ਗਣਤੰਤਰ ਦਿਵਸ ''ਤੇ ਦਿੱਲੀ ਵਿਧਾਨ ਸਭਾ ''ਚ ਹੋਇਆ ਸ਼ਹੀਦ ਗੈਲਰੀ ਦਾ ਉਦਘਾਟਨ
Saturday, Jan 27, 2018 - 12:00 PM (IST)
ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ 'ਚ 26 ਜਨਵਰੀ ਮੌਕੇ ਸ਼ਹੀਦ ਗੈਲਰੀ ਦਾ ਉਦਘਾਟਨ ਹੋਇਆ। ਇਸ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਵੀ ਸ਼ਾਮਲ ਹੋਏ। ਇਸ ਸ਼ਹੀਦ ਗੈਲਰੀ 'ਚ 70 ਕ੍ਰਾਂਤੀਕਾਰੀਆਂ ਦੀ ਫੋਟੋ ਲਗਾਈ ਗਈ ਹੈ। ਮਕਸਦ ਹੈ ਕਿ ਇਨ੍ਹਾਂ ਨੂੰ ਦੇਖ ਕੇ ਇਨ੍ਹਾਂ ਤੋਂ ਪ੍ਰੇਰਨਾ ਲਈਏ ਕਿ ਕਿਸ ਤਰ੍ਹਾਂ ਨਾਲ ਇਹ ਬਹਾਦਰ ਕ੍ਰਾਂਤੀਕਾਰੀ ਦੇਸ਼ ਲਈ ਸ਼ਹੀਦ ਹੋਏ ਸਨ।
ਇਸ 'ਚ ਕਸਤੂਰਬਾ ਗਾਂਧੀ, ਸੁਭਦਰਾ ਕੁਮਾਰੀ ਚੌਹਾਨ, ਲਾਲਾ ਲਾਜਪੱਤ ਰਾਏ, ਰਾਣੀ ਲਕਸ਼ਮੀ ਬਾਈ ਵਰਗੇ ਕਈ ਕ੍ਰਾਂਤੀਕਾਰੀਆਂ ਦੀ ਫੋਟੋ ਲਗਾਈ ਹੈ। ਇਸ ਮੌਕੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਪੂਰੇ ਦੇਸ਼ 'ਚ ਇਕਲੌਤੀ ਵਿਧਾਨ ਸਭਾ ਹੈ, ਜਿੱਥੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਤਿੰਨਾਂ ਦੀ ਇਕ ਜਗ੍ਹਾ ਮੂਰਤੀਆਂ ਲਗਾਈਆਂ ਗਈਆਂ ਹਨ। ਮੌਕੇ 'ਤੇ ਕਾਫੀ ਗਿਣਤੀ 'ਚ ਲੋਕ ਵੀ ਜੁਟੇ। ਦਿੱਲੀ ਵਿਧਾਨ ਸਭਾ ਨੂੰ ਆਮ ਲੋਕਾਂ ਲਈ ਵੀ ਖੋਲ੍ਹਿਆ ਗਿਆ ਤਾਂ ਕਿ ਲੋਕ ਦਿੱਲੀ ਵਿਧਾਨ ਸਭਾ ਨੂੰ ਦੇਖ ਸਕਣ।
