ਅਖਿਲੇਸ਼ ਯਾਦਵ ਦੇ ਕਰੀਬੀਆਂ ਦੇ ਘਰ ਇਨਕਮ ਟੈਕਸ ਵਿਭਾਗ ਦੇ ਛਾਪੇ

Saturday, Dec 18, 2021 - 02:10 PM (IST)

ਅਖਿਲੇਸ਼ ਯਾਦਵ ਦੇ ਕਰੀਬੀਆਂ ਦੇ ਘਰ ਇਨਕਮ ਟੈਕਸ ਵਿਭਾਗ ਦੇ ਛਾਪੇ

ਲਖਨਊ (ਵਾਰਤਾ)- ਇਨਕਮ ਟੈਕਸ ਵਿਭਾਗ ਨੇ ਸ਼ਨੀਵਾਰ ਸਵੇਰੇ ਸਮਾਜਵਾਦੀ ਪਾਰਟੀ (ਸਪਾ) ਮੁਖੀਆ ਅਖਿਲੇਸ਼ ਯਾਦਵ ਦੇ ਕਰੀਬੀਆਂ ਦੇ ਲਖਨਊ, ਮਊ ਅਤੇ ਆਗਰਾ ਸਥਿਤ ਘਰਾਂ ਅਤੇ ਦਫ਼ਤਰਾਂ ’ਤੇ ਛਾਪਾ ਮਾਰਿਆ ਹੈ। ਸਪਾ ਨੇ ਇਸ ਨੂੰ ਸਿਆਸੀ ਛਾਪੇ ਕਰਾਰ ਦਿੱਤਾ ਹੈ। ਇੱਥੇ ਮਿਲੀ ਸੂਚਨਾ ਅਨੁਸਾਰ ਇਹ ਛਾਪੇ ਸਪਾ ਦੇ ਰਾਸ਼ਟਰੀ ਬੁਲਾਰੇ ਅਤੇ ਸਕੱਤਰ ਰਾਜੀਵ ਰਾਏ ਦੇ ਮਊ ਸਥਿਤ ਰਿਹਾਇਸ਼ ਅਤੇ ਦਫ਼ਤਰ, ਲਖਨਊ ’ਚ ਜੈਨੇਂਦਰ ਯਾਦਵ ਦੇ ਗੋਮਤੀ ਨਗਰ ਸਥਿਤ ਰਿਹਾਇਸ਼ ਅਤੇ ਆਗਰਾ ’ਚ ਮਨੋਜ ਯਾਦਵ ਦੇ ਘਰ ਮਾਰੇ ਗਏ ਹਨ। ਰਾਜੀਵ ਰਾਏ ਘਰ ਅਤੇ ਰਿਹਾਇਸ਼ ’ਤੇ ਵਾਰਾਣਸੀ ਦੀ ਇਕ ਟੀਮ ’ਚ ਛਾਪਾ ਮਾਰਿਆ ਹੈ। ਛਾਪੇ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ’ਚ ਸਪਾ ਦੇ ਨੇਤਾ ਅਤੇ ਵਰਕਰ ਸ਼੍ਰੀ ਰਾਏ ਦੇ ਘਰ ਇਕੱਠੇ ਹੋ ਗਏ, ਜਿਸ ਨੂੰ ਦੇਖਦੇ ਹੋਏ ਵੱਡੀ ਗਿਣਤੀ ’ਚ ਪੁਲਸ ਫ਼ੋਰਸ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਆਨਲਾਈਨ ਕਲਾਸ ਦੌਰਾਨ ਬੰਬ ਦੀ ਤਰ੍ਹਾਂ ਫਟਿਆ ਮੋਬਾਇਲ, ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ

ਛਾਪੇ ’ਤੇ ਸ਼੍ਰੀ ਰਾਏ ਨੇ ਕਿਹਾ,‘‘ਨਾ ਤਾਂ ਮੇਰਾ ਕੋਈ ਅਪਰਾਧਕ ਇਤਿਹਾਸ ਹੈ ਅਤੇ ਨਾ ਹੀ ਮੇਰੇ ਕੋਲ ਕੋਈ 2 ਨੰਬਰ ਦਾ ਪੈਸਾ ਹੈ।’’ ਉੱਥੇ ਹੀ ਸਪਾ ਦੇ ਮੁੱਖ ਬੁਲਾਰੇ ਰਾਜੇਂਦਰ ਚੌਧਰੀ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,‘‘ਕਿਉਂਕਿ ਵਿਧਾਨ ਸਭਾ ਚੋਣਾਂ ਨੇੜੇ ਆ ਰਹੇ ਹਨ, ਇਹ ਰਾਜਨੀਤਕ ਛਾਪੇ ਹਨ।’’ ਦੂਜੇ ਪਾਸੇ ਸਪਾ ਮੁਖੀਆ ਅਖਿਲੇਸ਼ ਯਾਦਵ ਨੇ ਰਾਏਬਰੇਲੀ ’ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ,‘‘ਭਾਜਪਾ ਨੂੰ ਹਾਰ ਸਤਾਏਗੀ ਤਾਂ ਦਿੱਲੀ ਤੋਂ ਵੱਡੇ ਨੇਤਾ ਆਉਣਗੇ, ਹੁਣ ਇਨਕਮ ਟੈਕਸ ਵਿਭਾਗ ਆਇਆ ਹੈ, ਫਿਰ ਈ.ਡੀ. ਆਏਗੀ।’’ ਉਨ੍ਹਾਂ ਕਿਹਾ,‘‘ਸ਼੍ਰੀ ਰਾਜੀਵ ਰਾਏ ਸਾਡੀ ਪਾਰਟੀ ਦੇ ਬੁਲਾਰੇ ਹਨ, ਅੱਜ ਉਨ੍ਹਾਂ ਦੇ ਇੱਥੇ ਵੀ ਛਾਪਾ ਮਾਰਿਆ, ਚੋਣਾਂ ਤੋਂ ਠੀਕ ਪਹਿਲੇ ਉਨ੍ਹਾਂ ਦੇ ਇੱਥੇ ਛਾਪਾ ਮਾਰਿਆ, ਇਹ ਕਾਰਵਾਈ ਇਕ ਮਹੀਨੇ ਪਹਿਲੇ ਕਰ ਵੀ ਸਕਦੇ ਹਨ। ਹੁਣ ਇਨਕਮ ਟੈਕਸ ਵਿਭਾਗ ਵੀ ਉੱਤਰ ਪ੍ਰਦੇਸ਼ ’ਚ ਚੋਣਾਂ ਲੜਨ ਆ ਗਿਆ ਹੈ, ਭਾਜਪਾ ਕੋਲ ਕੋਈ ਨਵਾਂ ਰਸਤਾ ਨਹੀਂ ਹੈ।’’

ਇਹ ਵੀ ਪੜ੍ਹੋ : VIP ਕੁਰਸੀ ਛੱਡ ਜਦੋਂ PM ਮੋਦੀ ਨੇ ਮਜ਼ਦੂਰਾਂ ਨਾਲ ਜ਼ਮੀਨ ’ਤੇ ਬੈਠ ਖਿੱਚਵਾਈ ਫ਼ੋਟੋ, ਵੀਡੀਓ ਹੋਇਆ ਵਾਇਰਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News