ਜੰਮੂ ’ਚ ਸਤੀਸ਼ ਧਵਨ ਪੁਲਾੜ ਕੇਂਦਰ ਦਾ ਹੋਇਆ ਉਦਘਾਟਨ
Sunday, Mar 13, 2022 - 05:35 PM (IST)
ਚੇਨਈ/ਜੰਮੂ (ਵਾਰਤਾ)– ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਜੰਮੂ (ਸੀ. ਯੂ. ਜੀ.) ਦੇ ਪੁਲਾੜ ਵਿਭਾਗ ਨੇ ਪੁਲਾੜ ਵਿਗਿਆਨ ਅਤੇ ਤਕਨਾਲੋਜੀ ’ਚ ਖੋਜ ਲਈ ਯੂਨੀਵਰਸਿਟੀ ਕੰਪਲੈਕਸ ’ਚ ਸਤੀਸ਼ ਧਵਨ ਪੁਲਾੜ ਵਿਗਿਆਨ ਕੇਂਦਰ ਦੀ ਸਥਾਪਨਾ ਕੀਤੀ ਹੈ। ਕੇਂਦਰ ਦਾ ਨਾਂ ਮੰਨੇ-ਪ੍ਰਮੰਨੇ ਪੁਲਾੜ ਵਿਗਿਆਨਕ, ਅਧਿਆਪਕ ਅਤੇ ਇਸਰੋ ਦੇ ਸਾਬਕਾ ਪ੍ਰਧਾਨ ਪ੍ਰੋ. ਸਤੀਸ਼ ਧਵਨ ਦੇ ਨਾਂ ’ਤੇ ਰੱਖਿਆ ਗਿਆ ਹੈ, ਜੋ ਜੰਮੂ-ਕਸ਼ਮੀਰ ਨਾਲ ਸਬੰਧ ਰੱਖਦੇ ਸਨ।
ਸਤੀਸ਼ ਪੁਲਾੜ ਵਿਗਿਆਨ ਕੇਂਦਰ ਦਾ ਉਦਘਾਟਨ ਕੇਂਦਰੀ ਪੁਲਾੜ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਸ਼ਨੀਵਾਰ ਨੂੰ ਇਸਰੋ ’ਚ ਪੁਲਾੜ ਵਿਭਾਗ ਦੇ ਪ੍ਰਧਾਨ ਅਤੇ ਸਕੱਤਰ ਸੋਮਨਾਥ. ਐੱਸ. ਇਸਰੋ ਦੇ ਸਾਬਕਾ ਪ੍ਰਧਾਨ ਅਤੇ ਸਪੇਸ ਕਮੀਸ਼ਨ ਦੇ ਮੈਂਬਰ ਡਾ.ਕੇ.ਰਾਧਾ ਕ੍ਰਿਸ਼ਣਨ ਅਤੇ ਸੈਂਟਰਲ ਯੂਨੀਵਰਸਿਟੀ ਆਫ ਜੰਮੂ ਦੇ ਕੁਲਪਤੀ ਪ੍ਰੋਫੇਸਰ ਸੰਜੀਵ ਜੈਨ ਦੀ ਹਾਜ਼ਰੀ ’ਚ ਕੀਤਾ।
ਡਾ. ਸਿੰਘ ਨੇ ਇਸ ਮੌਕੇ ਕਿਹਾ ਕਿ ਇਹ ਜੰਮੂ ’ਚ ਪੁਲਾੜ ਖੇਤਰ ’ਚ ਸਿੱਖਿਆ ਵਿਦਵਾਨਾਂ, ਉਦਯੋਗਪਤੀਆਂ ਅਤੇ ਸਟਾਰਟ-ਅੱਪ ਲਈ ਨਵੀਂ ਸੰਭਾਵਨਾਵਾਂ ਪੈਦਾ ਕਰੇਗਾ। ਇਸ ਕੇਂਦਰ ਵਿਚ ਭੂ-ਸਥਾਨਕ ਅੰਕੜਾ ਵਿਸ਼ਲੇਸ਼ਣ, ਖਗੋਲ ਭੌਤਿਕ, ਕੁਦਰਤੀ ਆਫਤਾਂ ਅਤੇ ਹੋਰ ਖੋਜਾਂ ਲਈ ਵੱਖ-ਵੱਖ ਪ੍ਰਯੋਗਸ਼ਾਲਾਵਾਂ ਹਨ।