ਮੁੱਖ ਮੰਤਰੀ ਕਮਲਨਾਥ ਦੇ OSD ਦੇ ਘਰ 'ਤੇ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ
Sunday, Apr 07, 2019 - 11:07 AM (IST)
ਇੰਦੌਰ- ਲੋਕ ਸਭਾ ਚੋਣਾਂ ਦੇ ਮਾਹੌਲ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਸਪੈਸ਼ਲ ਡਿਊਟੀ ਅਫਸਰ (ਓ. ਐੱਸ. ਡੀ.) ਪ੍ਰਵੀਨ ਕੱਕੜ ਦੇ ਰਿਹਾਇਸ਼ੀ ਘਰ 'ਤੇ ਦੇਰ ਰਾਤ 3 ਵਜੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ। ਰਿਪੋਰਟ ਮੁਤਾਬਕ ਇਨਕਮ ਟੈਕਸ ਵਿਭਾਗ ਦੀ ਟੀਮ ਦਿੱਲੀ ਤੋਂ ਆਈ ਅਤੇ ਟੀਮ ਨੇ ਕੱਕੜ ਦੇ ਇੱਥੇ ਵਿਜੈ ਨਗਰ ਸਥਿਤ ਰਿਹਾਇਸ਼ੀ ਘਰ ਅਤੇ ਉਸ ਨਾਲ ਸੰਬੰਧਿਤ ਕੁਝ ਹੋਰ ਇਮਾਰਤਾਂ 'ਤੇ ਛਾਪਾ ਮਾਰਿਆ। ਇਨਕਮ ਟੈਕਸ ਵਿਭਾਗ ਨੇ ਛਾਪੇ ਦੌਰਾਨ ਜਬਤ ਕੀਤੇ ਦਸਤਾਵੇਜ਼ਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ। ਕੱਕੜ ਪੁਲਸ ਵਿਭਾਗ ਸਰਵਿਸ ਦਾ ਸਾਬਕਾ ਅਧਿਕਾਰੀ ਹੈ। ਉਨ੍ਹਾਂ ਨੂੰ ਬੀਤੇ ਦਸੰਬਰ ਮਹੀਨੇ ਸੂਬੇ ਦੀ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ ਕਮਲਨਾਥ ਦਾ ਓ. ਐੱਸ. ਡੀ. ਨਿਯੁਕਤ ਕੀਤਾ ਗਿਆ ਸੀ। ਸੀਨੀਅਰ ਕਾਂਗਰਸ ਨੇਤਾ ਅਤੇ ਰਤਲਾਮ ਦੇ ਬਾਹਰਲੇ ਐੱਮ. ਪੀ. ਕਾਂਤਿਲਾਲ ਭੂਰੀਆ ਜਦੋਂ ਕੇਂਦਰ ਦੀ ਸਾਬਕਾ ਯੂ. ਪੀ. ਏ ਸਰਕਾਰ ਦੇ ਮੰਤਰੀ ਰਹੇ ਸੀ ਤਾਂ ਉਸ ਸਮੇਂ ਵੀ ਕੱਕੜ ਉਨ੍ਹਾਂ ਦੇ ਓ. ਐੱਸ. ਡੀ. ਸੀ। ਕੱਕੜ ਦਾ ਪਰਿਵਾਰ ਹੋਸਪਿਟੈਲਿਟੀ ਸਮੇਤ ਵੱਖ-ਵੱਖ ਸਥਾਨਾਂ 'ਤੇ ਰਹਿੰਦਾ ਹੈ।
ਮਾਹਿਰਾਂ ਨੇ ਦੱਸਿਆ ਹੈ ਕਿ ਦੇਸ਼ ਭਰ ਦੇ 3 ਸੂਬਿਆਂ 'ਚ 50 ਹੋਰ ਟਿਕਾਣਿਆਂ 'ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ, ਜਿਸ 'ਚ 300 ਅਧਿਕਾਰੀ ਲੱਗੇ ਹੋਏ ਹਨ। ਇਨ੍ਹਾਂ 'ਚ ਮੁੱਖ ਮੰਤਰੀ ਕਮਲਨਾਥ ਦੇ ਓ. ਐੱਸ. ਡੀ. ਤੋਂ ਇਲਾਵਾ ਕਮਲਨਾਥ ਦਾ ਭਾਣਜਾ ਰਾਤੁਲ ਪੁਰੀ ਸਮੇਤ ਅਮੀਰਾ ਗਰੁੱਪ ਅਤੇ ਮੋਜੇਰ ਬੇਅਰ 'ਤੇ ਵੀ ਛਾਪੇ ਮਾਰੇ ਗਏ। ਇਨ੍ਹਾਂ 'ਚ ਭੋਪਾਲ, ਇੰਦੌਰ, ਗੋਆ ਤੋਂ ਇਲਾਵਾ ਦਿੱਲੀ 'ਚ 35 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਛਾਪੇ ਦੀ ਤਾਰ ਅਗਸਤਾ ਵੈਸਟਲੈਂਡ ਹੈਲੀਕਾਪਟਰ ਮਾਮਲੇ ਨਾਲ ਜੁੜੇ ਹੋਏ ਨਜ਼ਰ ਆਏ ਰਹੇ ਹਨ।