IT ਵਿਭਾਗ ਨੇ ਟੈਕਸਦਾਤਾਵਾਂ ਲਈ ਰਿਟਰਨ ਭਰਨ ਲਈ ਨਵੀਂ ਸਧਾਰਣ ਈ-ਫਾਈਲਿੰਗ ਸਹੂਲਤ ਸ਼ੁਰੂ ਕੀਤੀ

08/01/2019 4:24:54 PM

ਨਵੀਂ ਦਿੱਲੀ — ਇਨਕਮ ਟੈਕਸ ਵਿਭਾਗ ਨੇ ਟੈਕਸਦਾਤਾਵਾਂ ਦੀ ਸਹੂਲਤ ਲਈ ਈ-ਫਾਈਲਿੰਗ ਜ਼ਰੀਏ ਰਿਟਰਨ ਭਰਨ ਵਾਲਿਆਂ ਲਈ ਵੀਰਵਾਰ ਨੂੰ ਇਕ ਨਵੀਂ ਸਧਾਰਣ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਇਹ ਸਹੂਲਤ ਵਿਭਾਗ ਦੇ ਅਧਿਕਾਰਤ ਪੋਰਟਲ https://www.incometaxindiaefiling.gov.in 'ਤੇ ਸ਼ੁਰੂ ਹੋ ਗਈ ਹੈ। ਇਸ ਨੂੰ 'ਈ-ਫਾਈਲਿੰਗ ਲਾਈਟ' ਸਹੂਲਤ ਦਾ ਨਾਮ ਦਿੱਤਾ ਗਿਆ ਹੈ। ਵਿਭਾਗ ਨੇ ਜਨਤਕ ਸਲਾਹ-ਮਸ਼ਵਰੇ 'ਚ ਕਿਹਾ, ' ਇਨਕਮ ਟੈਕਸ ਵਿਭਾਗ ਟੈਕਸਦਾਤਾਵਾਂ ਵਲੋਂ  ਆਮਦਨ ਟੈਕਸ ਰਿਟਰਨ ਭਰਨ ਦੇ ਮੱਦੇਨਜ਼ਰ ਈ-ਫਾਈਲਿੰਗ ਪੋਰਟਲ ਦਾ ਸੁਵਿਧਾਜਨਕ ਰੁਪਾਂਤਰ 'ਈ-ਫਾਈਲਿੰਗ ਲਾਈਟ' ਦੀ ਸ਼ੁਰੂਆਤ ਕਰ ਰਿਹਾ ਹੈ। ਵਿਭਾਗ ਨੇ ਦੱਸਿਆ, “ਇਸ ਦਾ ਇਸਤੇਮਾਲ ਹੋਮ ਪੇਜ਼ 'ਤੇ 'ਈ-ਫਾਈਲਿੰਗ ਲਾਈਟ' ਬਟਨ ਦਬਾ ਕੇ ਕੀਤਾ ਜਾ ਸਕਦਾ ਹੈ। ਸਾਰੀਆਂ ਸੇਵਾਵਾਂ ਨਾਲ ਉਪਲੱਬਧ ਮੌਜੂਦਾ ਈ-ਫਾਈਲਿੰਗ ਪੋਰਟਲ ਨੂੰ 'ਪੋਰਟਲ ਲਾਗ ਇਨ' ਬਟਨ ਦਬਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। 

ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੈੱਬ ਪੋਰਟਲ 'ਤੇ ਨਵਾਂ 'ਲਾਈਟ' ਟੈਬ ਪੇਸ਼ ਕੀਤਾ ਗਿਆ ਹੈ। ਟੈਕਸਦਾਤਾ ਜਦੋਂ ਇਕ ਵਾਰ ਆਪਣੇ ਪੇਜ਼ 'ਤੇ ਲਾਗ ਇਨ ਕਰਨਗੇ, ਉਨ੍ਹਾਂ ਨੂੰ ਸਿਰਫ ਉਹ ਹੀ ਲਿੰਕ ਮਿਲੇਗਾ ਜਿਹੜਾ ਆਨਲਾਈਨ ਆਮਦਨ ਟੈਕ ਰਿਟਰਨ ਅਤੇ 26ਏਐਸ ਭਰਨ ਲਈ ਜ਼ਰੂਰੀ ਹੈ। ਟੈਕਸਦਾਤਾ ਪਹਿਲਾਂ ਭਰੇ ਗਏ ਰਿਟਰਨ ਜਾਂ ਐਕਸਐਮਐਲ ਫਾਰਮ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਪਹਿਲਾਂ ਤੋਂ ਭਰੇ ਰਿਟਰਨ ਨੂੰ ਦੇਖ ਸਕਦੇ ਹਨ। 

ਉਨ੍ਹਾਂ ਨੇ ਕਿਹਾ ਕਿ ਈ-ਪ੍ਰੋਸੀਡਿੰਗ, ਈ-ਨਿਵਾਰਣ, ਪਾਲਣਾ, ਕਾਰਜ ਸੂਚੀਆਂ ਅਤੇ ਪ੍ਰੋਫਾਈਲ ਸੈਟਿੰਗਸ ਵਰਗੇ ਹੋਰ ਰੈਗੂਲਰ ਟੈਬ 'ਲਾਈਟ' ਐਡੀਸ਼ਨ ਤੋਂ ਹਟਾ ਦਿੱਤੇ ਗਏ ਹਨ। ਇਹ ਟੈਬਸ ਸਟੈਂਡਰਡ ਐਡੀਸ਼ਨ ਦੇ ਨਾਲ ਉਪਲਬਧ ਹਨ। ਅਧਿਕਾਰੀ ਨੇ ਕਿਹਾ ਕਿ 'ਲਾਈਟ' ਵਰਜ਼ਨ ਦਾ ਉਦੇਸ਼ ਹਰ ਤਰ੍ਹਾਂ ਦੇ ਟੈਕਸਦਾਤਾਵਾਂ ਨੂੰ ਆਸਾਨੀ ਨਾਲ ਇਨਕਮ ਟੈਕਸ ਰਿਟਰਨ ਭਰਨ ਦੇ ਯੋਗ ਬਣਾਉਣਾ ਹੈ। ਸਰਕਾਰ ਨੇ ਵਿੱਤੀ ਸਾਲ 2018-19 ਲਈ ਨਿੱਜੀ ਟੈਕਸਦਾਤਾਵਾਂ ਦੇ ਰਿਟਰਨ ਦਾਇਰ ਕਰਨ ਦੀ ਆਖਰੀ ਤਰੀਕ 31 ਜੁਲਾਈ ਤੱਕ ਵਧਾ ਦਿੱਤੀ ਹੈ।


Related News