਟੀਮ ਨੇ ਪਾਇਆ ਕਿ 1967 ਤੋਂ 2020 ਦਰਮਿਆਨ ਬਿਜਲੀ ਡਿੱਗਣ ਕਾਰਨ 1,01,309 ਮੌਤਾਂ ਹੋਈਆਂ ਸਨ ਪਰ 2010-2010 ਦੌਰਾਨ ਇਸ 'ਚ 'ਚਿੰਤਾਜਨਕ' ਵਾਧਾ ਦੇਖਿਆ ਗਿਆ। ਐਨਵਾਇਰਮੈਂਟ, ਡਿਵੈਲਪਮੈਂਟ ਐਂਡ ਸਸਟੇਨੇਬਿਲਟੀ ਜਰਨਲ 'ਚ ਪ੍ਰਕਾਸ਼ਿਤ ਅਧਿਐਨ 'ਚ ਕਿਹਾ ਗਿਆ ਹੈ,"ਅੰਕੜੇ ਦਰਸਾਉਂਦੇ ਹਨ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਔਸਤ ਸਾਲਾਨਾ ਮੌਤ ਦਰ 1967 ਤੋਂ 2002 ਦੀ ਮਿਆਦ 'ਚ 38 ਤੋਂ ਵੱਧ ਕੇ 2003 ਅਤੇ 2020 ਦੇ ਵਿਚਕਾਰ 61 ਹੋ ਗਈ। ਜ਼ਿਕਰਯੋਗ ਹੈ ਕਿ 2010 ਤੋਂ 2020 ਤੱਕ ਦਾ ਦਹਾਕਾ ਬਿਜਲੀ ਡਿੱਗਣ ਦੀਆਂ ਘਟਨਾਵਾਂ ਦੇ ਲਿਹਾਜ਼ ਨਾਲ ਸਭ ਤੋਂ ਘਾਤਕ ਰਿਹਾ ਹੈ।''
ਇਸ 'ਚ ਕਿਹਾ ਗਿਆ ਹੈ,''ਇਸ ਦਾ ਮਤਲਬ ਹੈ ਕਿ ਹਰ ਸਾਲ ਔਸਤਨ 1,876 ਮੌਤਾਂ ਹੁੰਦੀਆਂ ਹਨ।'' ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਦੇਸ਼ 'ਚ ਮਾੜੇ ਹਾਲਾਤ ਪੈਦਾ ਹੋ ਰਹੇ ਹਨ ਅਤੇ ਆਉਣ ਵਾਲੇ ਸਾਲਾਂ 'ਚ ਦੇਸ਼ ਦੇ ਹਾਲਾਤ ਵਿਗੜਨ ਦੀ ਸੰਭਾਵਨਾ ਹੈ। ਰਾਜ ਅਤੇ ਖੇਤਰੀ ਪੱਧਰ 'ਤੇ ਰੁਝਾਨਾਂ ਨੂੰ ਦੇਖਦੇ ਹੋਏ ਖੋਜਕਰਤਾਵਾਂ ਨੇ ਪਾਇਆ ਕਿ ਮੱਧ ਪ੍ਰਦੇਸ਼ 'ਚ ਬਿਜਲੀ ਡਿੱਗਣ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ, ਇਸ ਤੋਂ ਬਾਅਦ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਓਡੀਸ਼ਾ ਦਾ ਨੰਬਰ ਆਉਂਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਵੱਡੇ ਰਾਜਾਂ ਦੇ ਮੁਕਾਬਲੇ ਪ੍ਰਤੀ 1,000 ਵਰਗ ਕਿਲੋਮੀਟਰ ਖੇਤਰ 'ਤੇ ਬਿਜਲੀ ਡਿੱਗਣ ਕਾਰਨ ਮੌਤਾਂ ਦੀ ਗਿਣਤੀ 'ਮੁਕਾਬਲਤਨ ਛੋਟੇ' ਰਾਜ ਬਿਹਾਰ (79 ਮੌਤਾਂ) 'ਚ ਸਭ ਤੋਂ ਵੱਧ ਸੀ, ਇਸ ਤੋਂ ਬਾਅਦ ਪੱਛਮੀ ਬੰਗਾਲ (76) ਅਤੇ ਝਾਰਖੰਡ (42) ਦਾ ਅੰਕੜਾ ਜ਼ਿਆਦਾ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8