Income Tax ਵਿਭਾਗ ਦਾ ਇਕ ਹੋਰ ''ਕਾਰਨਾਮਾ'', 500 ਦਿਹਾੜੀ ਕਮਾਉਣ ਵਾਲੇ ਨਾਈ ਨੂੰ ਭੇਜ''ਤਾ 37.87 ਕਰੋੜ ਦਾ ਨੋਟਿਸ

Monday, Apr 07, 2025 - 10:47 AM (IST)

Income Tax ਵਿਭਾਗ ਦਾ ਇਕ ਹੋਰ ''ਕਾਰਨਾਮਾ'', 500 ਦਿਹਾੜੀ ਕਮਾਉਣ ਵਾਲੇ ਨਾਈ ਨੂੰ ਭੇਜ''ਤਾ 37.87 ਕਰੋੜ ਦਾ ਨੋਟਿਸ

ਸਿਰਸਾ- ਇਨਕਮ ਟੈਕਸ ਵਿਭਾਗ ਵਲੋਂ ਇਕ ਵਿਅਕਤੀ ਨੂੰ 37.87 ਕਰੋੜ ਰੁਪਏ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਨਾਈ ਹੈ ਅਤੇ ਦਿਨ ਭਰ ਦੀ ਕਮਾਈ ਵੀ 500 ਰੁਪਏ ਤੋਂ ਵੱਧ ਨਹੀਂ ਹੈ। ਅਜਿਹੇ 'ਚ ਵਿਅਕਤੀ ਪਰੇਸ਼ਾਨ ਹੈ ਅਤੇ ਪੁਲਸ ਨੂੰ ਸੂਚਨਾ ਦੇ ਕੇ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਹੈ। ਪੀੜਤ ਨੂੰ ਸ਼ੱਕ ਹੈ ਕਿ ਸ਼ਾਇਦ ਲੋਨ ਕੰਪਨੀ ਵਲੋਂ ਉਸ ਦੇ ਦਸਤਾਵੇਜ਼ਾਂ ਦੀ ਗਲਤ ਵਰਤੋਂ ਕਰਦੇ ਹੋਏ ਕੋਈ ਫਰਜ਼ੀ ਫਰਮ ਬਣਾਈ ਗਈ ਹੈ। ਸਿਰਸਾ ਦੇ ਪਿੰਡ ਅਲੀ ਮੁਹੰਮਦ ਵਾਸੀ ਰਾਕੇਸ਼ ਕੁਮਾਰ ਡੇਰਾ ਸੱਚਾ ਸੌਦਾ ਕੋਲ ਸੈਲੂਨ ਦੀ ਦੁਕਾਨ ਚਲਾਉਂਦਾ ਹੈ। 

ਇਹ ਵੀ ਪੜ੍ਹੋ : ਸਿਰਫ਼ ਇਨ੍ਹਾਂ ਔਰਤਾਂ ਨੂੰ ਹੀ ਮਿਲੇਗੀ ਮੁਫ਼ਤ ਬੱਸ ਯਾਤਰਾ ਦੀ ਸਹੂਲਤ

ਰਾਕੇਸ਼ ਨੇ ਦੱਸਿਆ ਕਿ 29 ਮਾਰਚ ਨੂੰ ਉਹ ਦੁਕਾਨ 'ਤੇ ਨਹੀਂ ਸੀ। ਇਸ ਦੌਰਾਨ ਡਾਕੀਆ ਗੁਆਂਢੀ ਦੁਕਾਨਦਾਰ ਨੂੰ ਇਕ ਲਿਫਾਫਾ ਦੇ ਗਿਆ। ਵਾਪਸ ਆਇਆ ਤਾਂ ਉਸ ਨੂੰ ਮਿਲਿਆ ਪਰ ਅੰਦਰ ਪੱਤਰ ਅੰਗਰੇਜ਼ੀ 'ਚ ਸੀ। ਕਿਸੇ ਤੋਂ ਪੜ੍ਹਵਾਇਆ ਤਾਂ ਪਤਾ ਲੱਗਾ ਕਿ ਇਨਕਮ ਟੈਕਸ ਵਿਭਾਗ ਵਲੋਂ ਨੋਟਿਸ ਹੈ ਅਤੇ 37 ਕਰੋੜ 87 ਲੱਖ 61 ਹਜ਼ਾਰ 561 ਰੁਪਏ ਇਨਕਮ ਟੈਕਸ ਜਮ੍ਹਾ ਕਰਨ ਲਈ ਕਿਹਾ ਗਿਆ ਹੈ। 5ਵੀਂ ਤੱਕ ਪੜ੍ਹੇ ਰਾਕੇਸ਼ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਲੱਗਾ ਕਿ ਸ਼ਾਇਦ ਗਲਤੀ ਨਾਲ ਇਹ ਉਸ ਕੋਲ ਆ ਗਿਆ ਹੈ ਪਰ ਬਾਅਦ 'ਚ ਪਤਾ ਲੱਗਾ ਕਿ ਨੋਟਿਸ ਸੱਚੀ ਉਸੇ ਦਾ ਹੈ। ਅਜਿਹੇ 'ਚ ਰਾਕੇਸ਼ ਅਤੇ ਉਸ ਦਾ ਪਰਿਵਾਰ ਪਰੇਸ਼ਾਨ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News